ਪੰਜ-ਆਬ--------ਅਨੀਤਾ ਸਹਿਗਲ ਨੀਤਪੁਰੀ

ਪੰਜ-ਆਬ--------ਅਨੀਤਾ ਸਹਿਗਲ ਨੀਤਪੁਰੀ

ਪੰਜ-ਆਬ--------ਅਨੀਤਾ ਸਹਿਗਲ ਨੀਤਪੁਰੀ

ਕੀ ਗੱਲ ਕਰਾਂ ਮੈਂ ਅੱਜ ਪੰਜ-ਆਬ ਦੀ?

 

ਜਿਹਲਮ,ਸਤਲੁਜ ਤੇ ਬਿਆਸ ਦੀ, 

ਕਹਾਣੀ ਰਾਵੀ ਤੇ ਝਨਾਬ ਦੀ, 

ਕੀ ਗੱਲ ਕਰਾਂ ਮੈਂ ਅੱਜ ਪੰਜ-ਆਬ ਦੀ?

 

ਸਮੇਂ ਨੇ ਐਸੀ ਖੇਡ ਰਚਾਈ, 

ਢਾਈ-ਢਾਈ ਵੰਡੇ ਦੋ ਭਾਈ, 

ਹਰ ਸ਼ੈਅ ਪਾਉਂਦੀ ਫਿਰੇ ਦੁਹਾਈ, 

ਕਹਾਣੀ ਰਿਸਦੇ ਜ਼ਖਮਾਂ ਦੇ ਤਾਬ ਦੀ, 

ਕੀ ਗੱਲ ਕਰਾਂ ਮੈਂ ਅੱਜ ਪੰਜ-ਆਬ ਦੀ?

 

ਢਾਈ ਵੀ ਹੁੰਦਾ ਦੂਣ-ਸਵਾਈ, 

ਜੇ ਹੁੰਦੀ ਇਹਦੀ ਅਹਿਮੀਅਤ ਵਧਾਈ, 

ਸਰਕਾਰਾਂ ਵੀ ਜੇ ਕਰਨ ਕਾਰਵਾਈ, 

ਫ਼ਸਲ ਪੰਜਾਬ ਦੀ ਖਾਸਾ ਕਰੇ ਕਮਾਈ, 

ਝੋਨੇ ਦੀ ਕਰਨੀ ਛੱਡੋ ਬਿਜਾਈ, 

ਧਰਤ ਦੀ ਹੈ ਈਹਨੇ ਜਾਨ ਸੁਕਾਈ, 

ਇਹ ਕਚਿਹਰੀ ਸਵਾਲ-ਜਵਾਬ ਦੀ, 

ਕੀ ਗੱਲ ਕਰਾਂ ਮੈਂ ਅੱਜ ਪੰਜ ਆਬ ਦੀ?

 

ਪੀਣਾ ਪਵੇ ਹੁਣ ਕੌੜਾ ਪਾਣੀ, 

ਅਨੀਤਾ ਜਾਪੇ ਸਭ ਦੀ ਇੱਕੋ ਕਹਾਣੀ, 

ਘਰ-ਘਰ ਲੱਗੇ ਸ਼ੁੱਧ ਪਾਣੀ ਦੇ ਯੰਤਰ, 

ਸਮਝ ਨੀ ਆਉਂਦੀ ਮਾਰਿਆ ਕੀ ਮੰਤਰ, 

ਯਾਦ ਮਿਸਰੀ ਜਿਹੇ ਮਿੱਠੇ ਉਹ ਸਵਾਦ ਦੀ, 

ਕੀ ਗੱਲ ਕਰਾਂ ਮੈਂ ਅੱਜ ਪੰਜ ਆਬ ਦੀ?

 

ਇਹ ਆਬ ਜੋ ਅੱਜ ਜ਼ਹਿਰੀਲੇ ਹੋ ਗਏ, 

ਖੂਹ ਤਾਂ ਛੱਡ ਨਲ਼ਕੇ ਵੀ ਖੋ ਗਏ,

ਪਾਣੀ ਇੰਨੇ ਡੂੰਘੇ ਹੋ ਗਏ, 

ਖੜੋਤ ਜਿਹੇ ਆਏ ਇਸ ਬਦਲਾਵ ਦੀ, 

ਕੀ ਗੱਲ ਕਰਾਂ ਮੈਂ ਅੱਜ ਪੰਜ-ਆਬ ਦੀ?

 

ਕਿਉਂ ਕਹਾਂ ਮੈਂ ਪਾਣੀ ਦੀ ਬੂੰਦ ਬਚਾਓ? 

ਕਿਉਂ ਕਹਾਂ ਮੈਂ ਰੁੱਖਾਂ ਦੀ ਗਿਣਤੀ ਵਧਾਓ? 

ਅੱਜ ਦਾ ਮਨੁੱਖ ਤਾਂ ਪੜਿਆ-ਲਿਖਿਆ,

ਬਸ ਲੋੜ ਹੈ ਜਾਗਰੁਕਤਾ ਦੇ ਸੈਲਾਬ ਦੀ,

ਕੀ ਗੱਲ ਕਰਾਂ ਮੈਂ ਅੱਜ ਪੰਜ-ਆਬ ਦੀ?

(ਅਨੀਤਾ ਸਹਿਗਲ ਨੀਤਪੁਰੀ)

anitasehgal0786@gmail.com