ਦਿੱਲੀ ਚੋ ਆਪ ਦੀ ਜਿੱਤ ਕੇਜਰੀਵਾਲ ਦੀਆਂ ਨੀਤੀਆਂ ਤੇ ਮੋਹਰ : ਸਿੱਧੂ

ਦਿੱਲੀ ਚੋ ਆਪ ਦੀ ਜਿੱਤ ਕੇਜਰੀਵਾਲ ਦੀਆਂ ਨੀਤੀਆਂ ਤੇ ਮੋਹਰ : ਸਿੱਧੂ

ਦਿੱਲੀ ਨੇ ਪੰਜਾਬ ਨੂੰ ਵਖਾਇਆ ਸ਼ੀਸ਼ਾ
ਚੋਹਲਾ ਸਾਹਿਬ 11 ਫਰਵਰੀ 2020 

ਆਮ ਆਦਮੀਂ ਪਾਰਟੀ (ਆਪ) ਦੇ ਇੰਚਾਰਜ ਮਨਜਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਦਰਜ਼ਨਾਂ ਆਮ ਆਦਮੀਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੇ ਸ੍ਰੀ ਦਰਬਾਰ ਸਾਹਿਬ ਚੋਹਲਾ ਸਾਹਿਬ ਵਿਖੇ ਹਾਜ਼ਰ ਹੋਕੇ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਕਰਾਨਾਂ ਕੀਤਾ ਕਿ ਲੋਕ ਮਨਾਂ ਅੰਦਰ ਵੱਸੀ ਆਪ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਇਤਿਹਾਸਕ ਜਿੱਤ ਪ੍ਰਾਪਤ ਕਰਕੇ ਫਿਰਕੂ ਤਾਕਤਾਂ ਨੂੰ ਭਜਾ ਦਿੱਤਾ ਹੈ ਇਸ ਸਬੰਧੀ ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਮਨਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਆਪ ਨੂੰ ਤੀਸਰੀ ਵਾਰ ਸੱਤਾ ਵਿੱਚ ਲਿਆਕੇ ਬਹੁਤ ਵਧੀਆ ਕਾਰਜ ਕੀਤਾ ਹੈ।ਕਿਉਂਕਿ ਉਹਨਾਂ ਦੇ ਸਾਹਮਣੇ ਇੱਕ ਪਾਸੇ ਦਿੱਲੀ ਵਾਸੀਆਂ ਨੂੰ ਮਾਲਾਮਾਲ ਕਰਨ ਵਾਲੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਨ ਅਤੇ ਦੂਸਰੇ ਪਾਸੇ ਦੇਸ਼ ਨੂੰ ਵੰਡੀਆਂ ਵਿੱਚ ਪਾਕੇ ਅਤੇ ਘੱਟ ਗਿਣਤੀ ਕੋਮਾਂ ਨੂੰ ਖਤਮ ਕਰਨ ਵਾਲੀ ਫਿਰਕੂ ਭਾਜਪਾ ਸੀ।ਸਿੱਧੂ ਨੇ ਕਿਹਾ ਕਿ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੋਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਪਣੀ ਪੂਰੀ ਵਾਹ ਲਾਈ ਕਿ ਦਿੱਲੀ ਵਾਸੀ ਪਾਰਲੀਮੈਂਟ ਚੋਣਾ ਵਾਂਗ ਉਨਾਂ ਦੀ ਪਾਰਟੀ ਨੂੰ ਜਿਤਾਉਣ ਤਾਂ ਕਿ ਦਿੱਲੀ ਦਾ ਮੁੱਖ ਮੰਤਰੀ ਵੀ ਭਾਜਪਾ ਦਾ ਬਣੇ।ਪਰ ਦਿੱਲੀ ਵਾਸੀਆਂ ਨੇ ਕੇਜਰੀਵਾਲ ਵੱਲੋਂ ਪਿਛਲੇ ਪੰਜ ਸਾਲਾਂ ਵਿੱਚ ਕੀਤੇ ਵਿਕਾਸ ਕਾਰਜਾਂ ਅਤੇ ਦਿੱਲੀ ਵਾਸੀਆਂ ਨੂੰ ਦਿੱਤੀਆਂ ਸਹੂਲਤਾਂ ਨੂੰ ਮੱਦੇ ਨਜ਼ਰ ਰੱਖਿਆ।ਭਾਜਪਾ ਨੂੰੇ ਉਹਨਾਂ ਦਾ ਅਸਲੀ ਰਾਹ ਵਿਖਾਇਆ।ਸਿੱਧੂ ਨੇ ਦਿੱਲੀ ਵਾਸੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹਨਾਂ ਪੰਜਾਬ ਵਾਸੀਆਂ ਨੂੰ ਇੱਕ ਸ਼ੀਸ਼ਾ ਵਖਾ ਦਿੱਤਾ ਹੈ ਕਿ ਤੁਸੀ਼ ਵੀ ਕਾਂਗਰਸ ਤੇ ਅਕਾਲੀ-ਭਾਜਪਾ ਆਗੂਆਂ (ੰਿਜੰਨਾਂ ਵਾਰੋ ਵਾਰੀ ਆਪਣੇ ਢਿੱਡ ਤਾਂ ਭਰੇ ਪਰ ਸੂਬੇ ਦੀ ਜਨਤਾ ਨੂੰ ਕੁਝ ਨਹੀਂ ਦਿੱਤਾ।)ਨੂੰ ਮੂੰਹ ਨਾ ਲਾਉਣ ਅਤੇ ਆਉਂਦੇ ਸਮੇਂ ਜਦ ਵੀ ਮੋਕਾ ਮਿਲੇ ਪੰਜਾਬ ਵਿੱਚ ਆਪ ਦੀ ਸਰਕਾਰ ਕਾਇਮ ਕਰਕੇ ਸੂਬਾ ਵਾਸੀ ਵੀ ਆਪਣੇ ਦੁੱਖ ਦੂਰ ਕਰਨ।ਇਸਸਮੇਂ ਪਲਵਿੰਦਰ ਸਿੰਘ ਰਾਣੀਵਲਾਹ ਯੂਥ ਵਾਈਸ ਪ੍ਰਧਾਨ ਪੰਜਾਬ,ਕੇਵਲ ਨਈਅਰ ਚੋਹਲਾ ਸਾਹਿਬ ਆਈ.ਟੀ.ਵਿੰਗ ਮਾਝਾ ਜ਼ੋਨ,ਸਵਿੰਦਰ ਸਿੰਘ ਚੰਬਾ ਜਰਨਲ ਸਕੱਤਰ,ਅਵਤਾਰ ਸਿੰਘ ਮਠਾੜੂ ਬੀ.ਸੀ.ਜਰਨਲ ਸਕੱਤਰ,ਸੁਖਵਿੰਦਰ ਸਿੰਘ ਘੜਕਾ,ਲਖਵਿੰਦਰ ਸਿੰਘ ਰੱਤੋਕੇ,ਹਰਜਿੰਦਰ ਸਿੰੰਘ ਤੂਤ ਜਰਨਲਸਕੱਤਰ,ਪ੍ਰਭ ਸਿੰਘ ਤੁੜ,ਗੁਰਮੁੱਖ ਸਿੰਘ ਮੁੰਡਾ ਪਿੰਡ,ਗੁਲਜਾਰ ਸਿੰਘ ਘੜਕਾ,ਬਾਬਾ ਨਿਰਮਲ ਸਿੰਘ,ਸਰਤਾਜ ਸਿੰਘ ਰੱਤੋਕੇ,ਗੁਰਨਾਮ ਸਿੰਘ,ਹਜ਼ਾਰਾ ਸਿੰਘ,ਅਰੂੜ ਸਿੰਘ,ਨਿਸ਼ਾਨ ਸਿੰਘ,ਲੱਖਾ ਸਿੰਘ,ਰਾਜ ਸ਼ਾਹ,ਅੰਗਰੇਜ਼ ਸਿੰਘ ਆਦਿ ਹਾਜ਼ਰ ਸਨ।