ਗੁਰੂ ਅਰਜਨ ਦੇਵ ਖਾਲਸਾ ਕਾਲਜ, ਚੋਹਲਾ ਸਾਹਿਬ ਵਿਖੇ ਵਿਦਿਆਰਥੀਆਂ ਦੀ ਆਨ-ਲਾਈਨ ਕਲਾਸਾਂ ਮਿਤੀ 18-08-2020 ਤੋਂ ਸ਼ੁਰੂ।
Fri 7 Aug, 2020 0ਚੋਹਲਾ ਸਾਹਿਬ 7 ਅਗਸਤ (ਰਾਕੇਸ਼ ਬਾਵਾ/ਪਰਮਿੰਦਰ ਸਿੰਘ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਸਥਾਨਕ ਗੁਰੂ ਅਰਜਨ ਦੇਵ ਖਾਲਸਾ ਕਾਲਜ, ਚੋਹਲਾ ਸਾਹਿਬ ਦੇ ਪ੍ਰਿੰਸੀਪਲ ਡਾ. ਕੁਲਵਿੰਦਰ ਸਿੰਘ ਨੇ ਦੱਸਿਆ ਕਿ ਅਜੋਕੇ ਹਲਾਤਾਂ ਵਿੱਚ ਵਿਦਿਆਰਥੀਆ ਦੀ ਪੜਾਈ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਕਾਲਜ ਦੀਆ ਵੱਖ-ਵੱਖ ਕਲਾਸਾਂ ਤਕਨਾਲੋਜੀ ਦੀ ਸਹਾਇਤਾ ਨਾਲ ਮਿਤੀ 18-08-2020 ਤੋਂ ਆਨਲਾਈਨ ਲਗਾਈਆ ਜਾ ਰਹੀਆਂ ਹਨ। ਉਨ੍ਹਾ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਵੱਖ-ਵੱਖ ਕਲਾਸਾਂ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਕਾਲਜ ਦੀਆਂ ਕਲਾਸਾਂ ਵਿਚ ਦਾਖਲੇ ਦੀ ਪ੍ਰਕ੍ਰਿਆ ਵੀ ਸ਼ੁਰੂ ਹੋ ਚੁੱਕੀ ਹੈ। ਵੱਖ-ਵੱਖ ਬੋਰਡਾਂ ਵੱਲੋਂ 10+2 ਦੇ ਨਤੀਜੇ ਐਲਾਨੇ ਜਾ ਚੁੱਕੇ ਹਨ, ਸੋ ਵਿਦਿਆਰਥੀ ਬੀ.ਸੀ.ਏ., ਬੀ.ਐਸਸੀ.(ਕੰਪਿਊਟਰ ਸਾਇੰਸ), ਬੀਐਸਸੀ.(ਆਈ.ਟੀ.), ਬੀ.ਐਸਸੀ.(ਨਾਨ ਮੈਡੀਕਲ), ਬੀ.ਕਾਮ., ਬੀ.ਬੀ.ਏ., ਬੀ.ਐਸਸੀ.(ਇਕਨਾਮਿਕਸ) ਡੀ.ਸੀ.ਏ., ਡੀ.ਐਸ.ਟੀ. ਕੋਰਸਾਂ ਵਿੱਚ ਦਾਖਲਾ ਲੈਣ ਲਈ ਕਾਲਜ ਦਫਤਰ ਨਾਲ ਸੰਪਰਕ ਕਰ ਸੱਕਦੇ ਹਨ। ਕਾਲਜ ਵਿੱਚ ਯੂਨੀਵਰਸਿਟੀ ਨਿਯਮਾਂ ਮੁਤਾਬਿਕ ਮਿਤੀ 25-08-2020 ਤੀਕ ਬਿਨ੍ਹਾਂ ਲੇਟ ਫ਼ੀਸ ਤੋਂ ਦਾਖਲੇ ਕੀਤੇ ਜਾਣਗੇ।ਕਾਲਜ ਵੱਲੋਂ ਇਲਾਕੇ ਦੇ ਵਿਦਿਆਰਥੀਆਂ ਦੀ ਮੰਗ ਅਨੁਸਾਰ ਇਸ ਵਿੱਦਿਅਕ ਸੈਸ਼ਨ ਤੋਂ ਮਾਸਟਰ ਡਿਗਰੀ ਕਲਾਸਾਂ ਐਮ.ਐਸਸੀ.(ਕੰਪਿਊਟਰ ਸਾਇੰਸ) ਅਤੇ ਐਮ.ਕਾਮ ਵੀ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਕਾਲਜ ਵਿੱਚ ਦਾਖਲਾ ਲੈਣ ਵਾਲੇ ਅੰਮ੍ਰਿਤਧਾਰੀ ਵਿਦਿਆਰਥੀਆਂ ਨੂੰ 5000 ਤੋਂ 10000 ਰੁਪਏ ਤੱਕ ਫ਼ੀਸ ਵਿੱਚ ਖ਼ਾਸ ਰਿਆਇਤ ਦਿੱਤੀ ਜਾਵੇਗੀ।ਕਾਲਜ ਵਿਦਿਆਰਥੀਆਂ ਦੇ ਸਰਬ-ਪੱਖੀ ਵਿਕਾਸ ਲਈ ਹਮੇਸ਼ਾ ਵੱਚਨਬੱਧ ਰਹੇਗਾ।
Comments (0)
Facebook Comments (0)