ਸੁਪਰੀਮ ਕੋਰਟ ਅਯੁੱਧਿਆ ਕੇਸ ਦੀ ਸੁਣਵਾਈ 10 ਜਨਵਰੀ ਨੂੰ ਕਰੇਗਾ
Sat 5 Jan, 2019 0ਨਵੀਂ ਦਿੱਲੀ, 5 ਜਨਵਰੀ
ਸੁਪਰੀਮ ਕੋਰਟ ਨੇ ਕਿਹਾ ਕਿ ਉਸ ਵੱਲੋਂ ਗਠਿਤ ਢੁੱਕਵਾਂ ਬੈਂਚ 10 ਜਨਵਰੀ ਨੂੰ ਰਾਮ ਜਨਮਭੂਮੀ-ਬਾਬਰੀ ਮਸਜਿਦ ਜ਼ਮੀਨ ਵਿਵਾਦ ਕੇਸ ਦੀ ਸੁਣਵਾਈ ਲਈ ਤਰੀਕ ਮੁਕੱਰਰ ਕਰਨ ਬਾਰੇ ਫੈਸਲਾ ਸੁਣਾਏਗਾ। ਚੀਫ਼ ਜਸਟਿਸ ਰੰਜਨ ਗੋਗੋਈ ਤੇ ਜਸਟਿਸ ਐਸ.ਕੇ.ਕੌਲ ਦੀ ਸ਼ਮੂਲੀਅਤ ਵਾਲੇ ਬੈਂਚ ਨੇ ਕਿਹਾ, ‘ਕੇਸ ਦੀ ਸੁਣਵਾਈ ਦੀ ਤਰੀਕ ਮਿੱਥਣ ਬਾਰੇ ਅਗਲੇ ਹੁਕਮ 10 ਜਨਵਰੀ ਨੂੰ ਢੁੱਕਵੇਂ ਬੈਂਚ ਵੱਲੋਂ ਸੁਣਾਏ ਜਾਣਗੇ।’ ਉਂਜ ਅੱਜ ਦੀ ਸੁਣਵਾਈ ਅੱਧਾ ਮਿੰਟ ਵੀ ਨਹੀਂ ਚੱਲੀ। ਸਕਿੰਟਾਂ ’ਚ ਨਿਬੜੀ ਸੁਣਵਾਈ ਦੌਰਾਨ ਵੱਖ ਵੱਖ ਧਿਰਾਂ ਵੱਲੋਂ ਪੇਸ਼ ਸੀਨੀਅਰ ਐਡਵੋਕੇਟ ਹਰੀਸ਼ ਸਾਲਵੇ ਤੇ ਰਾਜੀਵ ਧਵਨ ਨੂੰ ਕੁਝ ਕਹਿਣ ਦਾ ਮੌਕਾ ਵੀ ਨਹੀਂ ਮਿਲਿਆ।
Comments (0)
Facebook Comments (0)