5 ਸਾਲ ਤੋਂ ਛੋਟੇ ਬੱਚਿਆਂ ਨੂੰ ਇਲੈਕਟ੍ਰਾਨਿਕ ਸਕਰੀਨ ਤੋਂ ਰਖੋ ਦੂਰ
Sun 16 Jun, 2019 0ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਪਹਿਲੀ ਵਾਰ 5 ਸਾਲ ਤੋਂ ਛੋਟੇ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਦਿਸ਼ਾ ਨਿਰਦੇਸ਼ ਤਿਆਰ ਕੀਤੇ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਦੁਨੀਆ ਭਰ ਚ ਲਗਭਗ 4 ਕਰੋੜ ਬੱਚਿਆਂ ਦਾ ਵਜ਼ਨ ਆਮ ਤੋਰ ਤੇ ਵੱਧ ਹੈ, ਜਿਹੜਾ ਕੁੱਲ ਭਾਰ ਦਾ ਲਗਭਗ 6 ਫੀਸਦ ਹੈ। ਉਨ੍ਹਾਂ ਚ ਅੱਧੇ ਅਫ਼ਰੀਕਾ ਅਤੇ ਏਸ਼ੀਆ ਦੇ ਹਨ।ਵਿਸ਼ਵ ਸਿਹਤ ਸੰਗਠਨ ਨੇ 5 ਸਾਲ ਤੋਂ ਛੋਟੇ ਬੱਚਿਆਂ ਸਬੰਧੀ ਉਨ੍ਹਾਂ ਦੇ ਮਾਪਿਆਂ ਲਈ ਅਹਿਮ ਚੇਤਾਵਨੀ ਜਾਰੀ ਕੀਤੀ ਹੈ। ਨਵੇਂ ਦਿਸ਼ਾ ਨਿਰਦੇਸ਼ ਮੁਤਾਬਕ 1 ਸਾਲ ਤੋਂ ਘੱਟ ਉਮਰ ਦੇ ਮਾਸੂਮ ਬੱਚਿਆਂ ਨੂੰ ਇਲੈਕਟ੍ਰਾਨਿਕ ਸਕਰੀਨ ਤੋਂ ਬਿਲਕੁਲ ਵੀ ਜਾਣੂ ਨਹੀਂ ਹੋਣਾ ਚਾਹੀਦਾ ਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਕਰੀਨ ਦੇਖਣ ਦਾ ਸਮਾਂ ਇਕ ਦਿਨ ਚ ਇਕ ਘੰਟੇ ਤੋਂ ਵੱਧ ਨਹੀਂ ਹੋਣਾ ਚਾਹੀਦਾ।ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਵਿਸ਼ਵ ਪੱਧਰੀ ਮੋਟਾਪੇ ਦੇ ਸੰਕਟ ਤੋਂ ਬਚਾਉਣ ਲਈ ਇਕ ਮੁਹਿੰਮ ਤਹਿਤ ਜਾਰੀ ਕੀਤਾ ਗਿਆ ਹੈ, ਜਿਸ ਵਿਚ ਇਹ ਪੱਕਾ ਕੀਤਾ ਗਿਆ ਹੈ ਕਿ ਛੋਟੇ ਬੱਚੇ ਤੰਦਰੁਸਤ ਰਹਿਣ ਅਤੇ ਉਨ੍ਹਾਂ ਦਾ ਵਿਕਾਸ ਚੰਗੀ ਤਰ੍ਹਾਂ ਹੋਵੇ, ਖਾਸ ਕਰਕੇ ਪਹਿਲੇ 5 ਸਾਲ ਚ, ਜਿਸ ਦੌਰਾਨ ਬੱਚਿਆਂ ਦੇ ਵਿਕਾਸ ਦਾ ਜ਼ਿੰਦਗੀ ਭਰ ਉਨ੍ਹਾਂ ਦੀ ਸਿਹਤ 'ਤੇ ਪ੍ਰਭਾਵ ਰਹਿੰਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਕਿਹਾ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸਕਰੀਨ ਦੇਖਣ ਚ ਬਹੁਤ ਘੱਟ ਸਮਾਂ ਬਿਤਾਉਣਾ ਚਾਹੀਦਾ ਹੈ ਜਾਂ ਇਕ ਸੀਟ ਤੇ ਇਕ ਹੀ ਥਾਂ ਨਹੀਂ ਬੈਠੇ ਰਹਿਣਾ ਚਾਹੀਦਾ। ਸਿਹਤਮੰਦ ਰਹਿਣ ਲਈ ਪੂਰੀ ਨੀਂਦ ਲੈਂਣੀ ਚਾਹੀਦੀ ਹੈ ਅਤੇ ਸਰਗਰਮ ਖੇਡ-ਕੁੱਦ ਤੇ ਵੱਧ ਸਮਾਂ ਦੇਣਾ ਚਾਹੀਦਾ ਹੈ।
ਜੇਕਰ ਤੁਸੀਂ ਵੀ ਆਪਣੇ ਬੱਚਿਆਂ ਦੀ ਚੰਗੀ ਸਿਹਤ ਚਾਹੁੰਦੇ ਹੋ ਤਾਂ ਬੱਚਿਆਂ ਨੂੰ ਇਲੈਕਟ੍ਰਾਨਿਕ ਚੀਜ਼ਾਂ ਤੋਂ ਦੂਰ ਰੱਖੋ, ਉਹਨਾ ਨੂੰ ਚੁੱਪ ਕਰਾਉਣ ਲਈ ਜਾਾਂ ਖਿਡਾਉਣ ਲਈ ਮਾਪੇ ਫੋਨ ਦੇ ਦਿੰਦੇ ਹਨ ਜਿਸ ਨਾਲ ਬੱਚਿਆਂ ਨੂੰ ਹੌਲੀ ਹੌਲੀ ਆਦਤ ਪੈ ਜਾਂਦੀ ਜੋ ਕਿ ਬੱਚਿਆਂ ਦੇ ਵਿਕਾਸ ਲਈ ਖਤਰਨਾਕ ਹੈ। ਅੱਜ ਦੇ ਇਸ ਇਲੈਕਟ੍ਰਾਨਿਕ ਯੁੱਗ ਵਿੱਚ ਜਿੱਥੇ ਇਹ ਸਭ ਚੀਜ਼ਾਂ ਵਾਇਦੇਮੰਦ ਹਨ, ਉਥੇ ਇਹਨਾ ਸਭ ਚੀਜ਼ਾਂ ਦਾ ਲੋਕਾਂ ਦੀ ਸਿਹਤ, ਬੱਚਿਆਂ ਦੇ ਵਿਕਾਸ, ਰਿਸ਼ਤਿਆਂ 'ਤੇ ਮਾੜਾ ਅਸਰ ਵੀ ਪਾ ਰਿਹਾ ਹੈ।
Comments (0)
Facebook Comments (0)