
ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿਖੇ ਅੰਤਰਰਾਸ਼ਟਰੀ ਨਾਰੀ ਦਿਵਸ ਦਾ ਆਯੋਜਨ
Fri 6 Mar, 2020 0
ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 6 ਮਾਰਚ 2020
ਇਲਾਕੇ ਦੀ ਮਹਾਨ ਵਿੱਦਿਅਕ ਸੰਸਥਾ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਸਰਹਾਲੀ ਵਿਖੇ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅੰਤਰਰਾਸ਼ਟਰੀ ਨਾਰੀ ਦਿਸਵ ਦਾ ਆਯੋਜਨ ਕੀਤਾ ਗਿਆ।ਇਸ ਵਿੱਚ ਕਾਲਜ ਦੀਆਂ ਵਿਦਿਆਰਥਣਾਂ ਨੇ ਵਾਦ-ਵਿਵਾਦ ਪ੍ਰਤੀਯੋਗਿਤਾ,ਭਾਸ਼ਣ ਪ੍ਰਤਿਯੋਗਤਾ ਅਤੇ ਕਵੀਸ਼ਰੀ ਪ੍ਰਤਿਯੋਗਤਾ ਵਿੱਚ ਵੱਧ ਚੜ੍ਹਕੇ ਭਾਗ ਲਿਆ।ਜਗਜੀਤ ਕੌਰ ਐਮ.ਕਾਮ ਦੀ ਵਿਦਿਆਰਥਣ ਨੇ ਔਰਤ ਦੇ ਸਮਾਜ ਵਿੱਚ ਸਥਾਨ ਅਮਨਪ੍ਰੀਤ ਕੌਰ ਨੇ ਔਰਤ ਦੇ ਅਰਥਵਿਵਸਥਾ ਵਿੱਚ ਯੌਗਦਾਨ,ਅਰਸ਼ਦੀਪ ਕੌਰ ਨੇ ਨਾਰੀ ਸ਼ਕਤੀਕਰਨ ਵਿਸ਼ੇ ਤੇ ਆਪਣੇ ਵਿਚਾਰ ਪੇਸ਼ ਕੀਤੇ।ਕਾਲਜ ਪ੍ਰਿੰਸੀਪਲ ਸ੍ਰੀਮਤੀ ਸੁੰਮੀ ਅਰੋੜਾ ਨੇ ਇਸ ਮੌਕੇ ਸਮਾਜ ਵਿੱਚ ਔਰਤ ਦੇ ਸਥਾਨ ਅਤੇ ਯੋਗਤਾ ਬਾਰੇ ਬੋਲਦਿਆਂ ਕਿਹਾ ਕਿ `ਸੋ ਕਿਉਂ ਮੰਦਾ ਆਖੀਐ ਜਿਤੁ ਜੰਮੈ ਰਾਜਾਨੁ` ਦੇ ਮਹਾਵਾਂਕ ਅਨੁਸਾਰ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ ਉਨ੍ਹਾਂ ਦੱਸਿਆ ਕਿ ਕਿਵੇਂ ਇੱਕ ਔਰਤ ਘਰੇਲੂ ਅਤੇ ਸਮਾਜਿਕ ਜਿਮੇਵਾਰੀਆਂ ਵਿੱਚ ਤਾਲਮੇਲ ਬਣਾਕੇ ਖੁਦ ਨੂੰ ਅਤ ਸਮਾਜ ਨੂੰ ਤਰੱਕੀ ਦੇ ਰਾਹ ਤੇ ਲਿਜਾਂਦੀ ਹੈ।ਇਸ ਮੌਕੇ ਉਪਰੰਤ ਡਾ: ਜਤਿੰਦਰ ਕੁਮਾਰ ਕੋ-ਆਰਡੀਨੇਟਰ,ਬਿਕਰਮਜੀਤ ਸਿੰਘ,ਇੰਚਾਰਜ ਬੱਡੀ ਗਰੁੱਪ ਮੌਜੂਦ ਸਨ।
Comments (0)
Facebook Comments (0)