ਰੋਗ ਪ੍ਰਤੀਰੋਧਿਕ ਸ਼ਕਤੀ ਵਧਾਉਣ ਵਾਲੀ ਆਰਸੈਨਿਕ-30 ਹੋਮਿਓਪੈਥਿਕ ਦਵਾਈ ਮੁਫ਼ਤ ਪ੍ਰਾਪਤ ਕਰੋ
Fri 8 May, 2020 0ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 8 ਮਈ 2020
ਹੋਮਿਓਪੈਥਿਕ ਵਿਭਾਗ ਪੰਜਾਬ ਵੱਲੋਂ ਕਰੋਨਾ ਮਹਾਂਮਾਰੀ ਦਾ ਟਾਕਰਾ ਕਰਨ ਲਈ ਮਨੁੱਖੀ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਲਈ ਹੋਮਿਓਪੈਥਿਕ ਦਵਾਈ ਆਰਸੈਨਿਕ-30 ਆਮ ਜਨਤਾ (ਇੱਛੁਕ) ਵਿੱਚ ਮੁਫ਼ਤ ਵੰਡਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਅੱਜ ਸੀ.ਐਚ.ਸੀ.ਸਰਹਾਲੀ ਵਿਖੇ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਰਹਿਨੁਮਾਈ ਹੇਠ ਡਾ: ਬਲਿਹਾਰ ਸਿੰਘ ਰੰਗੀ ਜਿਲ੍ਹਾ ਹੋਮਿਓਪੈਥਿਕ ਅਫਸਰ ਤਰਨ ਤਾਰਨ ਤਾਰਨ ਵੱਲੋਂ ਆਰਸੈਨਿਕ-30 ਦਵਾਈ ਲਾਂਚ ਕੀਤੀ ਗਈ।ਉਹਨਾਂ ਦੱਸਿਆ ਕਿ ਕਰੋਨਾ ਮਹਾਂਮਾਰੀ ਵਿਰੁੱਧ ਸ਼ਕਤੀ ਲਈ ਹੋਮਿਓਪੈਥਿਕ ਦਵਾਈ ਆਰਸੈਨਿਕ 30 ਰੋਗ ਪ੍ਰਤੀਰੋਧਿਕ ਸਕ਼ਤੀ ਵਧਾਉਣ ਦੇ ਤੌਰ ਤੇ ਵਰਤੋਂ ਜਾਣ ਸਬੰਧੀ ਪੰਜਾਬ ਸਰਕਾਰ ਨੇ ਆਯੂਸ਼ ਮੰਤਰਾਲਾ ਭਾਰਤ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਅਡਵਾਈਜ਼ਰੀ ਜਾਰੀ ਕਰ ਦਿੱਤੀ ਹੈ।ਵਿਭਾਗ ਵੱਲੋਂ ਦਿੱਤੀ ਸੋਧ ਮੁਤਾਬਕਿ ਇਹ ਦਵਾਈ ਦੀਆਂ ਵੱਡਿਆਂ ਲਈ 4 ਗੋਲੀਆਂ ਹਰ ਰੋਜ਼ ਤਿੰਨ ਦਿਨ ਅਤੇ ਬੱਚਿਆਂ ਲਈ 2 ਗੋਲੀਆਂ ਹਰ ਰੋਜ਼ ਤਿੰਨ ਦਿਨ ਖਾਲੀ ਪੇਟ ਵਰਤਣ ਦੀ ਸਲਾਹ ਦਿੱਤੀ ਗਈ ਹੈ।ਸਰਕਾਰ ਨੇ ਇੲ ਵੀ ਹਦਾਇਤ ਜਾਰੀ ਕੀਤੀ ਹੈ ਕਿ ਇਹ ਦਵਾਈ ਸਿਰਫ ਰੋਗ ਪ੍ਰਤੀਰੋਧਕ ਸ਼ਤੀ ਵਧਾਉਣ ਲਈ ਹੈ ਇਸ ਦਾ ਕੋਈ ਮਾੜਾ ਪ੍ਰਭਾਵ ਜਾਂ ਸਾਈਡ ਇਫੈਕਟ ਨਹੀਂ ਹੈ।ਨਾਲ ਹੀ ਇਹ ਸਮਝਣ ਦੀ ਲੋੜ ਹੈ ਇਸ ਨੂੰ ਕੋਵਿਡ-19 ਦਾ ਇਲਾਜ ਸਮਝਣ ਦੀ ਗਲਤ ਫਹਿਮੀ ਵਿੱਚ ਨਾ ਪਿਆ ਜਾਵੇ।ਇਸ ਸਮੇਂ ਡਾ: ਦਿਲਬਾਗ ਸਿੰਘ ਹੋਮਿਓਪੈਥਿਕ ਅਫਸਰ ਸੀ.ਐਚ.ਸੀ.ਸਰਹਾਲੀ ਨੇ ਦੱਸਿਆ ਕਿ ਇਹ ਦਵਾਈ ਨੂੰ ਵਰਤਣ ਨਾਲ ਨਾਲ ਸਿਹਤ ਵਿਭਾਗ ਵੱਲੋਂ ਕਰੋਨਾ ਮਹਾਂਮਾਰੀ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਜਿਵੇਂ ਡਿਸਟੈਂਸ ਬਣਾਕੇ ਰੱਖਣਾ,ਵਾਰ ਵਾਰ ਸਾਬਣ ਨਾਲ ਹੱਥ ਧੋਣੇ,ਮੂੰਹ ਮਾਸਕ ਨਾਲ ਢੱਕਣਾ ਆਦਿ ਤੇ ਅਮਲ ਕਰਨਾ ਵੀ ਲਾਜਮੀਂ ਬਣਾਇਆ ਜਾਵੇ।ਉਹਨਾਂ ਕਿਹਾ ਕਿ ਆਰਸੈਨਿਕ 30 ਦਵਾਈ ਖਾਸ ਕਰਕੇ ਸਿਹਤ ਵਿਭਾਗ ਦੇ ਮੁਲਾਜ਼ਮਾਂ,ਪੁਲਿਸ ਮੁਲਾਜ਼ਮਾਂ ਤੇ ਸਫਾਂਈ ਕਰਮਚਾਰੀਆਂ ਲਈ ਲਾਹੇਵੰਦ ਹੈ ਕਿਉਂਕਿ ਉਹ ਰਾਤ ਦਿਨ ਡਿਊਟੀ ਨਿਭਾ ਰਹੇ ਹਨ ਜਿੰਨਾਂ ਨੂੰ ਬਿਮਾਰੀ ਲੱਗਣ ਦਾ ਖਦਸ਼ਾ ਵਧੇਰੇ ਹੁੰਦਾ ਹੈ।ਇਸ ਸਮੇਂ ਕਰਨਜੀਤ ਸਿੰਘ ਹੋਮਿਓਪੈਥਿਕ ਡਿਸਪੈਂਸਰ,ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ ਅਫਸਰ ਆਦਿ ਹਾਜ਼ਰ ਸਨ।
Comments (0)
Facebook Comments (0)