ਕਮਿਊਨਿਸਟ ਪਾਰਟੀਆਂ ਨੂੰ ਇਕੱਠੇ ਹੋਣ ਦੀ ਅਪੀਲ

ਕਮਿਊਨਿਸਟ ਪਾਰਟੀਆਂ ਨੂੰ ਇਕੱਠੇ ਹੋਣ ਦੀ ਅਪੀਲ

ਭਾਰਤ ਦੀਆਂ ਕਮਿਊਨਿਸਟ ਪਾਰਟੀਆਂ ਦੀ ਕੇਂਦਰੀ ਲੀਡਰਸ਼ਿਪ ਦੀਆਂ ਸੰਕੀਰਨ ਰਾਜਨੀਤਿਕ ਨੀਤੀਆਂ ਅਤੇ ਆਪਣੇ ਆਪ ਨੂੰ ਕੇਂਦਰ ਦੀਆਂ ਭ੍ਰਿਸ਼ਟ ਨੀਤੀਆਂ ਬਾਰੇ ਸਪਸ਼ਟ ਅਤੇ ਪਾਰਦਰਸ਼ੀ ਅਪਰੋਚ ਨਾ ਅਪਣਾਉਣ ਅਤੇ ਕਮਿਊਨਿਸਟ ਸਿਧਾਂਤਕ ਸੋਚ ਨੂੰ ਸਾਮਵਾਦੀ ਰਾਜਨੀਤਿਕ ਪਾਰਟੀਆਂ ਸਾਹਮਣੇ ਖੜੇ ਨਾ ਰੱਖ ਸਕਣ ਅਤੇ ਸਾਮਵਾਦੀ ਬੁਰਜੂਆਵਾਦੀ ਰਾਜਨੀਤਿਕ ਪਾਰਟੀਆਂ ਨਾਲ ਗਠਬੰਧਨ ਕਰਨ ਦੀ ਨੀਯਤ ਅਤੇ ਨੀਤੀ ਨੇ ਕਮਿਊਨਿਸਟ ਪਾਰਟੀਆਂ ਦੇ ਆਗੂਆਂ ਨੂੰ ਇਕੱਠੇ ਹੋ ਕੇ ਸੰਘਰਸ਼ਸ਼ੀਲ ਨਹੀਂ ਹੋਣ ਦਿੱਤਾ। ਇਹ ਨਿੱਜੀ ਅਨੁਭਵੀ ਵਿਚਾਰ ਹਨ। ਇਸੇ ਤਰ੍ਹਾਂ  ਪੰਜਾਬ ਦੀ ਰਾਜਨੀਤੀ ਵਿੱਚੋਂ ਕਮਿਊਨਿਸਟ ਪਾਰਟੀਆਂ ਅਤੇ ਹਿਤੈਸ਼ੀ ਜਥੇਬੰਦੀਆਂ ਦੀ ਖਤਮ ਹੋ ਰਹੀ ਸ਼ਾਖ ਨੂੰ ਬਚਾਉਣ ਲਈ ਸਾਰੀਆਂ ਕਮਿਊਨਿਸਟ ਪਾਰਟੀਆਂ ਅਤੇ ਹਿਤੈਸ਼ੀ ਜਥੇਬੰਦੀਆਂ ਦੇ ਔਹਦੇਦਾਰਾਂ  ਨੂੰ ਤੁਰੰਤ ਅਸਤੀਫ਼ੇ ਦੇਕੇ ਇਕਜੁੱਟ ਹੋਣ ਦਾ ਉਪਰਾਲਾ ਕਰਦਿਆਂ ਇਕ ਪਲੇਟਫਾਰਮ ਤੇ ਇਕਜੁੱਟ ਹੋਣ ਦੀ ਹਿੰਮਤ ਕਰਨ ਜੀ। ਅਗਰ ਕਮਿਊਨਿਸਟ ਪਾਰਟੀਆਂ ਅਤੇ ਆਮ ਆਦਮੀ ਪਾਰਟੀ ਹਮਖਿਆਲ ਖੇਤਰੀ ਪਾਰਟੀਆਂ ਨਾਲ ਗਠਬੰਧਨ ਕਰਕੇ 2019 ਦੀਆਂ ਚੋਣਾਂ ਲੜਣ ਤਾਂ ਭਾਰਤ ਦੇ ਰਾਜਨੀਤਿਕ ਸਮੀਕਰਨ ਬਦਲ ਜਾਣਗੇ। ਇਹ ਨਿੱਜੀ ਅਨੁਭਵੀ ਵਿਚਾਰ ਹਨ ਕੋਈ ਦਿਸ਼ਾ ਨਿਰਦੇਸ਼ ਨਹੀਂ ਹਨ। ਦੂਸਰੀਆਂ ਸ਼ਾਸ਼ਕ ਜਾਂ ਸ਼ਾਸ਼ਕ ਰਹਿ ਚੁੱਕੀਆਂ ਰਾਜਨੀਤਿਕ ਪਾਰਟੀਆਂ ਦੀ ਨੀਅਤ ਸੋਚ ਅਤੇ ਸਿਧਾਂਤ ਭਾਰਤ ਦੇ ਆਰਥਿਕ ਬਰਾਬਰੀ ਦੇ ਸਿਧਾਂਤ ਨਹੀਂ ਹਨ ਸਿਰਫ ਵੋਟਾਂ ਲੈਣ ਲਈ ਧਰਮ ਨਿਰਪੱਖਤਾ ਅਤੇ ਹਿੰਦੂ ਰਾਸ਼ਟਰ ਦੇ ਨਾਂ ਤੇ ਗੁੰਮਰਾਹ ਕਰਨ ਦੇ ਹਨ। ਧਰਮ ਖਤਰੇ ਵਿੱਚ ਦਸ ਕੇ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ। ਭਾਰਤੀ ਲੋਕ ਇਸ ਤ੍ਰਾਸਦੀ ਨੂੰ ਝੇਲ ਰਹੇ ਹਨ। ਧਰਮ ਨੂੰ ਕਦੀਂ ਕਿਸੇ ਤੈਂ ਖਤਰਾ ਨਹੀਂ ਹੋਇਆ ਨਾ ਹੋ ਸਕਦਾ ਹੈ। ਸਿਰਫ ਦ੍ਰਿਸ਼ਟੀ ਦਾ ਅੰਤਰ ਹੈ। ਖਤਰਾ ਅਜਿਹੇ ਮੁਸਤਫੀ ਮਨੁੱਖ ਦੇ ਹੰਕਾਰ ਅਤੇ ਲਾਲਚ ਤੋਂ ਸ੍ਰਿਸ਼ਟੀ ਨੂੰ ਹੈ ਜੋ ਧਰਮ ਨੂੰ ਧੰਦੇ ਦੇ ਰੂਪ ਵਰਤਦੇ ਹਨ ਤਾਂ ਕਿ ਲੋਕਾਂ ਦਾ ਧਿਆਨ ਆਰਥਿਕ ਰਾਜਨੀਤਿਕ ਸਮਾਜਿਕ ਧਾਰਮਿਕ ਵਿੱਚ ਰਾਜਨੀਤਿਕ ਅਪਰਾਧੀਕਰਨ ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਗੁਲਾਮੀ ਤੋਂ ਹਟਾਇਆ ਜਾਵੇ। ਇਹ ਸੰਕਲਪ ਸਵਾਰਥਾਂ ਅਤੇ ਚੌਧਰ ਦੇ ਸਾਏ ਹੇਠ ਪੂਰਾ ਹੋਣ ਵਾਲਾ ਤਾਂ ਨਹੀਂ ਪਰ ਫੇਰ ਵੀ  ਜਾਗਰੂਕ ਕਰਨ ਲਈ ਹੈ।ਇਹ ਵਾਦ ਵਿਵਾਦ ਦਾ ਵਿਸ਼ਾ ਨਹੀਂ ਹੈ ਜੀ।

ਗੁਰਮੀਤ ਸਿੰਘ ਪੱਟੀ

ਐਡਵੋਕੇਟ ਤਰਨ ਤਾਰਨ

+91-98142-20430