ਡਾਕਟਰ ਸਨਦੀਪ ਕੌਰ ਵੱਲੋਂ ਆਮ ਆਦਮੀਂ ਕਲੀਨਿਕ ਮੋਹਨਪੁਰ ਅਤੇ ਡੇਹਰਾ ਸਾਹਿਬ ਦੀ ਕੀਤੀ ਚੈਕਿੰਗ।

ਡਾਕਟਰ ਸਨਦੀਪ ਕੌਰ ਵੱਲੋਂ ਆਮ ਆਦਮੀਂ ਕਲੀਨਿਕ ਮੋਹਨਪੁਰ ਅਤੇ ਡੇਹਰਾ ਸਾਹਿਬ ਦੀ ਕੀਤੀ ਚੈਕਿੰਗ।

ਚੋਹਲਾ ਸਾਹਿਬ 6 ਨਵੰਬਰ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਸਿਵਲ ਸਰਜਨ ਤਰਨ ਤਾਰਨ ਡਾਕਟਰ ਗੁਰਪ੍ਰੀਤ ਸਿੰਘ ਰਾਏ,ਸਹਾਇਕ ਸਿਵਲ ਸਰਜਨ ਤਰਨ ਤਾਰਨ ਡਾਕਟਰ ਜਤਿੰਦਰ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਡਾਕਟਰ ਕਰਨਵੀਰ ਸਿੰਘ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸੀ ਐਚ ਸੀ ਸਰਹਾਲੀ ਦੀ ਯੋਗ ਅਗਵਾਈ ਹੇਠ ਡਾਕਟਰ ਸਨਦੀਪ ਕੌਰ ਮੈਡੀਕਲ ਅਫਸਰ ਵੱਲੋਂ ਆਮ ਆਦਮੀਂ ਕਲੀਨਿਕਾਂ ਦੀ ਹਫਤਾਵਾਰੀ ਚੈਕਿੰਗ ਕੀਤੀ ਗਈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾਕਟਰ ਸਨਦੀਪ ਕੌਰ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਆਮ ਆਦਮੀਂ ਕਲੀਨਿਕ ਮੋਹਨਪੁਰ ਅਤੇ ਆਮ ਆਦਮੀਂ ਕਲੀਨਿਕ ਡੇਹਰਾ ਸਾਹਿਬ ਵਿਖੇ ਚੈਕਿੰਗ ਕੀਤੀ ਗਈ ਹੈ ਅਤੇ ਚੈਕਿੰਗ ਦੌਰਾਨ ਹਾਜਰ ਮਰੀਜਾਂ ਨਾਲ ਗਲਬਾਤ ਕੀਤੀ ਹੈ।ਉਹਨਾਂ ਦੱਸਿਆ ਕਿ ਮਰੀਜਾਂ ਦੇ ਸਮੇਂ ਸਿਰ ਟੈਸਟ ਕਰਕੇ ਉਹਨਾਂ ਨੂੰ ਲੋੜੀਂਦੀਆਂ ਦਵਾਈਆਂ ਮੁਹਈਆ ਕੀਤੀ ਜਾ ਰਹੀਆਂ ਹਨ ਅਤੇ ਰਜਿਸਟਰ ਦਾ ਰਿਕਾਰਡ ਮੁਕੰਮਲ ਕੀਤਾ ਜਾ ਰਿਹਾ ਹੈ।ਉਹਨਾਂ ਅਪੀਲ ਕੀਤੀ ਕਿ ਬਦਲਦੇ ਮੌਸਮ ਕਾਰਨ ਜੇਕਰ ਕਿਸੇ ਨੂੰ ਖਾਂਸੀ,ਨਜ਼ਲਾ ਜਾਂ ਤੇਜ਼ ਸਿਰ ਦਰਦ ਹੈ ਤਾਂ ਤੁਰੰਤ ਆਪਣੀ ਜਾਂਚ ਕਰਵਾਕੇ ਸਮੇਂ ਸਿਰ ਆਪਣਾ ਇਲਾਜ ਕਰਵਾਓ।ਇਸ ਸਮੇਂ ਬਲਰਾਜ ਸਿੰਘ ਬੀ ਈ ,ਡਾਕਟਰ ਤੇਰਾ ਸਿੰਘ,ਡਾਕਟਰ ਸੁਖਮਨਪ੍ਰੀਤ ਕੌਰ,ਲਵਪ੍ਰੀਤ ਸਿੰਘ ਫਾਰਮਾਸਿਸਟ,ਅਮਨਦੀਪ ਕੌਰ ਕਲੀਨਿਕਲ ਅਸਿਸਟੈਂਟ , ਮਨਦੀਪ ਸਿੰਘ ਆਈ ਏ,ਵਿਸ਼ਾਲ ਕੁਮਾਰ ਬੀ ਐਸ ਏ,ਏ ਐਨ ਐਮ ਰਜਵੰਤ ਕੌਰ,ਸਟਾਫ ਨਰਸ ਰਮਨਦੀਪ ਕੌਰ,ਸਟਾਫ ਨਰਸ ਗੁਰਮੀਤ ਕੌਰ ਆਦਿ ਹਾਜਰ ਸਨ।