ਕਵਿਤਾ - ਜੰਮਦੀਅਾ ਸੂਲਾਂ ਦੇ ਮੂੰਹ ਤਿੱਖੇ

ਕਵਿਤਾ - ਜੰਮਦੀਅਾ ਸੂਲਾਂ ਦੇ ਮੂੰਹ ਤਿੱਖੇ

ਜੰਮਦੀਅਾ ਸੂਲਾਂ ਦੇ ਮੂੰਹ ਤਿੱਖੇ

ੲਿਹ ਮੁਹਾਵਰੇ ਨੇ ਸਭ ਸਿੱਖੇ

ਸੋਚ ਸਮਝ ਕੇ ਸੁਣਾੲੀਦਾ

ਦਿਲ ਅਾਪਣਾ ਵੀ ਸਾਫ ਚਾਹੀਦਾ।
ਜੱਗ ਦੀਅਾ ਨਜ਼ਰਾ ਲੱਗੀਅਾ ਨੇ

ਹਵਾਵਾਂ ਤੱਤੀਅਾਂ ਵਗੀਅਾ ਨੇ

ਕਿਸੇ ਨੂੰ ਨਹੀਂ ਸਤਾੲੀਦਾ

ਦਿਲ ਅਾਪਣਾ ਵੀ ਸਾਫ ਚਾਹੀਦਾ।
ਅੌਲੇ ਦਾ ਖਾਧਾ ਸਿਅਾਣੇ ਦਾ ਕਿਹਾ

ਸਵਾਦ ਮਗਰੋਂ ਪਤਾ ਲੱਗਦਾ

ਕੲੀ ਵਾਰ ਸੁਣੀ ਸੁਣਾੲੀ ਦਾ

ਦਿਲ ਅਾਪਣਾ ਵੀ ਸਾਫ ਚਾਹੀਦਾ| 
ਧੇਲਾ ਹੈ ਨਹੀੰ ਪੱਲੇ ਭਾਲੇ ਬੱਲੇ ਬੱਲੇ

ਸਭ ੲੇਸੇ ਪੈਸੇ ਕਰਕੇ ਪੲੇ ਨੇ ਹੱਲੇ

ਸੁਖਚੈਨ, ਬੱਸ ਯਾਦ ਕਰਾੲੀਦਾ

ਦਿਲ ਅਾਪਣਾ ਵੀ ਸਾਫ ਚਾਹੀਦਾ।

ਸੁਖਚੈਨ ਸਿੰਘ, ਠੱਠੀ ਭਾੲੀ,(uae)

00971527632924 GM