ਨੈਸ਼ਨਲ ਹੈਲੱਥ ਮਿਸ਼ਨ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਗਾਕੇ ਦੂਸਰੇ ਦਿਨ ਵੀ ਕੀਤਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਨੈਸ਼ਨਲ ਹੈਲੱਥ ਮਿਸ਼ਨ ਮੁਲਾਜ਼ਮਾਂ ਨੇ ਕਾਲੇ ਬਿੱਲੇ ਲਗਾਕੇ ਦੂਸਰੇ ਦਿਨ ਵੀ ਕੀਤਾ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ

ਰਾਕੇਸ਼ ਬਾਵਾ/ਪਰਮਿੰਦਰ ਚੋਹਲਾ
ਚੋਹਲਾ ਸਾਹਿਬ 28 ਅਪ੍ਰੈਲ 2020  

ਐਨ.ਐਚ.ਐਮ.ਮੁਲਾਜ਼ਮਾਂ ਦੀਆਂ ਕਈ ਸਾਲਾਂ ਤੋਂ ਜਾਇਜ ਮੰਗਾਂ ਲਟਕਦੀਆਂ ਆ ਰਹੀਆਂ ਹਨ।ਇਸ ਸਬੰਧੀ ਸਰਕਾਰ ਨੇ ਕਈ ਵਾਰ ਮੰਗਾ ਮੰਨਣ ਦਾ ਭਰੋਸਾ ਦੇਣ ਤੋਂ ਬਾਅਦ ਵੀ ਮੁਲਾਜ਼ਮਾਂ ਦੀਆਂ ਮੰਗਾਂ ਨਹੀਂ ਮੰਨੀਆਂ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸੀ.ਐਚ.ਸੀ.ਸਰਹਾਲੀ ਵਿਖੇ ਤਾਇਨਾਤ ਐਨ.ਐਮ.ਐਮ.ਮੁਲਾਜ਼ਮਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋੲੈ ਕੀਤਾ।ਉਹਨਾਂ ਕਿਹਾ ਕਿ ਅੱਜ ਬਲਾਕ ਸਰਹਾਲੀ ਕਲਾਂ ਦੇ ਸਮੂਹ ਮੁਲਾਜ਼ਮਾਂ ਵੱਲੋਂ ਦੂਸਰੇ ਦਿਨ ਵੀ ਕਾਲੇ ਬਿੱਲੇ ਲਗਾਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਕੋਰਨਾ ਕੋਵਿਡ-19 ਮਹਾਂਮਾਰੀ ਵਿੱਚ 24 ਘਟੇ ਡਿਊਟੀਆਂ ਕਰਕੇ ਵੱਡੀ ਭੂਮਿਕਾ ਨਿਭਾਉਣ ਵਾਲੇ ਐਨ.ਐਚ.ਐਮ.ਮੁਲਾਜ਼ਮਾਂ ਨੂੰ ਅੱਖੋ ਪਰੋਖੇ ਕਰਨ ਨਾਲ ਐਨ.ਐਚ.ਐਮ.ਮੁਲਾਜ਼ਮਾਂ ਵਿੱਚ ਭਾਰੀ ਰੋਸ ਫੈਲ ਰਿਹਾ ਹੈ।ਉਹਨਾਂ ਕਿਹਾ ਕਿ ਸਮੂਹ ਸਟੇਟ ਆਗੂਆਂ ਨੇ ਫੈਸਲਾ ਕੀਤਾ ਹੈ ਕਿ ਮਿਤੀ 27.04.2020 ਤੋਂ 29.04.202 ਤੱਕ ਤਿੰਨ ਦਿਨ ਕਾਲੇ ਬਿੱਲੇ ਲਗਾਕੇ ਕੰਮ ਕਰਕੇ ਰੋਸ ਜਾਹਿਰ ਕੀਤਾ ਜਾਵੇਗਾ।ਜੇਕਰ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਇਸ ਸਮੇਂ ਦੌਰਾਨ ਰੈਗੂਲਰ ਕਰਨ ਜਾਂ ਪੇ ਸਕੇਲ ਲਾਗੂ ਕਰਨ ਦੇ ਨਾਲ ਨਾਲ ਐਨ.ਐਚ.ਐਮ.ਮੁਲਾਜ਼ਮਾਂ ਨੂੰ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦਾ ਲਾਭ ਦਿੱਤਾ ਜਾਵੇ,ਕਰਮਚਾਰੀ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ਤੇ ਪਰਿਵਾਰਕ ਮੈਂਬਰ ਨੂੰ ਨੌਕਰੀ ਦਿੱਤੀ ਜਾਵੇ,ਯੂ.ਪੀ.ਬਿਹਾਰ,ਆਸਮਾ ਆਦਿ ਵਾਂਗ 5 ਲੱਖ ਰੁਪੈ ਦਾ ਮੁਆਵਜਾ ਦਿੱਤਾ ਜਾਵੇ,ਰੈਗੂਲਰ ਨੌਕਰੀਆਂ ਵਿੱਚ ਉਮਰ ਦੀ ਛੋਟ ਦਾ ਲਾਭ ਦਿੱਤਾ ਜਾਵੇ,ਮੁਲਾਜ਼ਮਾਂ ਦਾ ਪ੍ਰਮੋਸ਼ਨ ਚੈਨਲ ਚਲਾਇਆ ਜਾਵੇ ਜੇਕਰ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਦਾ ਪੱਤਰ ਜਾਰੀ ਨਾ ਕੀਤਾ ਗਿਆ ਤਾਂ ਸਟੇਟ ਯੂਨੀਅਨ ਦੀ ਆਨ ਲਾਇਨ ਮੀੰਿਟੰਗ ਕਰਕੇ ਕੋਈ ਸਖਤ ਫੈਸਲਾ ਲੈਣ ਲਈ ਮਜਬੂਰ ਹੋਣਾਂ ਪਵੇਗਾ।ਇਸ ਸਮੇਂ ਮਨਦੀਪ ਸਿੰਘ ਆਈ.ਏ,ਵਿਸ਼ਾਲ ਕੁਮਾਰ ਬੀ.ਐਸ.ਏ,ਪਰਮਿੰਦਰ ਸਿੰਘ ਕੰਪਿਊਟਰ ਆਪ੍ਰੇਟਰ,ਕੁਲਵੰਤ ਕੌਰ ਅਕਾਊਟੈਂਟ,ਹਰਪ੍ਰੀਤ ਕੌਰ ਸਟਾਫ ਨਰਸ,ਰਜਵੰਤ ਕੌਰ ਸਟਾਫ ਨਰਸ,ਕਵਲਜੀਤ ਕੌਰ ਸਟਾਫ ਨਰਸ,ਮਨਦੀਪ ਕੌਰ ਏ.ਐਨ.ਐਮ,ਕੁਲਜੀਤ ਕੌਰ ਏ.ਐਨ.ਐਮ ਆਦਿ ਹਾਜ਼ਰ ਸਨ।