ਹੋਮੀਓਪੈਥਿਕ ਡਿਸਪੈਂਸਰੀ ਖਡੂਰ ਸਾਹਿਬ ਵਿਖੇ ਰਾਸ਼ਟਰੀ ਪੋਸ਼ਣ ਅਭਿਆਨ ਦੀ ਸ਼ੁਰਆਤ ਕੀਤੀ ।

ਹੋਮੀਓਪੈਥਿਕ ਡਿਸਪੈਂਸਰੀ ਖਡੂਰ ਸਾਹਿਬ ਵਿਖੇ ਰਾਸ਼ਟਰੀ ਪੋਸ਼ਣ ਅਭਿਆਨ ਦੀ ਸ਼ੁਰਆਤ ਕੀਤੀ ।

ਚੋਹਲਾ ਸਾਹਿਬ 6 ਸਤੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਸੰਤੁਲਿਤ ਤੇ ਪੌਸ਼ਟਿਕ ਖੁਰਾਕ ਜਿੰਦਗੀ ਦੀ ਅਹਿਮ ਲੋੜ ਹੈ ਸਹੀ ਖੁਰਾਕ ਨਾਲ ਹੀ ਸਰੀਰ ਵਿੱਚ ਉਮਰ ਮੁਤਾਬਿਕ ਵਿਕਾਸ ਹੁੰਦਾ ਹੈ । ਸਹੀ ਤੇ ਪੌਸ਼ਟਿਕ ਖੁਰਾਕ ਬਾਰੇ ਤਾਂ ਗੁਰੂਆਂ, ਪੀਰਾਂ ਨੇ ਸੰਦੇਸ਼ ਦਿੱਤੇ ਹਨ ਜਿਹੜੀਆਂ ਗੱਲਾਂ ਤੋਂ ਪਹਿਲਾਂ ਦੇ ਸਮਿਆਂ ਵਿੱਚ ਗੁਰੂ ਸਾਹਿਬਾਨਾ ਵਲੋ ਵਰਜਿਆ ਗਿਆ ਸੀ ਉਹਨਾਂ ਦੀ ਮਹਤੱਤਾ ਅੱਜ ਦੇ ਯੁੱਗ ਵਿੱਚ ਦੇਖਣ ਨੂੰ ਮਿਲ ਰਹੀ ਹੈ ਪਰ ਅਫਸੋਸ ਦੀ ਗੱਲ ਹੈ ਕਿ ਅਸੀ ਸਿਰਫ ਉਨ੍ਹਾਂ ਵਲੋ ਗੁਰਬਾਣੀ ਵਿੱਚ ਦਿੱਤੇ ਗਏ ਸੰਦੇਸ਼ ਨੂੰ ਕੇਵਲ ਪੜਿਆ ਹੈ ਉਸ ਤੇ ਅਮਲ ਨਹੀਂ ਕੀਤਾ ਹੈ ਤਾਂ ਹੀ ਸਾਲ 2020 ਪੂਰੇ ਵਿਸ਼ਵ ਲਈ ਇਕ ਸਬਕ ਦਾ ਸਾਲ ਬਣਿਆ ਹੈ ਜਦ ਕੌਰੋਨਾ ਨਾਂ ਦੀ ਮਹਾਂਮਾਰੀ ਨੇ ਹਰੇਕ ਦੇਸ਼ ਨੂੰ ਪ੍ਰਭਾਵਿਤ ਕਰ ਕੇ ਆਪਣੇ ਪੈਰ ਪਸਾਰ ਲਏ ਤੇ ਹਰ ਦੇਸ਼ ਦੀ ਸਰਕਾਰ ਨੂੰ ਚਿੰਤਾ ਵਿੱਚ ਪਾ ਦਿੱਤਾ ਕਿ ਕਿਵੇਂ ਅਸੀ ਆਪਣੇ ਨਾਗਰਿਕਾਂ ਨੂੰ ਸੁਰੱਖਿਅਤ ਕਰੀਏ। ਇਸ ਵਾਇਰਸ ਨੇ ਲੱਖਾਂ ਲੋਕਾਂ ਨੂੰ ਆਪਣੇ ਕਲਾਵੇ ਵਿਚ ਲੈ ਲਿਆ ਹੈ ਓਥੇ ਅਰਥਚਾਰੇ ਨੂੰ ਵੀ ਨੁਕਸਾਨ ਕੀਤਾ ਹੈ । ਭਾਰਤ ਦੇਸ਼ ਵੀ ਇਸ ਦੇ ਕਹਿਰ ਤੋਂ ਬਚ ਨਹੀਂ ਸਕਿਆ   ਵਿਸ਼ਵ ਸਿਹਤ ਸੰਗਠਨ ਨੇ ਵੀ ਇਸ ਤੇ ਚਿੰਤਾ ਪ੍ਰਗਟ ਕੀਤੀ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਜਿੰਨਾ ਸਮਾਂ ਇਸ ਲਈ ਪੱਕੀ ਦਵਾਈ ਨਹੀਂ ਮਿਲਦੀ ਤਦ ਤੱਕ ਪਰਹੇਜ਼ ਤੇ ਸੰਤੁਲਿਤ ਖੁਰਾਕ ਨੂੰ ਜ਼ਿੰਦਗੀ ਵਿਚ ਅਪਣਾਇਆ ਜਾਵੇ ਤਾਂ ਜੋਂ ਰੋਗ ਰੋਕੂ ਸ਼ਕਤੀ ਰਾਹੀਂ ਇਸ ਵਾਇਰਸ ਦਾ ਟਾਕਰਾ ਕੀਤਾ ਜਾ ਸਕੇ । ਇਹ ਸਭ ਤਾਂ ਹੀ ਮੁਮਕਿਨ ਹੈ ਜੇ ਅਸੀ ਆਪਣੀ ਖ਼ੁਰਾਕ ਵਿਚ ਪੌਸ਼ਟਿਕ ਭੋਜਨ ਨੂੰ ਤਰਜੀਹ ਦੇਈਏ । ਭਾਰਤ ਸਰਕਾਰ ਅਧੀਨ ਮਹਿਲਾਂ ਤੇ ਬਾਲ ਵਿਕਾਸ ਮੰਤਰਾਲੇ ਵੱਲੋਂ ਪੋਸ਼ਣ 2.0 ਦੀ ਸ਼ੁਰੂਆਤ ਇਸ ਸਾਲ ਕੀਤੀ ਗਈ ਹੈ ਤੇ ਸਤੰਬਰ ਮਹੀਨੇ ਵਿੱਚ ਚੱਲਣ ਵਾਲੇ ਇਸ ਪੋਸ਼ਣ ਮਾਹ ਪ੍ਰੋਗਰਾਮ ਵਿੱਚ ਕੁਝ ਨੁਕਤੇ ਜਾਰੀ ਕੀਤੇ ਹਨ ਜਿਨ੍ਹਾਂ ਵਿਚ ਅਨੀਮੀਆ, ਪੋਸ਼ਣ ਵਾਟਿਕਾ, ਕੋਪੁਸ਼ਨ ਦੀ ਰੋਕਥਾਮ ਆਦਿ ਤੇ ਜ਼ੋਰ ਦਿੱਤਾ ਹੈ। ਇਸੇ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸਤੰਬਰ ਮਹੀਨੇ ਵਿੱਚ ਪੋਸ਼ਣ ਮਾਹ ਮਨਾਇਆ ਜਾ ਰਿਹਾ ਹੈ। ਭਾਰਤ ਸਰਕਾਰ ਦੇ ਆਯੂਸ਼ ਵਿਭਾਗ ਤੇ ਪੰਜਾਬ ਸਰਕਾਰ ਦੇ ਹੋਮੀਓਪੈਥਿਕ ਵਿਭਾਗ ਦੀਆਂ ਹਦਾਇਤਾਂ ਮੁਤਾਬਿਕ ਡਾਕਟਰ ਪਰਵੇਸ਼ ਚਾਵਲਾ ਜ਼ਿਲਾ ਹੋਮੀਓਪੈਥਿਕ ਅਫ਼ਸਰ ਤਰਨ ਤਾਰਨ ਤੇ ਡਾਕਟਰ ਅਨੀਤਾ ਸੀਨੀਅਰ ਮੈਡੀਕਲ ਅਫ਼ਸਰ ਸਬ ਡਵੀਜ਼ਨਲ ਹਸਪਤਾਲ ਖਡੂਰ ਸਾਹਿਬ ਦੀ ਯੋਗ ਅਗਵਾਈ ਹੇਠ ਡਾਕਟਰ ਹਰਿੰਦਰ ਪਾਲ ਸਿੰਘ ਵੇਗਲ ਹੋਮੀਓਪੈਥਿਕ ਮੈਡੀਕਲ ਅਫ਼ਸਰ ਸਰਕਾਰੀ ਹੋਮੀਓਪੈਥਿਕ ਡਿਸਪੈਂਸਰੀ ਸਬ ਡਵੀਜ਼ਨਲ ਹਸਪਤਾਲ ਖਡੂਰ ਸਾਹਿਬ ਵਿਖੇ ਰਾਸ਼ਟਰੀ ਪੋਸ਼ਣ ਅਭਿਆਨ ਦੀ ਸ਼ਰੂਆਤ ਕੀਤੀ ਗਈ ਤੇ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ੳ.ਪੀ.ਡੀ ਵਿੱਚ ਹਾਜ਼ਰ ਮਰੀਜ਼ਾ ਦੇ ਸਨਮੁੱਖ ਹੁੰਦਿਆਂ ਡਾਕਟਰ ਸਾਹਿਬ ਵਲੋ ਆਪਣੇ ਖਾਣੇ ਵਿੱਚ ਪੌਸ਼ਟਿਕ ਭੋਜਨ ਦੀ ਵਰਤੋਂ ਸਬੰਧੀ ਦੱਸਿਆ ਗਿਆ । ਉਨਾਂ ਦੱਸਿਆ ਕਿ ਸੰਤੁਲਿਤ ਖੁਰਾਕ ਦੀ ਜ਼ਰੂਰਤ ਇਕ ਛੋਟੇ ਬੱਚੇ ਤੋ ਕੇ ਗਰਭ ਅਵਸਥਾ ਦੌਰਾਨ ਮਹਿਲਾਵਾਂ , ਬੁਢੇਪੇ ਵਿਚ ਬਹੁਤ ਜ਼ਰੂਰਤ ਹੁੰਦੀ ਹੈ। ਜੇ ਤੁਸੀ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿਚ ਖੁਰਾਕ ਦਾ ਧਿਆਨ ਰਖੋਗੇ , ਨਿਯਮਤ ਕਸਰਤ ਕਰੋਗੇ ਤਾਂ ਇੱਕ ਨਿਰੋਈ ਜ਼ਿੰਦਗੀ ਜੀਅ ਸਕੋਗੇ । ਉਨਾਂ ਵਲੋ ਮਾਵਾਂ ਨੂੰ ਸਲਾਹ ਦਿੱਤੀ ਗਈ ਕਿ ਛੋਟੇ ਬੱਚੇ ਨੂੰ ਕੇਵਲ ਮਾਂ ਦਾ ਦੁੱਧ ਹੀ ਪਿਲਾਇਆ ਜਾਵੇ ਇਸ ਵਿੱਚ ਇਹ ਸਾਰੇ ਤੱਤ ਮੌਜੂਦ ਹੁੰਦੇ ਹਨ ਜੋਂ ਕਿ ਨਵ ਜੰਮੇ ਬੱਚੇ ਲਈ ਜ਼ਰੂਰੀ ਹੁੰਦੇ ਹਨ ਤੇ ਇਸ ਨਾਲ ਬੱਚੇ ਤੇ ਮਾਂ ਦੀ ਸਿਹਤ ਠੀਕ ਰਹਿੰਦੀ ਹੈ । ਆਪਣੇ ਪ੍ਰੋਗਰਾਮ ਵਿੱਚ ਅੱਗੇ ਸੰਬੋਧਨ ਕਰਦਿਆਂ ਦੱਸਿਆ ਕਿ ਕੁਪੋਸ਼ਣ ਭਾਰਤ ਦੀ ਸਮੱਸਿਆ ਬਣਿਆ ਹੋਇਆ ਹੈ ਅਸੀ ਇਸ ਤੇ ਤਾਂ ਹੀ ਨਿਜਾਤ ਪ ਸਕਦੇ ਹਾਂ ਜੇਕਰ ਅਸੀ ਆਪਣੀਆਂ ਖ਼ੁਰਾਕੀ ਲੋੜਾਂ ਵੱਲ ਧਿਆਨ ਦਈਏ , ਇਸ ਦੇ ਨਾਲ ਹੀ ਇਹ ਵੀ ਦਸਿਆ ਗਿਆ ਕਿ ਭਾਰਤ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਿੱਡ ਡੇਅ ਮੀਲ ਦਾ ਆਯੋਜਨ ਕੀਤਾ ਜਾਂਦਾ ਹੈ ਇਸ ਖੁਰਾਕ ਵਿਚ ਪਹਿਲਾਂ ਤੋਂ ਤਹਿ ਹਦਾਇਤਾਂ ਮੁਤਾਬਿਕ ਇਕ ਸੰਤੁਲਿਤ ਖੁਰਾਕ ਬੱਚਿਆ ਨੂੰ ਦਿੱਤੀ ਜਾਂਦੀ ਹੈ ਜਿਸ ਵਿਚ ਤੈਅ ਮਾਤਰਾ ਵਿੱਚ ਪ੍ਰੋਟੀਨ, ਵਿਟਾਮਿਨ ਤੇ ਹੋਰ ਤੱਤ ਮੌਜੂਦ ਹੁੰਦੇ ਹਨ। ਇਸ ਲਈ ਸਾਨੂੰ ਸਭ ਨੂੰ ਪੌਸ਼ਟਿਕ ਖ਼ੁਰਾਕ ਨੂੰ ਜ਼ਿੰਦਗੀ ਵਿਚ ਅਪਣਾਉਣਾ ਚਾਹੀਦਾ ਹੈ ਤੇ ਫਾਸਟ ਫੂਡ ਤੇ ਜ਼ੰਕ ਫੂਡ ਤੋ ਪਰਹੇਜ਼ ਕਰ ਕੇ ਮੌਸਮੀ ਸਬਜ਼ੀਆਂ ਤੇ ਫਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ । ਅੰਤ ਵਿੱਚ ਉਹਨਾਂ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਬਿਮਾਰੀ ਵਿਰੋਧ ਚਲ ਰਹੇ ਅਭਿਆਨ ਵਿੱਚ ਆਪਣੀ ਸਮੇਂ ਸਿਰ ਵੈਕਸੀਨ ਲਗਵਾ ਕੇ ਸਰਕਾਰ ਦਾ ਸਾਥ ਦੇਣ ਤਾਂ ਜੋਂ ਇਸ ਬਿਮਾਰੀ ਤੋ ਨਿਜਾਤ ਪਾਈ ਜਾ ਸਕੇ ।