ਸੰਤ ਬਾਬਾ ਸੁੱਖਾ ਸਿੰਘ ਜੀ ਸਰਹਾਲੀ ਸਾਹਿਬ ਦਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸਥਾਨਕ ਪਰੰਪਰਾ ਅਨੁਸਾਰ ਸਨਮਾਨ
Mon 4 Mar, 2024 0ਚੋਹਲਾ ਸਾਹਿਬ 4 ਮਾਰਚ (ਸਨਦੀਪ ਸਿੱਧੂ,ਪਰਮਿੰਦਰ ਚੋਹਲਾ)
ਹਰਭਜਨ ਸਿੰਘ ਸਕੱਤਰ ਸੰਪਰਦਾਇ ਸਰਹਾਲੀ ਸਾਹਿਬ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਹਾਂਰਾਸ਼ਟਰ ਵਿਚ ਚਲ ਰਹੀ ਗੁਰਮਤਿ ਪ੍ਰਚਾਰ ਫੇਰੀ ਦੌਰਾਨ ਸੰਪਰਦਾਇ ਕਾਰ ਸੇਵਾ ਸੰਤ ਬਾਬਾ ਤਾਰਾ ਸਿੰਘ ਸਰਹਾਲੀ ਸਾਹਿਬ ਦੇ ਮੌਜੂਦਾ ਮੁਖੀ ਸੰਤ ਬਾਬਾ ਸੁੱਖਾ ਸਿੰਘ ਦਾ ਅੱਜ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਵਿਖੇ ਤਖ਼ਤ ਸਾਹਿਬ ਦੇ ਮਾਨਯੋਗ ਸਿੰਘ ਸਾਹਿਬ ਭਾਈ ਗੁਰਮੀਤ ਸਿੰਘ ਜੀ ਵਲੋਂ ਸਥਾਨਕ ਮਰਯਾਦਾ ਅਨੁਸਾਰ ਚੋਲਾ, ਸਿਰੋਪਾਓ, ਦਸਤਾਰ ਤੇ ਸ੍ਰੀ ਸਾਹਿਬ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਸਿੰਘ ਸਾਹਿਬ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ, “ਸੰਤ ਬਾਬਾ ਸੁੱਖਾ ਸਿੰਘ ਦੀ ਵਲੋਂ ਪੰਜਾਬ ਦੇ ਹੜ੍ਹਾਂ ਵੇਲੇ ਨਿਭਾਈਆਂ ਗਈਆਂ ਸੇਵਾਵਾਂ ਮਹਾਨ ਹਨ, ਜਿਨ੍ਹਾਂ ਨਾਲ ਸਮੂਹ ਜੀਵ ਜਗਤ ਨੂੰ ਵੱਡਾ ਲਾਭ ਪਹੁੰਚਿਆ ਹੈ। ਮਨੁੱਖ ਮਾਤਰ ਨੂੰ ਬਿਪਤਾ ਵਿਚੋਂ ਕੱਢਣ ਦੇ ਨਾਲ-ਨਾਲ ਪਸ਼ੂਆਂ ਦੇ ਚਾਰੇ ਦੀ ਸੇਵਾ ਵੀ ਕੀਤੀ ਗਈ। ਟੁੱਟ ਚੁੱਕੇ ਦਰਿਆਵਾਂ ਦੇ ਕਿਨਾਰਿਆਂ ਨੂੰ ਬੰਨ੍ਹ ਕੇ ਸਮੂਹ ਜੀਵ ਜਗਤ ਨੂੰ ਵੱਡੀ ਰਾਹਤ ਪਹੁੰਚਾਈ। ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਬਿਚਲ ਨਗਰ ਨਾਂਦੇੜ ਦੇ ਸਮੂਹ ਬੋਰਡ ਮੈਂਬਰਾਂ ਵਲੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ ਅਤੇ ਤਖਤ ਸਾਹਿਬ ਦੀ ਪਰੰਪਰਾ ਅਨੁਸਾਰ ਆਪ ਜੀ ਨੂੰ ਸਨਮਾਨਤ ਕਰਨ ਦੀ ਸਾਨੂੰ ਬਹੁਤ ਪ੍ਰਸੰਨਤਾ ਹੈ।” ਇਸ ਮੌਕੇ ਸਿੰਘ ਸਾਹਿਬ ਜੀ ਦੇ ਨਾਲ ਗਿਆਨੀ ਅਵਤਾਰ ਸਿੰਘ ਜੀ ਸੀਤਲ, ਪਰਮਜੀਤ ਸਿੰਘ ਖਾਲਸਾ, ਕਰਤਾਰ ਸਿੰਘ, ਹਰਜੀਤ ਸਿੰਘ, ਹਰਭਾਨ ਸਿੰਘ( ਸਾਬਕਾ ਮੈਂਬਰ ਐਸ।ਜੀ।ਪੀ।ਸੀ।), ਹਰਦੇਵ ਸਿੰਘ, ਹਰੀ ਸਿੰਘ ਨਾਂਦੇੜ, ਭਗਵਾਨ ਸਿੰਘ ਕਨੇਡਾ, ਜੋਗਿੰਦਰ ਸਿੰਘ ਖਾਲਸਾ (ਰਾਇਪੁਰ), ਰੋਸ਼ਨ ਸਿੰਘ ਯੇਵਲਾ ਅਤੇ ਹੋਰ ਬੇਅੰਤ ਸੰਗਤਾਂ ਹਾਜ਼ਰ ਸਨ।
Comments (0)
Facebook Comments (0)