
ਐਸ.ਐਸ.ਪੀ.ਤਰਨ ਤਾਰਨ ਵੱਲੋਂ ਚੋਹਲਾ ਸਾਹਿਬ ਦੇ ਬਜ਼ਾਰਾਂ ਵਿੱਚ ਕੀਤਾ ਫਲੈਗ ਮਾਰਚ
Thu 9 Apr, 2020 0
ਰਾਕੇਸ਼ ਬਾਵਾ,ਪਰਮਿੰਦਰ ਸਿੰਘ
ਚੋਹਲਾ ਸਾਹਿਬ 9 ਅਪ੍ਰੈਲ 2020
ਕਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੇ ਚਲਦਿਆਂ ਅੱਜ ਜਿਲ੍ਹਾ ਤਰਨ ਤਾਰਨ ਦੇ ਐਸ.ਐਸ.ਪੀ.ਧਰੁਵ ਦਹੀਆ ਵੱਲੋਂ ਕਸਬਾ ਚੋਹਲਾ ਸਾਹਿਬ ਅਤੇ ਆਸ ਪਾਸ ਦੇ ਪਿੰਡਾਂ ਵਿੱਚ ਪੁਲਿਸ ਪਾਰਟੀ ਸਮੇਤ ਫਲੈਗ ਮਾਰਚ ਕਰਦਿਆਂ ਸਥਿਤੀ ਦਾ ਜਾਇਜਾ ਲਿਆ।ਇਸ ਮੌਕੇ ਉਹਨਾਂ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਜਿਲ੍ਹੇ ਨਾਲ ਸਬੰਧਤ ਵੱਖ ਵੱਖ ਸ਼ਹਿਰਾ,ਕਸਬਿਆਂ ਅਤੇ ਪਿੰਡਾਂ ਵਿੱਚ ਪਹੁੰਚ ਕੇ ਕਰਫਿਊ ਦੀ ਪਾਲਣਾ ਕਰਵਾਉਣ ਲਈ ਥਾਣਾ ਮੁਖੀਆਂ ਅਤੇ ਹਰ ਪੁਲਿਸ ਕਰਮੀਆਂ ਨੂੰ ਹਦਾਇਤਾਂ ਕੀਤੀਆਂ ਜਾ ਰਹੀਆਂ ਹਨ ਉਹਨਾਂ ਦੱਸਿਆ ਕਿ ਸਮੁੱਚੇ ਜਿਲ੍ਹੇ ਵਿੱਚ ਲੋਕ ਉਹਨਾਂ ਦਾ ਸਾਥ ਦਿੰਦੇ ਹੋਏ ਕਰਫਿਊ ਦੀ ਪਾਲਣਾ ਕਰ ਰਹੇ ਹਨ।ਉਹਨਾਂ ਪਿੰਡਾਂ ਦੀਆਂ ਸਮੂੰਹ ਪੰਚਾਇਤ ਅਤੇ ਲੰਗਰ ਦੀ ਸੇਵਾ ਨਿਭਾ ਰਹੇ ਦਾਨੀ ਸੱਜਣਾ ਅਤੇ ਸੇਵਾਦਾਰਾਂ ਨੂੰ ਅਪੀਲ ਕੀਤੀ ਕਿ ਉਹ ਲੰਗਰ ਦੀ ਸੇਵਾ ਕਰਦੇ ਸਮੇਂ ਵਿਆਕਤੀਆਂ ਦੀ ਦੂਰੀ ਦਾ ਵਿਸ਼ੇਸ਼ ਧਿਆਨ ਰੱਖਣ।ਉਹਨਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾ ਨੇ ਉਹਨਾਂ ਦਾ ਸਾਥ ਦਿੰਦੇ ਹੋਏ ਆਪਣੇ ਆਪਣੇ ਪਿਡਾਂ ਵਿੱਚ ਪਿੰਡ ਪੱਧਰ ਤੇ ਨਾਕਾਬੰਦੀ ਕਰਦਿਆਂ ਆਪਣਿਆਂ ਪਿੰਡਾਂ ਦੀਆਂ ਪੰਚਾਇਤਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਕਿਸੇ ਵੀ ਪਿੰਡ ਜਾਂ ਆਸੇ ਪਾਸੇ ਕਿਸੇ ਪ੍ਰੀਵਾਰ ਨੂੰ ਰਾਸ਼ਨ ਨਾ ਮਿਲ ਰਿਹਾ ਹੋਵੇ ਤਾਂ ਉਹ ਬਿਨਾਂ ਸਬੰਧਤ ਥਾਣਾ ਮੁੱਖੀਆਂ ਜਾਂ ਉਹਨਾਂ ਨਾਲ ਸਿੱਧਾ ਰਾਬਤਾ ਕਰ ਸਕਦਾ ਹੈ।ਉਹਨਾਂ ਕਿਹਾ ਕਿ ਇਸ ਸਥਿਤੀ ਨਾਲ ਟਾਕਰਾ ਕਰਨ ਲਈ ਸਾਨੂੰ ਸਾਰਿਆਂ ਨੂ ਆਪਣੀ ਜਿੰਮੇਵਾਰੀ ਸਮਝਦਿਆਂ ਹੋਇਆ ਆਪਣੇ ਆਪਣੇ ਘਰਾਂ ਵਿੱਚ ਹੀ ਰਹਿਣਾ ਚਾਹੀਦਾ ਹੈ।ਉਹਨਾਂ ਨੇ ਪ੍ਰੈਸ ਅਤੇ ਪੰਚਾਇਤਾਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ।ਇਸ ਮੌਕੇ ਉਹਨਾਂ ਨਾਲ ਡੀ.ਐਸ.ਪੀ.ਗੋਇੰਦਵਾਲ ਰਵਿੰਦਰਪਾਲ ਸਿੰਘ ਢਿਲੋਂ,ਥਾਣਾ ਚੋਹਲਾ ਸਾਹਿਬ ਦੇ ਮੁੱਖੀ ਸੋਨਮਦੀਪ ਕੌਰ,ਬਲਦੇਵ ਰਾਜ ਅਡੀ.ਐਸ.ਐਚ.ਓ.ਥਾਣਾ ਚੋਹਲਾ ਸਾਹਿਬ,ਐਸ.ਐਚ.ਓ. ਸਵਿੰਦਰ ਸਿੰਘ ਵੈਰੋਵਾਲ,ਹਰਿੰਦਰ ਸਿੰਘ ਐਸ.ਐਚ.ਓ.ਗੋਇੰਦਵਾਲ ਸਾਹਿਬ,ਮਨੋਜ਼ ਕੁਮਾਰ ਐਸ.ਐਚ.ਓ.ਸਦਰ ਤਰਨ ਤਾਰਨ,ਸਰਪੰਚ ਲਖਬੀਰ ਸਿੰਘ ਚੋਹਲਾ ਸਾਹਿਬ ਆਦਿ ਹਾਜ਼ਰ ਸਨ।
Comments (0)
Facebook Comments (0)