ਕਰੋਨਾ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾਂ ਜਰੂਰੀ : ਮਨਜੀਤ ਸੰਧੂ

ਕਰੋਨਾ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾਂ ਜਰੂਰੀ : ਮਨਜੀਤ ਸੰਧੂ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 7 ਮਈ 2020 

ਕਰੋਨਾ ਵਾਇਰਸ ਮਹਾਂਮਾਰੀ ਦੌਰਾਨ ਲਗਾਏ ਗਏ ਲਾਕਡਾਊਨ ਵਿੱਚ ਦਿੱਤੀ ਗਈ ਢਿੱਲ ਦਾ ਸਾਨੂੰ ਗਲਤ ਫਾਇਦਾ ਨਾਂ ਉਠਾਉਂਦੇ ਹੋਏ ਕਾਨੂੰਨ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਸੀ.ਐਚ.ਸੀ.ਸਰਹਾਲੀ ਵਿਖੇ ਆਵੇਕ ਐਜੂਕੇਸ਼ਨ ਫਾਊਂਡੇਸ਼ਨ ਵੱਲੋਂ ਹਸਤਾਲ ਦੇ ਗੇਟ ਤੇ ਸੈਨੇਟਾਇਜ਼ਰ ਨਾਲ ਹੱਥ ਸਾਫ ਕਰਵਾਉਣ ਦੀ ਨਿਭਾਈ ਜਾ ਰਹੀ ਸੇਵਾ ਦੌਰਾਂਨ ਪ੍ਰਧਾਨ ਮਨਜੀਤ ਸਿੰਘ ਸੰਧੂ ਨੇ ਕੀਤਾ।ਉਹਨਾ ਕਿਹਾ ਕਿ ਸਾਨੂੰ ਕਰੋਨਾ ਮਹਾਂਮਾਰੀ ਤੋਂ ਬਚਣ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਜਰੂਰ ਕਰਨੀ ਚਾਹੀਦੀ ਹੈ।ਇਸ ਸਮੇਂ ਮੀਤ ਪ੍ਰਧਾਨ ਸਿ਼ਨਾਗ ਸਿੰਘ ਸੰਧੂ ਨੇ ਕਿਹਾ ਅੱਜ ਦੂਸਰੇ ਦਿਨ ਵੀ ਲਗਪਗ 600 ਸਿਹਤ ਕਰਮੀਆਂ ਅਤੇ ਮਰੀਜ਼ਾਂ ਦੇ ਹੱਥ ਸੈਨੇਟਾਈਜ਼ਰ ਨਾਲ ਸਾਫ ਕਰਵਾਏ ਗਏ ਹਨ।ਇਸ ਸਮੇਂ ਪ੍ਰਧਾਨ ਬਲਵਿੰਦਰ ਸਿੰਘ,ਤੇਜਿੰਦਰ ਸਿੰਘ ਖਾਲਸਾ,ਪ੍ਰਧਾਨ ਰਾਕੇਸ਼ ਨਈਅਰ ਰਣਯੋਧ ਸਿੰਘ ਸਕੱਤਰ,ਸ਼ਮਿੰਦਰ ਕੌਰ ਰੰਧਾਵਾ,ਗੁਰਪਾਲ ਸਿੰਘ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਬਲਾਕ ਐਜੂਕੇਟਰ ਅਫਸਰ ਹਰਦੀਪ ਸਿੰਘ ਸੰਧੂ,ਭਗਤ ਸਿੰਘ ਸੰਧੂ,ਨਿਰਮਲ ਸਿੰਘ ਸੰਗਤਪੁਰ,ਮਨਦੀਪ ਸਿੰਘ,ਵਿਸ਼ਾਲ ਕੁਮਾਰ,ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।