
'ਪੰਜਾਬ ਗੌਰਵ ਪੁਰਸਕਾਰ' ਨਾਲ ਸਨਮਾਨਿਤ ਉੱਘੇ ਸਾਹਿਤਕਾਰ ਜਸਵੰਤ ਸਿੰਘ ਕੰਵਲ
Sat 30 Jun, 2018 0
ਪੰਜਾਬ ਦੇ ਉੱਘੇ ਪੰਜਾਬੀ ਸਾਹਿਤਕਾਰ ਜਸਵੰਤ ਸਿੰਘ ਕੰਵਲ ਨੂੰ ਪੰਜਾਬ ਕਲਾ ਪ੍ਰੀਸ਼ਦ ਵਲੋਂ ਉਨ੍ਹਾਂ ਦੇ ਸ਼ਤਾਬਦੀ ਜਨਮ ਦਿਨ ਦੀ ਪੂਰਵ-ਸੰਧਿਆ ਮੌਕੇ 'ਪੰਜਾਬ ਗੌਰਵ ਪੁਰਸਕਾਰ' ਨਾਲ ਸਨਮਾਨਤ ਕੀਤਾ ਜਾਵੇਗਾ। ਪੰਜਾਬ ਦੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ, ਪ੍ਰੀਸ਼ਦ ਦੇ ਚੇਅਰਪਰਸਨ ਡਾ. ਸੁਰਜੀਤ ਪਾਤਰ ਤੇ ਸਕੱਤਰ ਜਨਰਲ ਡਾ. ਲਖਵਿੰਦਰ ਜੌਹਲ ਖੁਦ ਜਸਵੰਤ ਸਿੰਘ ਕੰਵਲ ਦੇ ਜੱਦੀ ਪਿੰਡ ਢੁੱਡੀਕੇ (ਮੋਗਾ) ਪਹੁੰਚ ਕੇ ਸਨਮਾਨ ਦੇਣਗੇ।ਡਾ. ਪਾਤਰ ਨੇ ਕਿਹਾ ਕਿ ਸਾਨੂੰ ਪੰਜਾਬੀ ਦੇ ਸਾਹਿਤਕਾਰ ਜਸਵੰਤ ਕੰਵਲ ਦੇ 100ਵੇਂ ਜਨਮ ਦਿਨ ਨੂੰ ਮਨਾਉਣ ਦਾ ਮੌਕਾ ਮਿਲ ਰਿਹਾ ਹੈ।
Comments (0)
Facebook Comments (0)