ਬਹਿਸ-- ਦਾਰੂ ਅਤੇ ਅਫੀਮ ਦੀ

ਬਹਿਸ-- ਦਾਰੂ ਅਤੇ ਅਫੀਮ ਦੀ

ਬਹਿਸ-- ਦਾਰੂ ਅਤੇ ਅਫੀਮ ਦੀ

ਸੁਖਵਿੰਦਰ ਸਿੰਘ ਖਾਰੇ ਵਾਲੇ ਦੀ ਕਲਮ ਤੋਂ ।

ਦਾਰੂ ਦੀ ਬੋਤਲ == ਅਫੀਮ ਭੈਣੇ,ਤੇਰੀ ਵੀ ਕਾਹਦੀ ਜਿੰਦਗੀ ਹੈ,"ਹਰ ਸਮੇਂ ਲੁਕ ਛਿਪ ਕੇ ਰਹਿਣਾ ਪੁਲੀਸ ਤੋ , ਦਾਰੂ ਦੀ ਬੋਤਲ ਨੇ ਟਿੰਚਕਰ ਕੀਤੀ ।ਅਫੀਮ ==ਨੀ ਆਪਣੀ ਉਕਾਤ ਵਿੱਚ  ਰਹਿ ਕੇ ਗੱਲ ਕਰੀਦੀ ਹੁੰਦੀ ਏ ,ਤੇਰੇ ਵਿੱਚ ਗੰਦੇ ਕੈਮੀਕਲ ਪੈਂਦੇ ਹਨ ,ਜਿਵੇਂ ਡਾਈ ਖਾਦ , ਕਲੀ ,ਗਾਚੀ , ਯੂਰੀਆ , ਹੋਰ ਅਨੇਕਾਂ ਹੀ ਗਲੇ,ਸੜੇ ਪਦਾਰਥ ਪੈਂਦੇ ਹਨ । ਮੈਂ ਜਦੋ ਜੰਮਦੀ ਹਾਂ,ਬਿਲਕੁਲ ਪਿਉਰ ,ਖਾਲਸ ਜੰਮਦੀ ਹਾਂ ।ਦਾਰੂ ਦੀ ਬੋਤਲ ==(ਗੁੱਸੇ ਵਿੱਚ ਆ ਕੇ) ਨੀ ਕਾਲੀਏ ਕਲੀਚੀਏ ,ਮੈਂ ਸੱਜ਼ ਵਿਆਹੀ ਮੁਟਿਆਰ ਵਾਂਗ ਠੇਕਿਆਂ ਵਿੱਚ ਫੱਬਦੀ ਹਾਂ । ਮੈ ਪੁਲੀਸ ਦੇ ਸਾਹਮਣੇ ਆਕੜ ਕੇ ਲੰਘਦੀ ਹਾਂ । ਪੁਲੀਸ ਵਾਲੇ ਮੈਨੂੰ ਸ਼ਲਾਮਾ ਕਰਦੇ ਹਨ । ਤੇਰੀ ਜਾਨ ਹਰ ਨਾਕੇ ਤੇ ਕੜਿੰਕੀ ਵਿੱਚ ਆ ਜਾਦੀ ਹੈ । ਹਰ ਨਾਕੇ ਤੇ ਫੜੀ ਤੇ ਘੇਰੀ ਜਾਨੀ ਏ ।ਆਪਣੇ ਖਸਮ ਨੂੰ ਠਾਣੇ ,ਜੇਲ੍ਹ ਦੀ ਨਰਕ ਭਰੀ ਜਿੰਦਗੀ ਵਿੱਚ ਸੁੱਟਦੀ ਹੈ ਅਫੀਮ ==ਫਫੇਕੁਟਣੀਏ ਬਹੁਤਾ ਬਕਵਾਸ ਨਾਂ ਕਰ , ਕਚਹਿਰੀਆਂ ਵਿੱਚ ਤੇਰੇ ਕਰਕੇ ਮੇਲੇ ਲੱਗੇ ਰਹਿੰਦੇ ਹਨ । ਤੈਨੂੰ ਪੀ ਕੇ ਕੋਈ ਸੁੱਧ,ਬੁੱਧ ਨਹੀ ਰਹਿੰਦੀ । ਤੂੰ ਕਤਲ,ਲੜਾਈਆਂ,ਚੋਰੀਆਂ,ਢਾਕੇ ਗੈਂਗਸਟਰ ,ਬਲਾਤਕਾਰ ਵਰਗੀਆਂ ਬਿਮਾਰੀਆਂ ਪੈਦਾ ਕਰਦੀ ਹੈ । ਤੇਰੇ ਪੱਕੇ ਆਦੀ ਜਾਇਦਾਤਾਂ ਫੂਕ ਦਿੰਦੇ ਹਨ । ਤੂੰ ਸੈਂਕੜੇ ਬਿਮਾਰੀਆਂ ਲਾਉਂਦੀ ਹੈ, ਫੇਫੜੇ,ਗੁਰਦੇ ,ਲਿਵਰ ਖਾਂ ਜਾਂਦੀ ਹੈ ।ਤੇਰੇ ਉਜਾੜੇ ਘਰ ਕਈ ਪੀੜੀਆ ਨਹੀ ਵੱਸਦੇ । ਮੈਂ ਸਰੀਰ ਦੇ ਸੈਂਕੜੇ ਰੋਗਾਂ ਤੋ ਬਚਾਉਂਦੀ ਹਾਂ । ਮੈ ਬਹੁਤੀਆਂ ਅੰਗਰੇਜੀ,ਦੇਸੀ ਦਵਾਈਆਂ ਵਿੱਚ ਵਰਤੀ ਜਾਂਦੀ ਹਾਂ । ਮੇਰਾ ਸੇਵਨ ਕਰਨ ਵਾਲੇ ਦੁਗਣੀ ਕਮਾਈ ਕਰਦੇ ਹਨ । ਜਨਾਨੀਆਂ ਆਪਣੇ ਮਾਲਕਾਂ ਤੋਂ ਬੁਹਲਿਆਰੇ ਜਾਦੀਆ ਹਨ।ਦਾਰੂ ਦੀ ਬੋਤਲ ==ਕਮਜਾਤੇ ਕਿਉਂ ਕੁਫਰ ਤੋਲੀ ਜਾਨੀ ਏ ,ਤੇਰਾ ਸੇਵਨ ਕਰਨ ਵਾਲੇ ਨੂੰ  ਲੋਕ ਅੰਮਲੀ ਕਹਿੰਦੇ ਨੇ ।ਤੂੰ ਪੱਕੀ ਹੱਡਾ ਵਿੱਚ ਰਚ ਜਾਂਦੀ ਹੈ,ਜਦੋ ਤੇਰੀ ਡੋਜ ਨਹੀਂ ਮਿਲਦੀ ਫੇਰ ਮੰਜੇ ਤੇ ਕੜੱਲਾ ਪੈਦੀਆ ਹਨ ,ਟੱਟੀਆਂ ਲੱਗ ਜਾਂਦੀਆ ਨੇ,ਅੰਮਲੀ ਚੀਕਾਂ ਮਾਰਦੇ ਵੇਖੇ ਨਹੀਂ ਜਾਂਦੇ । ਜਦੋ ਤੇਰੀ ਤਰੋਟ ਵੱਜਦੀ ਹੈ ਕਈ ਅੰਮਲੀਆਂ ਦੀ ਮੌਤ ਹੋ ਜਾਂਦੀ ਹੈ ।ਤੈਨੂੰ ਖਾਣ ਵਾਲੇ ਭਾਂਡੇ,ਟੂਮਾਂ ,ਜਾਇਦਾਦਾਂ ਵੇਚ ਦਿੰਦੇ ਹਨ ।ਘਰ ਟੁੱਟ ਜਾਂਦੇ ਨੇ,ਘਰ ਵਿੱਚ ਚੌਵੀ ਘੰਟੇ ਕਲੇਸ਼ ਹੋਣ ਕਰਕੇ ਤਲਾਕ ਹੋ ਜਾਂਦੇ ਹਨ । ਤੇਰਾ ਸੇਵਨ ਕਰਨ ਵਾਲੇ  ਮੁੰਡੇ ਨੂੰ ਕੋਈ ਰਿਸ਼ਤਾ ਨਹੀਂ ਕਰਦਾ । ਮੈਂ ਆਪਣੀ ਸਿਫਤ ਆਪਣੇ ਮੂੰਹੋਂ ਕਰਦੀ ਭਾਂਵੇ ਚੰਗੀ ਨਹੀਂ ਲੱਗਦੀ,ਮੇਰੇ ਤੋਂ ਬਗੈਰ ਸਰਕਾਰਾਂ ਨਹੀ ਚਲਦੀਆਂ । ਸਰਕਾਰਾਂ ਦੇ ਖਜਾਨੇ ਖਾਲੀ ਹੋ ਜਾਂਦੇ ਹਨ । ਮੇਰੇ ਤੋ ਬਗੈਰ ਲਾਕਡਾਉਨ ਦੇ ਵਿੱਚ ਪੰਜਾਬ ਸਰਕਾਰ ਦੀ ਫੱਟੀ ਪੋਚੀ ਗਈ ਸੀ । ਹੁਣ ਮੇਰੇ ਠੇਕੇ ਪੱਕੇ ਹੀਂ ਖੁੱਲੇ ਰਹਿੰਦੇ ਹਨ ਜਦੋ ਕੇ ਸਕੂਲ,ਕਾਲਜ,ਯੂਨੀਵਰਸਿਟੀਆਂ ਸਭ ਬੰਦ ਪਏ ਹਨ । ਹੋਰ ਸੁਣ ਐਤਵਾਰ ਬਜਾਰ ਬੰਦ ਹੁੰਦੇ ਹਨ ਪਰੰਤੂ ਮੇਰੇ ਠੇਕੇ ਖੁੱਲੇ ਰਹਿੰਦੇ ਹਨ ।ਅਫੀਮ ==ਜਾਤ ਦੀ ਕੋਹੜ ਕਿਰਲੀ ਸਤੀਰਾ ਨਾਲ ਜੱਫੇ ,"ਨੀ ਬਹੁਤੀਆਂ ਚੀਕਾਂ ਮਾਰ ਕੇ ਰੋਹਬ ਨਾ ਪਾ । ਮੈਨੂੰ ਜੁੱਗਾ ਤੋ ਰਾਜੇ,ਮਹਾਰਾਜੇ ਖਾਂਦੇ ਆਏਂ ਹਨ । ਹੁਣ ਵੀਂ ਬਹੁਤੇ ਲੀਡਰ,ਮੰਤਰੀ ਤੇ ਬਾਬਾ ਲੋਕ ਮੈਨੂੰ ਆਪਣੀ ਹਿੱਕ ਨਾਲ ਲਾ ਕੇ ਰੱਖਦੇ ਹਨ । ਮੇਰੀ ਸਿੱਖ ਧਰਮ ਵਿੱਚ,ਗੁਰੂ ਘਰਾਂ ਵਿੱਚ ਕੋਈ ਮਨਾਹੀ ਨਹੀਂ ਹੈ । ਬਹੁਤੇ ਬਾਬਾ ਲੋਕ ਮੇਰਾ ਸੇਵਨ ਕਰਕੇ ਪਾਠ ਪੂਜਾ,ਕੀਰਤਨ,ਅਰਦਾਸਾਂ ਕਰਦੇ ਹਨ ।ਜਦੋ ਕਿਸੇ ਦਾਂ ਹਾਰਟ ਅਟੈਕ ਹੋ ਜਾਂਵੇ ,ਤੁਰੰਤ ਮੈਨੂੰ ਵਰਤਿਆ ਜਾਵੇ ਤਾਂ ਮੈਂ ਮੌਤ ਦੇ ਮੂੰਹ ਵਿੱਚੋਂ ਵੀ ਮੋੜ ਲਿਆਉਂਦੀ ਹਾਂ । ਹੋਰ ਸੁਣ,ਹੁਣ ਮੇਰੇ ਠੇਕੇ ਖੁਲਣ ਅਤੇ ਖੇਤੀ ਕਰਨ ਦੀ ਕਈ ਲੀਡਰਾਂ ਵੱਲੋਂ ਇਕ ਲਹਿਰ ਖੜੀ ਹੋ ਰਹੀ ਹੈ ।ਦਾਰੂ ===ਨੀ ਅਫੀਮੇ ,ਤੂੰ ਮੇਰੇ ਪੈਰ ਦੀ ਰੀਸ ਨਹੀਂ ਕਰ ਸਕਦੀ । ਕਿਥੇ ਰਾਮ,ਰਾਮ ਕਿਥੇ ਟੈ,ਟੈ ,ਵਾਲੀ ਗੱਲ ਹੈ ਸ਼ਾਮਾ ਨੂੰ ਮੇਰੀਆਂ ਮਹਿਫਲਾਂ ਲੱਗਦੀਆਂ ਹਨ । ਅਮੀਰ,ਗਰੀਬ,ਮੰਤਰੀ,ਅਫਸਰ ਸਾਰੇ ਹੀਂ ਰਾਤਾਂ ਨੂੰ ਮੇਰੀਆਂ ਚੁਸਕੀਆ ਭਰਦੇ ਹਨ ਫੇਰ ਨਹਿਲੇ ਤੇ ਦਹਿਲਾ ਮਾਰਦੇ ਹਨ । ਮੇਰੇ ਤੋ ਬਗੈਰ ਵਿਆਹ ਫੱਬਦੇ ਨਹੀਂ,ਪੈਲਿਸਾ ਵਿੱਚ ਵੱਡੇ,ਵੱਡੇ ਟੇਬਲਾ ਤੇ ਮੈਂ ਮਹਿਫਲਾਂ ਲਾਉਂਦੀ ਹਾਂ ।ਹੋਰ ਸੁਣ,ਮੇਰਾ ਕਰਕੇ ਮੀਟ ,ਮੱਛੀ ਦੀ ਬਜਾਰਾ ਵਿੱਚ ਕਦਰ ਹੈ । ਫੇਰ ਜਦੋਂ ਦਲੇਰੀ ਆਉਂਦੀ ਏ ,ਸਟੇਜਾਂ ਤੇ ਡਾਨਸ ਤੇ ਭੰਗੜੇ ਪੈਂਦੇ ਹਨ । ਥੱਕੇ,ਟੁੱਟੇ ਮਜ਼ਦੂਰ ਵੀਂ ਮੇਰੇ ਦੋਂ ਪੈੱਗ ਲਾ ਕੇ ਬੇਫਿਕਰ ਹੋ ਕੇ ਗੂੜੀ ਨੀਂਦ ਸੌ ਜਾਂਦੇ ਹਨ ।ਅਫੀਮ ===ਨੀ ਚੋਰ ਦੀ ਮਾਂ ਤੇ ਬੁੱਕਲ ਵਿੱਚ ਮੂੰਹ,ਤੈਨੂੰ ਪੀਣ ਵਾਲੇ ਰੂੜੀਆਂ,ਨਾਲੀਆਂ ਵਿੱਚ ਡਿੱਗੇ ਰਹਿੰਦੇ ਹਨ ।ਉਤੋਂ ਕੁੱਤੇ ਮੂੰਹ ਚੱਟਦੇ ਰਹਿੰਦੇ ਹਨ । ਡਿੱਗ ਕੇ ਕਈ ਲੱਤਾ ,ਬਾਹਵਾਂ,ਚੂਲੇ ,ਲੱਕ ਤੜਵਾਂ ਕੇ ਸਾਰੀ ਉਮਰ ਲਈ ਮੰਜੇ ਤੇ ਪੈ ਜਾਂਦੇ ਹਨ ।  ਲੈ ਹੋਰ ਆਪਣੀ ਕਰਤੂਤ ਸੁਣ,ਮਾਝੇ ਦੇ ਵਿੱਚ ਤੇਰੇ ਕਰਕੇ ਲਾਸ਼ਾਂ ਦੇ ਢੇਰ ਲੱਗ ਗਏ ਹਨ,ਘਰ,ਘਰ ਕੀਰਨੇ ਪੈ ਰਹੇ ਹਨ । ਖੂਨਣੇ ਤੂੰ (120) ਲੋਕਾਂ ਦੀ ਜਾਨ ਲੈ ਲਈਂ ਹੈਂ । ਹਾਲੇ ਵੀ ਤੇਰੇ ਕਾਲਜੇ ਠੰਡ ਨਹੀਂ ਪਈ ।ਜਿਹੜੇ ਘਰ ਤੂੰ ਉਜਾੜ ਦਿੱਤੇ ਹਨ ਕਈ ਪੀੜੀਆ ਵੱਸਣੇ ਨਹੀਂ ।ਦਾਰੂ ===ਅਫੀਮੇ ਹੁਣ ਡਾਡੇ ਮੀਡੇ ਕਿਉਂ ਹੋ ਤੁਰੀ ਏ , ਉਸ ਨਕਲੀ ਦਾਰੂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ । ਮੈਂ ਤਾਂ ਲੋਕਾਂ ਦੇ ਹਾਜ਼ਮੇ ਠੀਕ ਕਰਦੀ ਹਾਂ ।ਮੇਰੇ ਦੋ ਪੈੱਗ ਲਾ ਕੇ ਗਰੀਬ ਲੋਕ ਦੋ ਰੋਟੀਆਂ ਵੱਧ ਖਾ ਲੈਂਦੇ ਹਨ ।

  ਹੋਰ ਸੁਣ ਬੀਰਬਲ ਤੇ ਵਿਗਿਆਨੀ ਐਡੀਸਨ ਵੀ ਮੇਰੀ ਵਰਤੋਂ ਕਰਦੇ ਰਹੇ ਹਨ ।

ਲੇਖਕ ===ਬੱਸ ਕਰੋ ਉਤੋਂ ਅੱਧੀ ਰਾਤ ਹੋ ਗਈ ਹੈ । ਤੁਸੀਂ ਦੋਨੇ ਹੀ ਲਿਮਟ ਤੋਂ ਬਾਹਰ ਜਾ ਕੇ ਮਨੁੱਖਤਾ ਦੀ ਬਰਬਾਦੀ ਦਾਂ ਕਾਰਨ ਬਣਦੀਆਂ ਹੋ ।

ਮੂਰਖ ਲੋਕ ਪੱਕੇ ਤੌਰ ਤੇ ਤੁਹਾਡੇ ਗੁਲਾਮ ਹੋ ਜਾਂਦੇ ਹਨ ।

              ਨਸ਼ਾ ਆਪਣੇ ਕਾਰੋਬਾਰ ਦਾਂ,ਘਰ ਵਾਲੀ,ਬੱਚਿਆਂ ਦਾਂ,ਪੜ੍ਹਾਈ,ਲਿਖਾਈ,ਖੇਡਾਂ ਦਾਂ ਵੀਂ ਹੁੰਦਾ ਹੈ । ਸਮਾਜ ਨੂੰ ਅੰਧਵਿਸ਼ਵਾਸਾ ਵਿੱਚੋਂ ਕੱਢਣ ਦਾ , ਸਮਾਜ,ਦੇਸ਼,ਕੌਮ,ਘਰ,ਨੂੰ ਵਧੀਆ ਬਣਾਉਣ ਤੇ ਤਰੱਕੀ ਤੇ ਲਿਜਾਣ ਦਾਂ ਹੋਣਾ ਚਾਹੀਦਾ ਹੈ ।