ਗੁਰੂਦੁਆਰਾ ਪਾਤਸ਼ਾਹੀ ਪੰਜਵੀ ਵਿਖੇ ਸਰਬੱਤ ਦੇ ਭਲੇ ਲਈ ਆਖੰਡ ਪਾਠ ਦੇ ਭੋਗ ਪਾਏ।

ਗੁਰੂਦੁਆਰਾ ਪਾਤਸ਼ਾਹੀ ਪੰਜਵੀ ਵਿਖੇ ਸਰਬੱਤ ਦੇ ਭਲੇ ਲਈ ਆਖੰਡ ਪਾਠ ਦੇ ਭੋਗ ਪਾਏ।

ਰਕੇਸ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 19 ਮਾਰਚ 2020  

ਸ੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅਮ੍ਰਿਤਸਰ ਵੱਲੋ ਸਰਬੱਤ ਦੇ ਭਲੇ ਲਈ ਕਰਵਾਏ ਜਾ ਰਹੇ ਸ੍ਰੀ ਆਖੰਡ ਪਾਠ ਸਾਹਿਬ ਦੀ ਲੜੀ ਤਹਿਤ ਐਸ.ਜ.ਪੀ.ਸੀ. ਅਮ੍ਰਿਤਸਰ ਤੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਿਕ ਗੁਰੂਦੁਆਰਾ ਪਾਤਸ਼ਾਹੀ ਪੰਜਾਵੀ ਵਿਖੇ ਚਲਾਏ ਗਏ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਬੇਨਤੀ ਕੀਤੀ ਗਈ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਗੁਰੂਦੁਆਰਾ ਸਾਹਿਬ ਦੇ ਹਜੂਰੀ ਰਾਗੀ ਭਈ ਰਣਜੀਤ ਸਿੰਘ ਵੱਲੋ ਕੀਰਤਨ ਕੀਤਾ ਗਿਆ ਅਤੇ ਹੈਡ ਗ੍ਰਥੀ ਭਾਈ ਬਲਕਾਰ ਸਿੰਘ ਅਤੇ ਸਮੁੱਚੀ ਸੰਗਤ ਨੇ ਸਾਂਝੇ ਰੂਪ ਵਿੱਚ ਵਿਸ਼ਵ ਵਿੱਚ ਫੈਲ ਰਹੇ ਕਰੋਨਾ ਵਾਈਰਸ ਤੋ ਬਚਾਅ ਅਤੇ ਸੰਸਾਰ ਦੇ ਭਲੇ ਲਈ ਸੰਗਤ ਦੇ ਰੂਪ ਵਿੱਚ ਵਹਿਗੁਰੂ ਜੀ ਦੇ ਚਰਨਾ ਵਿੱਚ ਅਰਦਾਸ ਬੇਨਤੀ ਕੀਤੀ। ਇਸ ਮੋਕੇ ਐਸ.ਜੀ.ਪੀ.ਸੀ. ਦੇ ਸਾ: ਜਨਰਲ ਸਕੱਤਰ ਜਥੇ: ਗੁਰਬਚਨ ਸਿੰਘ ਕਰਮੂਵਾਲਾ ਅਤੇ ਗੁਰੂਦੁਆਰਾ ਸਾਹਿਬ ਦੇ ਮੈਨੇਜਰ ਪ੍ਰਗਟ ਸਿੰਘ ਨੇ ਦੱਸਿਆ ਕਿ ਐਸ.ਜੀ.ਪੀ.ਸੀ. ਵੱਲੋ ਸਮੁੱਚੇ ਗੁਰੂਦੁਆਰ ਸਾਹਿਬ ਵਿੱਚ ਸਰਬੱਤ ਦੇ ਭਲੇ ਲਈ ਸ੍ਰੀ ਆਖੰਡ ਪਾਠ ਸਾਹਿਬ ਕਰਵਾਉਣ ਦੀ ਲੜੀ ਚਲਾਈ ਜਾ ਰਹੀ ਹੈ ਅਤੇ ਅੱਜ ਇਸ ਲੜੀ ਤਹਿਤ ਹੀ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਹਨ। ਇਸ ਮੌਕੇ ਹਰਜੀਤ ਸਿੰਘ ਕਥਾਵਾਚਕ, ਭਪਿੰਦਰ ਸਿੰਘ ਰੱਤੋਕੇ, ਪ੍ਰਤਾਪ ਸਿੰਘ, ਸਵਿੰਦਰ ਸਿੰਘ, ਰੇਸ਼ਮ ਸਿੰਘ ਗ੍ਰੰਥੀ ਆਦਿ ਹਾਜਰ ਸਨ।