ਸ੍ਰੀ ਹਰਿਮੰਦਰ ਸਾਹਿਬ ਜੀ ਦਾ 400 ਸਾਲ ਪੁਰਾਣਾ ਮਾਡਲ ਤਿਆਰ
Fri 12 Jul, 2019 0ਅੰਮ੍ਰਿਤਸਰ :
ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪੇਪਰ ਆਰਟਿਸਟ ਗੁਰਪ੍ਰੀਤ ਸਿੰਘ ਵੱਲੋਂ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ 400 ਸਾਲ ਪੁਰਾਣਾ ਮਾਡਲ ਤਿਆਰ ਕੀਤਾ ਗਿਆ ਹੈ। ਪੇਪਰ ਤੇ ਪਲਾਸਟਿਕ ਨਾਲ ਤਿਆਰ ਕੀਤੇ ਗਏ ਇਸ ਮਾਡਲ ਦੇ ਲਈ ਗੁਰਪ੍ਰੀਤ ਸਿੰਘ ਨੂੰ ਵਰਲਡ ਬੁੱਕ ਆਫ਼ ਰਿਕਾਰਡ ਵੱਲੋਂ ਸਨਮਾਨਿਤ ਕੀਤਾ ਗਿਆ ਹੈ।
ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਦੁਨੀਆ ਭਰ ਵਿਚ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸੋਨੇ ਦੀ ਦਿੱਖ ਵਾਲੇ ਮਾਡਲ ਤਾਂ ਬਹੁਤ ਸਾਰੇ ਬਣੇ ਹੋਏ ਹਨ ਪਰ 400 ਸਾਲ ਪੁਰਾਣੀ ਦਿੱਖ ਵਾਲਾ ਮਾਡਲ ਪਹਿਲੀ ਵਾਰ ਤਿਆਰ ਕੀਤਾ ਗਿਆ ਹੈ, ਜਿਸ ਦੇ ਲਈ ਉਨ੍ਹਾਂ ਨੂੰ ਵਰਲਡ ਬੁੱਕ ਆਫ ਰਿਕਾਰਡ ਆਸਟ੍ਰੇਲੀਆ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਹੈ।
ਦੱਸ ਦਈਏ ਗੁਰਪ੍ਰੀਤ ਸਿੰਘ ਇਸ ਤੋਂ ਪਹਿਲਾਂ ਵੀ ਕਈ ਮਾਡਲ ਤਿਆਰ ਕਰ ਚੁੱਕੇ ਹਨ। ਉਨ੍ਹਾਂ ਨੇ 25 ਦਿਨਾਂ ਵਿਚ ਕਰੀਬ 200 ਘੰਟਿਆਂ ਦੀ ਮਿਹਨਤ ਤੋਂ ਬਾਅਦ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਾਕਿਸਤਾਨ ਸਥਿਤ ਸ੍ਰੀ ਕਰਤਾਰਪੁਰ ਸਾਹਿਬ ਦਾ ਮਾਡਲ ਵੀ ਤਿਆਰ ਕੀਤਾ ਹੈ। ਹੁਣ ਤੱਕ ਉਹ 10 ਗੁਰੂਆਂ ਦੇ ਜਨਮ ਅਸਥਾਨ ਸਥਿਤ ਗੁਰੂਘਰਾਂ ਅਤੇ ਦੁਨੀਆ ਦੇ 7 ਅਜ਼ੂਬਿਆਂ ਦੇ ਮਾਡਲ ਬਣਾ ਕੇ 16 ਵਿਸ਼ਵ ਤੇ 9 ਰਾਸ਼ਟਰੀ ਰਿਕਾਰਡ ਆਪਣੇ ਨਾਮ ਕਰ ਚੁੱਕੇ ਹਨ।
Comments (0)
Facebook Comments (0)