
ਸਿੱਧੂ ਪਹਿਲਾਂ ਵੀ ਕੈਪਟਨ ਨੂੰ ਆਪਣੇ ਪਿਤਾ ਸਮਾਨ ਕਹਿ ਚੁੱਕੇ
Thu 13 Dec, 2018 0
ਚੰਡੀਗੜ੍ਹ (ਭਾਸ਼ਾ) : ਸਿੱਧੂ ਪਹਿਲਾਂ ਵੀ ਕੈਪਟਨ ਨੂੰ ਆਪਣੇ ਪਿਤਾ ਸਮਾਨ ਕਹਿ ਚੁੱਕੇ ਹਨ। ਹੁਣ ਚੋਣ ਨਤੀਜਿਆਂ 'ਚ ਕਾਂਗਰਸ ਦੇ ਚੰਗੇ ਪ੍ਰਦਰਸ਼ਨ ਤੇ ਸਿਹਤ ਠੀਕ ਹੁੰਦਿਆਂ ਹੀ ਸਿੱਧੂ ਦਿੱਲੀ ਤੋਂ ਪੰਜਾਬ ਸਿੱਧਾ ਕੈਪਟਨ ਨੂੰ ਮਨਾਉਣ ਲਈ ਹੀ ਪਹੁੰਚੇ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕਰ ਗਿਲੇ-ਸ਼ਿਕਵੇ ਦੂਰ ਕਰ ਲਏ ਹਨ। ਸਿੱਧੂ ਨੇ ਇਸ ਮੌਕੇ ਪਾਕਿਸਤਾਨ ਤੋਂ ਲਿਆਂਦੀ ਕਾਲੇ ਰੰਗ ਦੇ ਤਿੱਤਰ ਦੀ ਸ਼ਕਲ ਵਾਲੀ ਕਲਾਕ੍ਰਿਤੀ ਵੀ ਭੇਟ ਕੀਤੀ।
ਪੰਜਾਂ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸਿੱਧੂ ਨੇ ਧੂੰਆਂਧਾਰ ਰੈਲੀਆਂ ਕੀਤੀਆਂ ਸਨ, ਜਿਸ ਕਾਰਨ ਉਨ੍ਹਾਂ ਦਾ ਗਲਾ ਤੇ ਆਵਾਜ਼ ਕਾਫੀ ਖ਼ਰਾਬ ਹੋ ਗਈ ਸੀ। ਇਸੇ ਦੌਰਾਨ ਹੀ ਉਨ੍ਹਾਂ ਦੇ ਵਿਵਾਦਤ ਬਿਆਨ ਨਾਲ ਪੰਜਾਬ ਦੀ ਸਿਆਸਤ ਵੀ ਗਰਮਾ ਗਈ ਸੀ। ਹਾਲਾਂਕਿ,
ਕੈਪਟਨ ਨੂੰ ਮਿਲਣ ਤੋਂ ਬਾਅਦ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਦੇ ਕਰਤਾਰਪੁਰ ਲਾਂਘੇ ਵਾਲੇ ਬਿਆਨ 'ਤੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਇੱਥੇ ਇਹ ਵੀ ਕਿਹਾ ਕਿ ਉਹ ਧਰਮ ਨੂੰ ਸਿਆਸੀ ਅੱਖ ਨਾਲ ਨਹੀਂ ਵੇਖਦੇ।
Captain Amrinder with Navjot Sidhu
ਤਿੰਨ ਵੱਡੇ ਸੂਬਿਆਂ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਨਵਜੋਤ ਸਿੱਧੂ ਨੇ ਕਿਹਾ ਕਿ ਦੇਸ਼ ਦੀ ਹਰ ਗਲੀ ਵਿਚ ਰਾਹੁਲ ਗਾਂਧੀ ਦਾ ਨਾਂ ਗੂੰਜ ਰਿਹਾ ਹੈ।
ਸਿੱਧੂ ਨੇ ਦੱਸਿਆ ਕਿ ਪਾਰਟੀ ਨੇ ਉਨ੍ਹਾਂ ਨੂੰ 17 ਦਿਨਾਂ ਵਿੱਚ 85 ਰੈਲੀਆਂ ਕਰਨ ਲਈ ਕਿਹਾ ਸੀ, ਪਰ ਬਿਮਾਰ ਪੈਣ ਕਰਕੇ ਉਹ 79 ਰੈਲੀਆਂ ਹੀ ਕਰ ਸਕੇ। ਭਾਜਪਾ ਦੀ ਹਾਰ ਬਾਰੇ ਦੱਸਦੇ ਹੋਏ ਸਿੱਧੂ ਨੇ ਕਿਹਾ ਕਿ ਮੋਦੀ ਦਾ ਇਹ ਹਾਲ ਉਨ੍ਹਾਂ ਦੇ ਹੰਕਾਰ ਕਾਰਨ ਹੋ ਰਿਹਾ ਹੈ। ਨਵਜੋਤ ਸਿੰਘ ਸਿੱਧੂ ਨੇ ਨਰਿੰਦਰ ਮੋਦੀ ਦੀ ਤਾਨਾਸ਼ਾਹੀ 'ਤੇ ਨਿਸ਼ਾਨਾ ਕੱਸਦੇ ਹੋਏ ਕਿਹਾ ਕਿ ਜੇਕਰ ਮੋਦੀ ਨੂੰ ਦਸੰਬਰ ਵਿੱਚ ਠੰਢ ਲੱਗਦੀ ਹੈ ਤਾਂ ਦਸੰਬਰ ਦਾ ਨਾਂ ਬਦਲ ਕੇ ਅਪ੍ਰੈਲ ਰੱਖ ਦਿਓ।
Captain with Sidhu
ਇਸ ਦੇ ਨਾਲ ਹੀ ਉਨ੍ਹਾਂ ਕਪਿਲ ਸ਼ਰਮਾ ਦੇ ਵਿਆਹ 'ਤੇ ਜਾਣ ਬਾਰੇ ਹਾਮੀ ਭਰਦਿਆਂ ਕਿਹਾ ਕਿ ਉਹ ਮੇਰੇ ਬੱਚਿਆਂ ਵਾਂਗ ਹੈ ਤੇ ਉਹ ਉਸ ਦੇ ਵਿਆਹ 'ਤੇ ਜ਼ਰੂਰ ਜਾਣਗੇ।
Comments (0)
Facebook Comments (0)