ਸਵਾਈਨ ਫਲੂ ਤੋਂ ਨਾ ਡਰੋ,ਇਸਦਾ ਇਲਾਜ ਸੰਭਵ ਹੈ : ਡਾ: ਜਤਿੰਦਰ ਸਿੰਘ ਗਿੱਲ
Tue 14 Jan, 2020 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 14 ਜਨਵਰੀ 2010
ਸੀਨੀਅਰ ਮੈਡੀਕਲ ਅਫਸਰ ਡਾ: ਜਤਿੰਦਰ ਸਿੰਘ ਗਿੱਲ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਅੱਜ ਬਲਾਕ ਚੋਹਲਾ ਸਾਹਿਬ ਅਧੀਨ ਆਉਂਦੇ ਪਿੰਡ ਚੰਬਾ ਕਲਾਂ ਵਿਖੇ ਸਿਹਤ ਵਿਭਾਗ ਦੀ ਟੀਮ ਵੱਲੋਂ ਸਵਾਈਨ ਫਲੂ ਸਬੰਧੀ ਬਚਾਅ,ਕਾਰਨ,ਸੁਝਾਅ ਅਤੇ ਇਲਾਜ ਸਬੰਧੀ ਜਾਣਕਾਰੀ ਦਿੱਤੀ।ਇਸ ਸਮੇਂ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਸਵਾਈ ਫਲੂ ਐਚ-1,ਐਨ-1 ਦੇ ਵਿਸ਼ੇਸ਼ ਵਿਸ਼ਾਣੂ ਰਾਹੀਂ ਹੁੰਦਾ ਹੈ ਜ਼ੋ ਕਿ ਇੱਕ ਮਨੁੱਖ ਤੋਂ ਦੂਸਰੇ ਮਨੁੱਖ ਤੱਕ ਸਾਹ ਰਾਹੀਂ ਫੈਲਦਾ ਹੈ।ਡਾ: ਗਿੱਲ ਨੇ ਸਵਾਈ ਫਲੂ ਦੇ ਮੁੱਖ ਲੱਛਣਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੇਕਰ ਤੁਹਾਨੂੰ ਤੇਜ਼ ਬੁਖਾਰ(101 ਤੋਂ ਉੱਪਰ),ਖੰਘ ਅਤੇ ਜੁਕਾਮ,ਛਿੱਕਾਂ ਆਉਂਦੀਆਂ,ਨੱਕ ਵਗਣਾ,ਗਲੇ ਵਿੱਚ ਦਰਦ ਸਾਹ ਲੈਣ ਵਿੱਚ ਤਕਲੀਫ ਦਸਤ ਲੱਗਣਾ ਜਾਂ ਸਰੀਰ ਟੁੱਟਦਾ ਮਹਿਸੂਸ ਹੁੰਦਾ ਹੋਵੇ ਤਾਂ ਇਹ ਸਵਾਈਨ ਫਲੂ ਦੇ ਮੁੱਖ ਲੱਛਣ ਹਨ।ਇਸ ਸਮੇਂ ਬਰਿੰਦਰ ਸਿੰਘ ਖਾਲਸਾ ਹੈਲਕ ਇੰਸਪੈਕਟਰ ਨੇ ਦੱਸਿਆ ਕਿ ਸਵਾਈਨ ਫਲੂ ਨੂੰ ਫੈਲਣ ਤੋਂ ਰੋਕਣ ਲਈ ਖੰਘ ਜਾਂ ਛਿੱਕਦੇ ਸਮੇਂ ਆਪਣਾ ਮੂੰਹ ਅਤੇ ਨੱਕ ਰੁਮਾਲ ਨਾਲ ਢੱਕ ਲਓ।ਆਪਣੀਆਂ ਅੱਖਾਂ ਅਤੇ ਮੂੰਹ ਨੂੰ ਛੂਹਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਆਪਣੇ ਹੱਥ ਚੰਗੀ ਤਰ੍ਹਾਂ ਸਾਬਣ ਨਾਲ ਧੋਹ ਲਓ।ਹੈਲਥ ਇੰਸਪੈਕਟਰ ਮਨਜੀਤ ਸਿੰਘ ਨੇ ਸਵਾਈ ਫਲੂ ਦੇ ਬਚਾਅ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਭੀੜ ਵਾਲੀਆਂ ਥਾਵਾਂ,ਬੁਖਾਰ ਨਾਲ ਪੀੜ੍ਹਤ ਵਿਆਕਤੀ ਤੋਂ ਦੂਰੀ ਬਣਾਂਕ ਰੱਖੋ ਬਹੁਤ ਬਾਰਾ ਪਾਣੀ ਪੀਓ।ਸੰਦੀਪ ਸਿੰਘ ਹੈਲਥ ਵਰਕਰ ਨੇ ਦੱਸਿਆ ਕਿ ਸਵਾਈਨ ਫਲੂ ਸਮੇਂ ਕਦੇ ਵੀ ਮਰੀਜ਼ ਨਾਲ ਹੱਥ ਨਾ ਮਿਲਓ,ਗਲੇ ਨਾ ਮਿਲੋ,ਚੁੰਮਣਾਂ ਜਾਂ ਕਿਸੇ ਤਰ੍ਹਾਂ ਦਾ ਸਰੀਰਕ ਸੰਪਰਕ ਨਾਲ ਕਰੋ।ਬਿਨਾਂ ਕਿਸੇ ਡਾਕਟਰੀ ਜਾਂਚ ਤੋਂ ਦਵਾਈ ਲੈਣਾ,ਬਾਹਰ ਅਤੇ ਖੁੱਲੇ ਵਿੱਚ ਥੁੱਕਣਾ ਨਹੀਂ ਚਾਹੀਦਾ।ਡਾ: ਜਤਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਵਾਈਨ ਫਲੂ ਦਾ ਇਲਾਜ਼ ਸੰਭਵ ਹੈ ਜਦੋਂ ਤੁਹਾਨੂੰ ਸਵਾਈ ਫਲੂ ਸਬੰਧੀ ਉਪਰੋਕ ਛੱਕ ਪਵੇ ਤਾਂ ਆਪਣੇ ਨੇੜ੍ਹੇ ਦੇ ਸਿਹਤ ਕੇਂਦਰ ਵਿੱਚ ਜਾਕੇ ਆਪਣਾ ਮੁਫ਼ਤ ਟੈਸਟ ਕਰਵਾਓ ਅਤੇ ਇਸਦਾ ਮੁਫ਼ਤ ਇਲਾਜ ਵੀ ਕੀਤਾ ਜਾਂਦਾ ਹੈ।ਇਸ ਸਮੇਂ ਹਰਦੀਪ ਸਿੰਘ ਸੰਧੁੂ ਬਲਾਕ ਐਜੂਕੇਟ ਅਫਸਰ,ਸੁਖਦੀਪ ਸਿੰਘ ਅੋਲਖ,ਜ਼ਸਪਿੰਦਰ ਸਿੰਘ ਹਾਂਡਾ,ਪ੍ਰਦੀਪ ਸਿੰਘ,ਪਰਮਿੰਦਰ ਢਿਲੋਂ,ਰਜਿੰਦਰ ਸਿੰਘ ਫਤਿਹਗੜ੍ਹ ਚੂੜੀਆਂ,ਸਤਨਾਮ ਸਿੰਘ ਮੁੰਡਾ ਪਿੰਡ ਆਦਿ ਹਾਜ਼ਰ ਸਨ।
Comments (0)
Facebook Comments (0)