ਸਰਹਾਲੀ ਕਲ੍ਹਾ ਦੀ ਪੰਚਾਇਤ ਵੱਲੋ ਜਿੰਮ ਦਾ ਸਮਾਨ ਦਿੱਤਾ ਗਿਆ ਅਮੋਲਕਜੀਤ ਸਿੰਘ ਸਰਪੰਚ

ਸਰਹਾਲੀ ਕਲ੍ਹਾ ਦੀ ਪੰਚਾਇਤ ਵੱਲੋ ਜਿੰਮ ਦਾ ਸਮਾਨ ਦਿੱਤਾ ਗਿਆ ਅਮੋਲਕਜੀਤ ਸਿੰਘ ਸਰਪੰਚ

ਚੋਹਲਾ ਸਾਹਿਬ 4 ਮਾਰਚ 2024: (ਸਨਦੀਪ ਸਿੱਧੂ,ਪਰਮਿੰਦਰ ਚੋਹਲਾ ) 

ਨੋਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰਹਿਣ ਲਈ ਸੰਪਰਦਾਇ ਸੰਤ ਬਾਬਾ ਤਾਰਾ ਸਿੰਘ ਜੀ ਦੇ ਮੁਖੀ ਸੰਤ ਬਾਬਾ ਸੁੱਖਾ ਸਿੰਘ ਜੀ ਦੇ ਛੋਟੇ ਭਰਾ ਬਾਬਾ ਹਾਕਮ ਸਿੰਘ ਜੀ ਦੇ ਨਾਲ ਅਮੋਲਕਜੀਤ ਸਿੰਘ ਸਰਪੰਚ ਸਰਹਾਲੀ ਕਲਾਂ ਨੇ ਬਾਬਾ ਹਾਕਮ ਸਿੰਘ ਜੀ ਜੋਂ ਪੰਚਾਇਤ ਵੱਲੋਂ ਜਿੰਮ ਦਾ ਸਮਾਨ ਲਿਆਂਦਾ ਗਿਆ ਸੀ  ।ਸਰਪੰਚ ਅਮੋਲਕਜੀਤ ਸਿੰਘ ਨੇ ਦੱਸਿਆ ਕਿ ਜੋਂ ਵੀ ਜਿੰਮ ਦਾ ਸਮਾਨ ਸਰਹਾਲੀ ਕਲਾਂ ਦੀ ਪੰਚਾਇਤ ਵੱਲੋਂ ਜਿੰਮ ਦਾ ਸਮਾਨ ਬਾਬਾ ਜੀ ਨੂੰ ਦਿੱਤਾ ਗਿਆ ਹੈ ਉਹ ਬਾਬਾ ਜੀ ਵੱਲੋਂ ਡੇਰਾ ਨਵਾਂ ਪੜਾਅ ਵਿਖੇ ਜੋ ਅਕੈਡਮੀ ਤਿਆਰ ਹੈ ਉਸ ਵਿੱਚ ਲੱਗੇਗਾ ਤੇ ਨੋਜਵਾਨਾਂ ਨੂੰ ਫ੍ਰੀ ਸਹੂਲਤ ਮਿਲੇਗੀ ਇਸ ਦਾ ਕੋਈ ਵੀ ਖਰਚਾ ਨਹੀਂ ਲੱਗੇਗਾ। ਉਹਨਾਂ ਬਾਬਾ ਹਾਕਮ ਸਿੰਘ ਜੀ ਨੂੰ ਬੁਲਾ ਕੇ ਬਾਬਾ ਗੁਰਦਿੱਤ ਸਿੰਘ ਸਪੋਰਟਸ ਕਲੱਬ ਨੂੰ ਪੰਚਾਇਤ ਵੱਲੋਂ ਦਿੱਤਾ ਗਿਆ ।ਬਾਬਾ ਜੀ ਨੇ ਨੋਜਵਾਨਾਂ ਨੂੰ ਕਿਹਾ ਕਿ ਤੁਸੀਂ ਸਭ ਨਸ਼ੇ ਤੋਂ ਰਹਿਤ ਹੋ ਕੇ ਸਵੇਰੇ ਉੱਠ ਕੇ ਜਿੰਮ ਜਾਇਆ ਕਰੋਂ ਅਸੀਂ ਤੁਹਾਡਾ ਹਰ ਤਰ੍ਹਾਂ ਦਾ ਸਹਿਯੋਗ ਦੇਵਾਂਗੇ। ਉਹਨਾਂ ਦੇ ਨਾਲ ਸਨ ਸਿੰਕਦਰ ਸਿੰਘ ਵਰਾਣਾ ,ਹਰਮੀਤ ਸਿੰਘ ,ਬੋਬੀ, ਤਰਸੇਮ ਸਿੰਘ ਡੇਹਰੀ ਵਾਲੇ ,ਮੈਂਬਰ ਭੁਪਿੰਦਰ ਸਿੰਘ ,ਮੈਂਬਰ ਰਾਜਬੀਰ ਸਿੰਘ ,ਦਵਿੰਦਰ ਸਿੰਘ ,ਕਾਲਾ ਭੋਰਾ ,ਬਾਬਾ ਅਰਜਨ ਸਿੰਘ ,ਰਾਜ ਕੱਪੜੇ ਵਾਲਾ ,ਸੁਰਿੰਦਰ ਸਿੰਘ ਸੋਖੀ ,ਡਾਕਟਰ ਗੁਰਮੀਤ ਸਿੰਘ ,ਹਰਦੇਵ ਸਿੰਘ, ਚੰਨਾ ਠੇਕੇਦਾਰ ,ਜਥੇਦਾਰ ਤਰਸੇਮ ਸਿੰਘ, ਬਾਬਾ ਹਿੰਮਤ ਸਿੰਘ ,ਜਥੇਦਾਰ ਬੀਰਾ ਸਿੰਘ ,ਬਿੱਟੂ ਸਾਭਾ,  ਨਿਰਵੈਰ ਸਿੰਘ ,ਹਰਵੰਤ ਸਿੰਘ ਆਦਿ ਅਖੀਰ ਵਿੱਚ ਸਰਪੰਚ ਅਮੋਲਕਜੀਤ ਸਿੰਘ ਨੇ ਬਾਬਾ ਜੀ ਨੂੰ ਜੀ ਆਇਆਂ ਆਖਿਆ।