
Jharkhand Election: ਕਾਂਗਰਸ ਤੇ ਜੇਐਮਐਮ ਨੇ ਮਾਰੀ ਭਾਜਪਾ ਨੂੰ ਪਲਟੀ, ਰੁਝਾਨਾਂ 'ਚ ਪੱਛੜੀ ਭਾਜਪਾ
Mon 23 Dec, 2019 0
ਝਾਰਖੰਡ ਦੀਆਂ ਆਮ ਵਿਧਾਨ ਸਭਾ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਦੀ ਸੱਤਾ ਖੁਸਦੀ ਨਜ਼ਰ ਆ ਰਹੀ ਹੈ ਅਤੇ ਕਾਂਗਰਸ ਦੀ ਅਗਵਾਈ ਵਾਲੇ ਝਾਰਖੰਡ ਮੁਕਤੀ ਮੋਰਚਾ ਤੇ ਰਾਸ਼ਟਰੀ ਜਨਤਾ ਦਲ ਗਠਜੋੜ ਨੂੰ ਬਹੁਮਤ ਮਿਲਦਾ ਦਿਖ ਰਿਹਾ ਹੈ।
ਹੁਣ ਤੱਕ 13 ਨਤੀਜਿਆਂ ਦਾ ਐੈਲਾਨ ਕੀਤਾ ਗਿਆ ਹੈ, ਇਨ੍ਹਾਂ ਵਿਚੋਂ 05 ਜੇਐਮਐਮ, 03 ਕਾਂਗਰਸ, 04 ਭਾਰਤੀ ਜਨਤਾ ਪਾਰਟੀ ਤੇ 01ਆਜਸੂ ਨੂੰ ਮਿਲਿਆ ਹੈ।
ਚੋਣ ਕਮਿਸ਼ਨ ਦੇ ਅਧਿਕਾਰਤ ਜਾਣਕਾਰੀ ਮੁਤਾਬਕ ਭਾਰਤੀ ਜਨਤਾ ਪਾਰਟੀ 16 ਸੀਟਾਂ ਉੱਤੇ ਅੱਗੇ ਚਲ ਰਹੀ ਹੈ , ਜਦਕਿ ਝਾਰਖੰਡ ਮੁਕਤੀ ਮੋਰਚਾ 22 ਤੇ ਕਾਂਗਰਸ 11 ਸੀਟਾਂ ਉੱਤੇ ਅੱਗੇ ਹੈ, ਰਾਸ਼ਟਰੀ ਜਨਤਾ ਦਲ ਨੂੰ 01 ਸੀਟਾਂ ਉੱਤੇ ਅੱਗੇ ਹੈ।
ਚੋਣ ਕਮਿਸ਼ਨ ਦੀ ਵੈੱਬਸਾਇਟ ਮੁਤਾਬਕ ਏਜੇਐੱਸਯੂ 02 , ਸੀਪੀਆਈ ਮਾਰਕਸਵਾਦੀ -ਲੈਨਿਨਵਾਦੀ (ਲਿਬਰੇਸ਼ਨ) 01 , ਝਾਰਖੰਡ ਵਿਕਾਸ ਮੰਚ (ਪ੍ਰਜਾਤੰਤ੍ਰਿਕ) 03, ਨੈਸ਼ਲਿਸਟ ਕਾਂਗਰਸ ਪਾਰਟੀ 01 ਅਤੇ 02 ਸੀਟਾਂ ਉੱਤੇ ਅਜ਼ਾਦ ਅੱਗੇ ਚੱਲ ਰਹੇ ਹਨ।
ਇਹ ਵੀ ਪੜ੍ਹੋ
BBC ਝਾਰਖੰਡ ਵਿਧਾਨ ਸਭਾ ਚੋਣਾਂ ਵਿੱਚ ਬਹੁਮਤ ਲਈ 41 ਸੀਟਾਂ ਦੀ ਲੋੜ ਹੈ
ਭਾਜਪਾ ਇਕ ਵਾਰ ਫਿਰ ਸੱਤਾ 'ਤੇ ਕਾਬਜ਼ ਹੋਣ ਦੀ ਉਮੀਦ ਕਰ ਰਹੀ ਸੀ, ਉਥੇ ਹੀ ਕਾਂਗਰਸ, ਝਾਰਖੰਡ ਮੁਕਤੀ ਮੋਰਚਾ ਅਤੇ ਰਾਸ਼ਟਰੀ ਜਨਤਾ ਦਲ ਗੱਠਜੋੜ ਦੀ ਨਜ਼ਰ ਮੁੜ ਸੱਤਾ' ਪਾਉਣ 'ਤੇ ਹੈ।
Comments (0)
Facebook Comments (0)