ਸਹਾਇਕ ਫੂਡ ਕਮਿਸ਼ਨਰ ਵੱਲੋਂ ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਛਾਪੇਮਾਰੀ

ਸਹਾਇਕ ਫੂਡ ਕਮਿਸ਼ਨਰ ਵੱਲੋਂ ਖਾਣ-ਪੀਣ ਵਾਲੀਆਂ ਦੁਕਾਨਾਂ ਤੇ ਛਾਪੇਮਾਰੀ

ਖਰਾਬ ਫਲ ਤੇ ਹੋਰ ਸਮਾਨ ਮੌਕੇ ਤੇ ਕੀਤਾ ਨਸ਼ਟ ਤੇ ਦਿੱਤੀ ਚੇਤਾਵਨੀ
ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 15 ਮਈ 2020
 


ਸਿਵਲ ਸਰਜਨ ਤਰਨ ਤਾਰਨ ਡਾ: ਅਨੂਪ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਸਹਾਇਕ ਫੂਡ ਕਮਿਸ਼ਨਰ ਡਾਕਟਰ ਗੁਰਪ੍ਰੀਤ ਸਿੰਘ ਪੰਨੂ ਵੱਲੋਂ ਚੋਹਲਾ ਸਾਹਿਬ ਦੇ ਬਜ਼ਾਰ ਵਿੱਚ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਫੂਡ ਕਮਿਸ਼ਨਰ ਡਾ: ਗੁਰਪ੍ਰੀਤ ਸਿੰਘ ਪੰਨੂ ਨੇ ਕਿਹਾ ਕਿ ਅੱਜ ਉਹਨਾਂ ਵੱਲੋਂ ਆਪਣੀ ਟੀਮ ਨਾਲ ਬਜ਼ਾਰ ਚੋਹਲਾ ਸਾਹਿਬ ਵਿਖੇ ਸਥਿਤ ਫਲਾਂ,ਹਲਵਾਈਆਂ,ਡੇਅਰੀਆਂ,ਬੇਕਰੀਆਂ ਤੇ ਜੂਸ ਵਾਲੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ ਹੈ ਅਤੇ ਮੌਕੇ ਤੇ ਖਰਾਬ ਫਲਾਂ ਤੇ ਅਕਸਪਾਇਰ ਖਾਣ ਵਾਲੀਆਂ ਵਸਤੂਆਂ ਨੂੰ ਨਸ਼ਟ ਕੀਤਾ ਗਿਆ ਹੈ।ਉਹਨਾਂ ਕਿਹਾ ਕਿ ਉਹਨਾਂ ਵੱਲੋਂ ਦੁਕਾਨਦਾਰਾਂ ਨੂੰ ਸਖਤ ਤਾੜਨਾ ਕੀਤੀ ਗਈ ਹੈ ਕਿ ਉਹ ਦੁਕਾਨਾਂ ਦੇ ਬਾਹਰ ਲਗਪਗ ਇੱਕ ਮੀਟਰ ਦੀ ਦੂਰੀ ਵਾਲੇ ਚੱਕਰ ਬਣਾਕੇ ਰੱਖਣ ਅਤੇ ਕੋਈ ਵੀ ਖਰਾਬ ਫਲ ਜਾਂ ਹੋਰ ਖਾਣ ਪੀਣ ਵਾਲੀਆਂ ਵਸਤੂਆਂ ਦੀ ਵਿਕਰੀ ਨਾ ਕਰਨ ਅਤੇ ਦੁਕਾਨਾਂ ਦੇ ਅੰਦਰ ਟੇਬਲ ਨਾ ਰੱਖਣ ਅਤੇ ਨਾਂ ਕਿਸੇ ਗ੍ਰਾਹਕ ਨੂੰ ਦੁਕਾਨਾਂ ਅੰਦਰ ਬਿਠਾਕੇ ਰੱਖਣ।ਉਹਨਾਂ ਕਿਹਾ ਕਿ ਦੁਕਾਨਦਾਰਾਂ ਨੂੰ ਇਹ ਆਦੇਸ਼ ਵੀ ਜਾਰੀ ਕੀਤੇ ਗਏ ਹਨ ਕਿ ਉਹ ਦੁਕਾਨਾਂ ਅੰਦਰ ਪੂਰੀ ਸਾਫ ਸਫਾਈ ਰੱਖਣ ਅਤੇ ਡਿਸਟੈਂਸ ਰੱਖ ਕੇ ਹੀ ਵਸਤੂਆਂ ਵੇਚਣ ਅਤੇ ਦੁਕਾਨਾਂ ਅੱਗੇ ਭੀੜ ਇੱਕਠੀ ਨਾ ਹੋਣ ਦੇਣ ਜੂਸ ਲਈ ਡਿਸਪੋਜ਼ਲ ਗਿਲਾਸ ਦੀ ਵਰਤੋਂ ਕੀਤੀ ਜਾਵੇ ਅਤੇ ਹਵਾਈ ਤਾਜ਼ੀਆਂ ਮਿਠਾਈਆਂ ਹੀ ਵੇਚਣ।ਉਹਨਾਂ ਕਿਹਾ ਕਿ ਉਹਨਾਂ ਦੀ ਟੀਮ ਵੱਲੋਂ ਫਿਰ ਛਾਪੇਮਾਰੀ ਕੀਤੀ ਜਾਵੇਗੀ ਅਤੇ ਜਿਹੜਾ ਦੁਕਾਨਦਾਰ ਕਾਨੂੰਨ ਅਤੇ ਪ੍ਰਸ਼ਾਸ਼ਨ ਦੇ ਆਦੇਸ਼ਾਂ ਦੀ ਉਲੱਘਣਾ ਕਰਦਾ ਪਾਇਆ ਗਿਆ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।