ਕਵਿਤਾ : ਦੁੱਖਾਂ ਦੇ ਬੱਦਲ : ਦੀਪ ਲੁਧਿਆਣਵੀ
Mon 13 Aug, 2018 0ਦੁੱਖਾਂ ਦੇ ਬੱਦਲ ਤਾਂ,ਅੰਦਰੇ ਅੰਦਰ ਹੀ ਵੱਸੀ ਜਾਂਦੇ
ਗਮ ਮਿਲੇ ਹਰ ਪਲ,ਮਿਲੀ ਨਾ ਖੁਸ਼ੀ ਕਦੇ,
ਖੁਸ਼ੀਆਂ ਪਾਉਣ ਲਈ ਏਧਰ ਓਧਰ ਨੱਸੀ ਜਾਂਦੇ।
ਆਪਣਿਆਂ ਨੇ ਧੋਖਾ ਦਿੱਤਾ ਤੇ ਰੁਸਵਾਈ ਵੀ,
ਪਲਕਾਂ ਵਿੱਚ ਛੁਪਾ ਕੇ ਹੰਝੂ, ਹੱਸੀ ਜਾਂਦੇ।
ਜ਼ਿੰਦਗੀ ਵਿੱਚ ਕੁਝ ਨਾ ਪਾਇਆ, ਖੋਇਆ ਬਹੁਤ ਕੁਝ,
ਹਰ ਇਕ ਨੂੰ ਸਮਝ ਆਪਣਾ,ਦੁੱਖ ਗੈਰਾਂ ਨੂੰ ਦੱਸੀ ਜਾਂਦੇ।
ਫੁੱਲ ਸਮਝ ਕੇ ਸਦਾ,ਸੌਂਦੇ ਰਹੇ ਹਾਂ ਕੰਡਿਆਂ ਤੇ ,
ਗਮਾਂ ਦਾ ਤੇਲ ਲਾ ਲਾ ਪੈਰਾਂ ਨੂੰ ਝੱਸੀ ਜਾਂਦੇ।
ਪਤਾ ਨਹੀਂ ਕਦੋਂ ਤੇ ਕਿਥੋਂ ਆ ਜਾਂਦੇ ਨੇ ਚਿੰਤਾ
ਦੁੱਖਾਂ ਦੇ ਬੱਦਲ ਤਾਂ,ਅੰਦਰੇ ਅੰਦਰ ਹੀ ਵੱਸੀ ਜਾਂਦੇ
dhg b[[fXnKDth
Comments (0)
Facebook Comments (0)