ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੋਹਲਾ ਸਾਹਿਬ ਵਿਖੇ 24 ਮਾਰਚ ਨੂੰ ਮਨਾਇਆ ਜਾਵੇਗਾ ਤਰਕਸ਼ੀਲ ਮੇਲਾ
Sat 9 Mar, 2019 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 9 ਮਾਰਚ 2019
ਸ਼ਹੀਦ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਤਰਕਸ਼ੀਲ ਸੁਸਾਇਟੀ ਚੋਹਲਾ ਸਾਹਿਬ ਦੀ ਮੀਟਿੰਗ ਮਾਸਟਰ ਦਲਬੀਰ ਸਿੰਘ ਚੰਬਾ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ।ਇਸ ਵਿਚ ਤਰਕਸ਼ੀਲ ਸੁਸਾਇਟੀ ਵਲੋਂ 23 ਮਾਰਚ ਦੇ ਸ਼ਹੀਦੇ-ਏ-ਆਜ਼ਮ ਭਗਤ ਸਿੰਘ ਤੇ ਉਨਾਂ ਦੇ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਤਰਕਸ਼ੀਲ ਮੇਲਾ 24 ਮਾਰਚ ਐਤਵਾਰ ਦਿਨੇ 11 ਵਜੇ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਚੋਹਲਾ ਸਾਹਿਬ ਇਕਾਈ ਦੇ ਮੁੱਖੀ ਸੁਖਵਿੰਦਰ ਸਿੰਘ ਖਾਰਾ ਨੇ ਦਸਿਆ ਇਹ ਮੇਲਾ ਗਦਰੀ ਦੇਸ ਭਗਤ ਬਾਬਾ ਸੁੱਚਾ ਸਿੰਘ ਯਾਦਗਾਰ ਹਾਲ ਸਾਹਮਣੇ ਬਿਜਲੀਘਰ ਚੋਹਲਾ ਸਾਹਿਬ ਹੋਵੇਗਾ। ਜੋਨ ਆਗੂ ਮੁਖਵਿੰਦਰ ਸਿੰਘ ਚੋਹਲਾ ਨੇ ਦਸਿਆ ਕਿ ਮੇਲੇ ਦੌਰਾਨ ਲੋਕ ਕਲਾ ਮੰਚ ਮਜੀਠਾ ਵਲੋਂ ਨਾਟਕ *ਗਿੱਲੀ ਮਿੱਟੀ* ਤੇ *ਭਗਤ ਸਿੰਘ ਇਕ ਸੋਚ* ਦਾ ਕਾਵਿ ਮੰਚਨ,
ਕੋਰੀਉਗਰਾਫੀਆਂ, ਜਾਦੂ ਦੇ ਸ਼ੋਅ ਵਿਖਾਏ ਜਾਣਗੇ।ਮੁੱਖ ਬੁਲਾਰੇ ਪ੍ਰਸਿੱਧ ਲੇਖਕ ਤੇ ਆਗੂ ਤਰਕਸ਼ੀਲ ਗੁਰਚਰਨ ਸਿੰਘ ਨੂਰਪੁਰ ਹੋਣਗੇ। ਇਹ ਜਾਣਕਾਰੀ ਜੋਨ ਸਾਥੀ ਮਹਿਲ ਸਿੰਘ ਨੇ ਦਿਤੀ। ਉਨਾਂ ਕਿਹਾ ਕਿ ਅਗਲੀ ਮੀਟਿੰਗ 17 ਮਾਰਚ ਐਤਵਾਰ ਨੂੰ ਹੋਵੇਗੀ।ਇਸ ਵਿਚ ਅਗਲੇ ਦੋ ਸਾਲਾਂ 2019-20 ਲਈ ਤਰਕਸ਼ੀਲ ਸੁਸਾਇਟੀ ਦੇ ਸੰਵਿਧਾਨ ਤੇ ਸੂਬਾ ਕਮੇਟੀ ਦੀਆਂ ਹਦਾਇਤਾਂ ਇਕਾਈ ਦੀ ਨਵੀਂ ਚੋਣ ਕੀਤੀ ਜਾਵੇਗੀ। ਮੀਟਿੰਗ ਵਿਚ ਮਾ ਗੁਰਨਾਮ ਸਿੰਘ ਧੁੰਨ ਢਾਏ ਵਾਲਾ, ਬਲਬੀਰ ਸਿੰਘ ਬਲੀ,ਕਾਰਜ ਸਿੰਘ ਬਰਹਮਪੁਰ,ਅਮਰੀਕ ਸਿੰਘ ਚੋਹਲਾ ਖੁਰਦ, ਸੁਖਚੈਨ ਸਿੰਘ ਖਾਰਾ, ਬਲਵਿੰਦਰ ਸਿੰਘ ਬਿੱਟੂ,ਕਾਮਰੇਡ ਪਰਮਜੀਤ ਸਿੰਘ,ਰਫੀਕ ਮੁਹੰਮਦ ਆਦਿ ਸ਼ਾਮਲ ਸਨ।
Comments (0)
Facebook Comments (0)