
ਖੰਡ ਪ੍ਰਤੀ ਕੁਇੰਟਲ 100 ਰੁਪਏ ਹੋਈ ਮਹਿੰਗੀ
Sat 9 Jun, 2018 0
ਨਵੀਂ ਦਿੱਲੀ : ਕਿਸਾਨਾਂ ਨੂੰ ਗੰਨੇ ਦੀ ਅਦਾਇਗੀ ਕਰਨ ਵਿਚ ਨਾਕਾਮ ਹੋਣ ਕਾਰਨ ਕੇਂਦਰ ਸਰਕਾਰ ਵਲੋਂ ਖੰਡ ਮਿੱਲਾਂ ਲਈ ਰਾਹਤ ਪੈਕੇਜ ਐਲਾਨਿਆ ਗਿਆ ਹੈ। ਇਸ ਐਲਾਨ ਦੇ ਛੇਤੀ ਬਾਅਦ ਖੰਡ ਦੀਆਂ ਕੀਮਤਾਂ ਵਿਚ ਉਛਾਲ ਆ ਗਿਆ ਹੈ। ਅੱਜ ਸਥਾਨਕ ਚੀਨੀ ਬਾਜ਼ਾਰ ਵਿਚ ਖੰਡ ਦਾ ਭਾਅ ਪ੍ਰਤੀ ਕੁਇੰਟਲ 100 ਰੁਪਏ ਵਧ ਗਿਆ। ਖੰਡ ਦੀ ਲੋੜ ਅਨੁਸਾਰ ਪੂਰਤੀ ਨਾ ਹੋ ਸਕਣ ਅਤੇ ਜਮ੍ਹਾਂਖੋਰਾਂ ਤੇ ਥੋਕ ਖਪਤਕਾਰਾਂ ਵਲੋਂ ਖੰਡ ਦਾ ਭੰਡਾਰ ਕੀਤਾ ਜਾ ਰਿਹਾ ਹੈ।ਆਈਸਕਰੀਮ ਅਤੇ ਜਲ ਕੰਪਨੀਆਂ ਨੇ ਖੰਡ ਦਾ ਭੰਡਾਰ ਕਰਨਾ ਸ਼ੁਰੂ ਕਰ ਦਿਤਾ ਜਿਸ ਕਾਰਨ ਖੰਡ ਦੇ ਭਾਅ ਵਿਚ ਤੇਜ਼ੀ ਆਈ ਹੈ। ਕੇਂਦਰੀ ਕੈਬਨਿਟ ਨੇ ਕਲ ਅਪਣੀ ਮੀਟਿੰਗ ਵਿਚ ਖੰਡ ਮਿੱਲਾਂ ਦੇ ਸੰਕਟ ਵਿਚੋਂ ਨਿਕਲਣ ਅਤੇ ਕਿਸਾਨਾਂ ਦੇ ਬਕਾਏ ਮੋੜਨ ਲਈ 8500 ਕਰੋੜ ਰੁਪਏ ਦਾ ਪੈਕੇਜ ਐਲਾਨਿਆ ਹੈ।
Comments (0)
Facebook Comments (0)