ਬੰਦ ਪਈ ਰਜਿਸਟ੍ਰੇਸ਼ਨ ਚਾਲੂ ਕਰਨ ਦੀ ਮੰਗ : ਡਾ: ਬੱਬਾ

ਬੰਦ ਪਈ ਰਜਿਸਟ੍ਰੇਸ਼ਨ ਚਾਲੂ ਕਰਨ ਦੀ ਮੰਗ : ਡਾ: ਬੱਬਾ

ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 7 ਮਈ 2020 

ਕਰੋਨਾ ਮਹਾਂਮਾਰੀ ਦੌਰਾਨ ਜਿੱਥੇ ਵੱਡੇ-ਵੱਡੇ ਪ੍ਰਾਈਵੇਟ ਹਸਪਤਾਲਾਂ ਨੇ ਓ.ਪੀ.ਡੀ.ਬੰਦ ਕਰ ਦਿੱਤੀ ਸੀ ਤਾਂ ਉਸ ਸਮੇਂ ਆਰ.ਐਮ.ਪੀ. ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵੱਲੋਂ ਬਿਮਾਰ ਇਨਸਾਨਾਂ ਨੂੰ ਦਵਾਈ ਦੇਕੇ ਉਹਨਾਂ ਨੂੰ ਸਰੀਰਕ ਤੰਦਰੁਸਤੀ ਪ੍ਰਦਾਨ ਕੀਤੀ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਡਾ: ਬਲਜਿੰਦਰ ਸਿੰਘ ਬੱਬਾ ਨੇ ਪੱਤਰਕਾਰਾਂ ਨਾਲ ਗਲਬਾਤ ਦੌਰਾਨ ਕੀਤਾ।ਉਹਨਾਂ ਕਿਹਾ ਕਿ ਅਸੀਂ ਹਮੇਸ਼ਾਂ ਗਰੀਬਾਂ ਨੂੰ ਸਸਤਾ ਇਲਾਜ਼ ਮੁਹਈਆ ਕਰਵਾਇਆ ਹੈ ਅਤੇ ਗਲੀ-ਮੁਹੱਲਿਆਂ ਵਿੱਚ ਰਾਤ ਸਮੇਂ ਵੀ ਮਰੀਜ਼ਾਂ ਨੂੰ ਮੁੱਢਲੀ ਸਿਹਤ ਸਹੂਲਤ ਪ੍ਰਦਾਨ ਕੀਤੀ ਹੈ।ਉਹਨਾਂ ਕਿਹਾ ਕਿ ਹਲਕਾ ਤਰਨ ਤਾਰਨ  ਤੋਂ ਵਿਧਾਇਕ ਡਾ: ਧਰਮਵੀਰ ਅਗਨੀਹੋਤਰੀ ਅਤੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਰਮਨਜੀਤ ਸਿੰਘ ਸਿੱਕੀ ਵੱਲੋਂ ਆਰ.ਐਮ.ਪੀ.ਡਾਕਟਰਾਂ ਦੀ ਬੰਦ ਪਈ ਰਜਿਸਟ੍ਰੇਸ਼ਨ ਦੁਬਾਰਾ ਚਾਲੂ ਕਰਨ ਦੀ ਮੰਗ ਪੰਜਾਬ ਸਰਕਾਰ ਤੱਕ ਪਹੁੰਚਾਈ ਹੈ ਜਿਸਤੇ ਉਹ ਵਿਧਾਇਕ ਡਾ: ਅਗਨੀਹੋਤਰੀ ਅਤੇ ਵਿਧਾਇਕ ਸਿੱਕੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਨ।ਉਹਨਾਂ ਵੀ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਕਿ ਮੈਡੀਕਲ ਪ੍ਰੈਕਟਿਸ਼ਨਰਾਂ ਦੀ ਬੰਦ ਪਈ ਰਜਿਸਟ੍ਰੇਸ਼ਨ ਦੁਬਾਰਾ ਚਾਲੂ ਕਰਕੇ ਸਾਰੇ ਆਰ.ਐਮ.ਪੀ.ਡਾਕਟਰਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ।