94% ਪੰਜਾਬੀਆਂ ਨੇ ਪੰਜਾਬ ਤੋਂ ਬਾਹਰ ਵਿਆਹ ਕਰਾਉਣ ਲਈ ਹਾਮ੍ਹੀ ਭਰੀ
Wed 22 May, 2019 0ਚੰਡੀਗੜ੍ਹ: ਭਾਰਤ ਮੈਟਰੀਮੋਨੀ ਦੀ ਪੰਜਾਬ ਲਈ ਸਰਵਿਸ ਪੰਜਾਬ ਮੈਟਰੀਮੋਨੀ ਨੇ ਬਹੁਤ ਹੀ ਦਿਲਚਸਪ ਖੁਲਾਸਾ ਕੀਤਾ ਹੈ ਕਿ ਪੰਜਾਬ ‘ਚ ਰਹਿੰਦੇ ਪੰਜਾਬੀਆਂ ਨੇ ਆਪਣੇ ਜੀਵਨ ਸਾਥੀ ਕਿਵੇਂ ਲੱਭੇ ਹਨ। ਇਹ ਅਧਿਐਨ ਕਰੀਬ 70 ਹਜ਼ਾਰ ਮੈਂਬਰਾਂ ‘ਤੇ ਅਧਾਰਤ ਹੈ। ਦਿਲਚਸਪ ਗੱਲ ਇਹ ਹੈ ਕਿ, 94% ਪੰਜਾਬੀਆਂ ਨੇ ਪੰਜਾਬ ਤੋਂ ਬਾਹਰ ਵਿਆਹ ਕਰਾਉਣ ਲਈ ਹਾਮ੍ਹੀ ਭਰੀ ਹੈ ਜਦਕਿ ਸਿਰਫ 6% ਦਾ ਕਹਿਣਾ ਹੈ ਕਿ ਉਹ ਸਿਰਫ ਪੰਜਾਬ ਵਿਚ ਹੀ ਵਿਆਹ ਕਰਾਉਣਾ ਚਾਹੁੰਦੇ ਹਨ।
ਵੈਬਸਾਈਟਸ ‘ਤੇ ਦਿੱਲੀ, ਲੁਧਿਆਣਾ, ਅੰਮ੍ਰਿਤਸਰ, ਚੰਡੀਗੜ੍ਹ ਅਤੇ ਜਲੰਧਰ ‘ਚ ਸਭ ਤੋਂ ਵੱਧ ਰਜਿਸਟ੍ਰੇਸ਼ਨਾਂ ਕਰਾਉਣ ਵਾਲੇ ਪੰਜ ਪ੍ਰਮੁੱਖ ਸ਼ਹਿਰ ਹਨ। ਜਦਕਿ ਜਿਹੜੇ ਪੰਜਾਬੀ ਪੰਜਾਬ ਤੋਂ ਬਾਹਰ ਰਹਿੰਦੇ ਹਨ, ਉਨ੍ਹਾਂ ‘ਚ ਮੁੰਬਈ, ਬੇਂਗਲੂਰ, ਪੁਣੇ, ਕੋਲਕਾਤਾ ਅਤੇ ਲਖਨਊ ਵਰਗੇ ਸ਼ਹਿਰਾਂ ਤੋਂ ਜ਼ਿਆਦਾ ਰਜਿਸਟ੍ਰੇਸ਼ਨ ਕਰਾਈ ਜਾਂਦੀ ਹੈ। ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਯੂ.ਏ.ਈ ਅਤੇ ਯੂ.ਕੇ ਵਿੱਚ ਐਨ.ਆਰ.ਆਈ ਪੰਜਾਬੀਆਂ ਦੀਆਂ ਰਜਿਸਟ੍ਰੇਸ਼ਨਾਂ ਸਭ ਤੋਂ ਵੱਧ ਹਨ।
punjab matrimonial
ਜਿਸ ‘ਚੋਂ 65% ਲੇਡੀ ਰਜਿਸਟਰਾਂਟ 20 ਤੋਂ 29 ਸਾਲ ਦੀ ਉਮਰ ਦੇ ਹਨ, ਜਦਕਿ 72% ਮਰਦ 25 ਤੋਂ 35 ਸਾਲ ਦੀ ਉਮਰ ਦੇ ਹਨ।
Comments (0)
Facebook Comments (0)