ਝੂਠਿਆਂ ਦੇ ਸ਼ਹਿਰ ਚ

ਝੂਠਿਆਂ ਦੇ ਸ਼ਹਿਰ ਚ

ਸੱਚ ਦਾ ਹੋਕਾ ਸੁਣ ਕੇ ਆਇਆ

ਝੂਠਿਆਂ ਦੇ ਸ਼ਹਿਰ ਚ

ਵਾਦਿਆਂ ਨਾਲ ਝੋਲੀ ਭਰ ਕੇ ਆਇਆ

ਝੂਠਿਆਂ ਦੇ ਸ਼ਹਿਰ ਚ

ਸੌਂਹ ਖਵਾਈ ਮੈਨੂੰ ਰਖਾ ਕੇ ਹੱਥ 

ਪਵਿਤਰ ਗ੍ਰੰਥ ਉੱਤੇ

ਮੈਂ ਝੂਠ ਨੂੰ ਸੱਚ ਕਰਕੇ ਆਇਆ

ਝੂਠਿਆਂ ਦੇ ਸ਼ਹਿਰ ਚ

ਮੈਂ ਪਾਕ ਦਾਮਨ ਹਾਂ! 

ਦੇਖ ਮੇਰੇ ਸਫ਼ੇਦ ਕੱਪੜੇ

ਸਵੇਰੇ ਹੀ ਲਾਲ ਤੇ ਸਫੇਦ ਚੜਾ ਕੇ ਆਇਆ

ਝੂਠਿਆਂ ਦੇ ਸ਼ਹਿਰ ਚ

ਬੇਗੁਨਾਹ ਕੌਣ ਗੁਨਾਹਗਾਰ ਕੌਣ

ਕੀ ਵਾਸਤਾ ਮੈਨੂੰ

ਰਾਹ ਦਾ ਰੋੜਾ ਸੀ ਹਟਾ ਕੇ ਆਇਆ

ਝੂਠਿਆਂ ਦੇ ਸ਼ਹਿਰ ਚ

ਹੋਣ ਕਿਹੋ ਜਿਹੇ ਵੀ ਹਾਲਤ

ਤੇਰੇ ਨਾਲ ਹਾਂ ਨਾਲ ਹੀ ਰਹੁੰਗਾ

ਗਲ ਨਾਲ ਲਾ ਦਿਲਾਸਾ ਦੇ ਕੇ ਆਇਆ 

ਝੂਠਿਆਂ ਦੇ ਸ਼ਹਿਰ ਚ

ਚੀਰਦੀ ਜਾਂਦੀ ਸੀ ਨਜ਼ਰ ਉਸਦੀ

ਉਸਦੇ ਜਿਸਮ ਵਿਚੋਂ

ਔਰਤ ਦੀ ਇੱਜਤ ਦਾ ਫੁਰਮਾਨ ਸੁਣ ਕੇ ਆਇਆ 

ਝੂਠਿਆਂ ਦੇ ਸ਼ਹਿਰ ਚ

ਮੇਰੇ ਚਿਹਰੇ ਪਿਛਲਾ ਚਿਹਰਾ

ਮੈਂ ਢੱਕ ਦਿੱਤਾ ਬੜੀ ਸਫ਼ਾਈ ਨਾਲ

ਦੁਨੀਆਂ ਨੂੰ ਸ਼ੀਸ਼ਾ ਦਿਖਾ ਕੇ ਆਇਆ

ਝੂਠਿਆਂ ਦੇ ਸ਼ਹਿਰ ਚ

ਕਿਹੜੇ ਮੁੱਲ ਵਿਕਦੀ ਹੈ ਮੁਹੱਬਤ

ਹੈ ਖਾਰੀਦਾਰ ਕੌਣ

ਜਿਸਮਾਂ ਦਾ ਮੁੱਲ ਪਾ ਕੇ ਆਇਆ

ਝੂਠਿਆਂ ਦੇ ਸ਼ਹਿਰ ਚ

ਤੇਰੀ ਮੁਸਕਰਾਹਟ ਵਿੱਚ ‘ਦੀਪ’

ਕੁਝ ਅਜੀਬ ਸੁੰਨਾਪਨ ਹੈ

ਬੁੱਲ੍ਹਾਂ ਤੇ ਮੁਸਕਾਨ ਸਜਾ ਕੇ ਆਇਆ

ਝੂਠਿਆਂ ਦੇ ਸ਼ਹਿਰ ਚ…

ਸਨਦੀਪ…

9463661542