ਕੇਂਦਰ `ਤੇ ਪੰਜਾਬ ਸਰਕਾਰ ਗਰੀਬ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਹੋਈਆਂ ਫੇਲ - ਦੇਵੀ ਕੁਮਾਰੀ
Sat 25 Jul, 2020 0ਰਵਾਇਤੀ ਪਾਰਟੀਆਂ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਫੇਲ
ਚੋਹਲਾ ਸਾਹਿਬ 25 ਜੁਲਾਈ (ਰਾਕੇਸ਼ ਬਾਵਾ )
ਪੰਜਾਬ ਖੇਤ ਮਜਦੂਰ ਸਭਾ ਦੀ ਮੀਟਿੰਗ ਕ੍ਰਿਤੋਵਾਲ ਕਲਾਂ ਵਿਖੇ ਬੀਬੀ ਪ੍ਰੀਤਮ ਕੌਰ ਦੀ ਪ੍ਰਧਾਨਗੀ ਹੇਠ ਕੀਤੀ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪੰਜਾਬ ਖੇਤ ਮਜਦੂਰ ਸਭਾ ਦੀ ਸੂਬਾਈ ਜਰਨਲ ਸਕੱਤਰ ਕਾਮਰੇਡ ਦੇਵੀ ਕੁਮਾਰੀ ਸਰਹਾਲੀ ਕਲਾਂ ਪੰਜਾਬ ਖੇਤ ਮਜਦੂਰ ਸਭਾ ਦੇ ਸਰਪਰਸਤ ਕਾਮਰੇਡ ਸਵਰਨ ਸਿੰਘ ਨਾਗੋਕੇ ਜਿਲ੍ਹਾ ਸਹਾਇਕ ਸਕੱਤਰ ਕਾਮਰੇਡ ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਨੇ ਕਿਹਾ ਕਿ 73 ਸਾਲ ਅਜਾਦੀ ਦੇ ਬੀਤ ਜਾਣ ਦੇ ਬਾਅਦ ਵੀ ਵਾਰੀ ਵਾਰੀ ਰਾਜ ਕਰਨ ਵਾਲੀਆਂ ਰਵਾਇਤੀ ਪਾਰਟੀਆਂ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਵਿੱਚ ਫੇਲ ਸਾਬਤ ਹੋਈਆਂ ਅਤੇ ਹਰ ਵਾਰ ਲੋਕਾਂ ਨੂੰ ਝੂਠੇ ਲਾਰੇ ਲਾਕੇ ਸੱਤਾ ਤੇ ਕਾਬਜ ਹੁੰਦੀਆਂ ਆ ਰਹੀਆਂ ਹਨ।ਰਵਾਇਤੀ ਪਾਰਟੀਆਂ ਦੀ ਅਗਵਾਈ ਵਾਲ ਕਾਂਗਰਸ ਦੀ ਮਜੂਦਾ ਸਰਕਾਰ ਵੀ ਵੋਟਰ ਨਾਲ ਕੀਤੇ ਵਾਅਦੇ ਨਿਭਾਉਣ ਵਿੱਚ 7ੋਖਲੀ ਸਾਬਤ ਹੋਈ।ਉਹਨਾਂ ਕਿਹਾ ਕਿ ਘਰ ਘਰ ਨੌਕਰੀ,ਨਸਿ਼ਆਂ ਦੀ ਰੋਕਥਾਮ,ਬੇਰੋਜਗਾਰੀ ਭੱਤਾ,ਬੁਢਾਪਾ,ਵਿਧਵਾ,ਅੰਗਹੀਣ ਪੈਨਸ਼ਨ ਵਿੱਚ 25,000/- ਰੁਪੈ,ਸ਼ਗਨ ਸਕੀਮ ਵਿੱਚ ਵਾਧਾ,ਆਟਾ ਦਾਲ ਸਕੀਮ ਦੇ ਨਾਲ ਨਾਲ ਖੰਡਚਾਹ ਪੱਤੀ,ਨੌਜਵਾਨਾਂ ਨੂੰ ਸਮਾਰਟ ਫੋਨ,ਹਰ ਤਰ੍ਹਾਂ ਦੇ ਮਾਫੀਆ ਅਤੇ ਕੰਟਰੋਲ ਆਦਿ ਦੇ ਵਾਅਦੇ ਕੀਤੇ ਸੀ।ਪਰ ਮਜਦੂਰਾਂ ਅਤੇ ਕਿਸਾਨਾਂ ਦੇ ਮਸਲੇ ਜਿਉ ਦੇ ਤਿਓਂ ਖੜੇ ਹਨ।ਉਲਟਾ ਕੇਂਦਰ ਤੇ ਪੰਜਾਬ ਸਰਕਾਰ ਨੇ ਰਲਕੇ ਲੋਕਾਂ ਦਾ ਜਿਉਣਾ ਮੁਸ਼ਿਕਲ ਕਰ ਦਿੱਤਾ ।ਪੰਜਾਬ ਦੇ ਲੋਕਾਂ ਨੂੰ ਮਹਿੰਗੀ ਬਿਜਲੀ,ਇੰਤਕਾਲ ਦੀਆਂ ਵਧੀਆਂ ਫੀਸਾਂ,ਡੀਜ਼ਲ ਤੇ ਪੈਟਰੋਲ ਦੇ ਅਸਮਾਨੀ ਚੜ੍ਹਦੇ ਭਾਅ ਕੇਂਦਰ ਸਰਕਾਰ ਵੱਲੋਂ ਖੇਤੀ ਬਾੜੀ ਸਬੰਧੀ ਜਾਰੀ ਕੀਤੇ ਤਿੰਨੋ ਪਿਛਲ ਖੁਰੀ,ਅਰਡੀਨੈਸਾਂ ਅਤੇ ਮਜਦੂਰ ਜਮਾਤ ਲੲ ੀਬਣੇ ਕਾਨੂੰਨਾਂ ਵਿੱਚ ਸੋਧਾ ਦਾ ਪੰਜਾਬ ਖੇਤ ਮਜਦੂਰ ਸਭਾ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ।ਇਹਨਾਂ ਮਜਦੂਰਾਂ ਅਤੇ ਕਿਸਾਨਾਂ ਦੇ ਭਖਦੇ ਮਸਲਿਆਂ ਨੂੰ ਲੈੇ ਦੋਵੇ ਜਥੇਬੰਦੀਆਂ ਮਦਾਨ ਵਿੱਚ ਨਿੱਤਰੀਆਂ ਉਹਨਾਂ ਆਗੂਆਂ ਨੇ ਕਿਹਾ ਕਿ ਭਾਰਤੀ ਖੇਤ ਮਜਦੂਰ ਯੂਨੀਅਨ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਫੈਸਲੇ ਮੁਤਾਬਕ ਡੋਰ ਟੂ ਡੋਰ ਪ੍ਰਚਾਰ ਮੁਹਿੰਮ ਚਲਾਕੇ ਹੈਂਡਬਿਲ ਵੰਡੇ ਜਾ ਰਹੇ ਹਨ।ਮਜਦੂਰਾਂ ਅਤੇ ਕਿਸਾਨਾਂ ਨੂੰ ਉਹਨਾਂ ਦੇ ਹੱਥਾਂ ਪ੍ਰਤੀ ਜਾਗਰਿਤ ਕੀਤਾ ਜਾ ਰਿਹਾ ਹੈ।ਇਸ ਸਮੇਂ ਹਾਜ਼ਰ ਆਗੂ ਕਾਮਰੇਡ ਜ਼ੋਤਾ ਸਿੰਘ,ਨਛੱਤਰ ਸਿੰਘ,ਮੰਗਾ ਸਿੰਘ,ਰਾਜੂ,ਸਰਬਜੀਤ ਕੌਰ,ਗੁਰਮੀਤ ਕੌਰ,ਸਰਵਨ ਸਿੰਘ ਕ੍ਰਿਤੋਵਾਲ ਕਲਾਂ ਆਦਿ ਹਾਜ਼ਰ ਸਨ।
Comments (0)
Facebook Comments (0)