ਇੰਦੌਰ ਵਿਚ ਇਕ ਨਾਜ਼ਾਇਜ ਪ੍ਰਯੋਗਸ਼ਾਲਾ ਚੋਂ ਘਾਤਕ ਸਿੰਥੇਟਿਕ ਓਪੀਆਇਡ ਫੜੀ, ਜੋ 40-50 ਲੱਖ ਲੋਕਾਂ ਨੂੰ ਮਾਰਨ ਦੀ ਤਾਕਤ ਰੱਖਦੀ ਹੈ

ਇੰਦੌਰ ਵਿਚ ਇਕ ਨਾਜ਼ਾਇਜ ਪ੍ਰਯੋਗਸ਼ਾਲਾ ਚੋਂ ਘਾਤਕ ਸਿੰਥੇਟਿਕ ਓਪੀਆਇਡ ਫੜੀ, ਜੋ  40-50 ਲੱਖ ਲੋਕਾਂ ਨੂੰ ਮਾਰਨ ਦੀ ਤਾਕਤ ਰੱਖਦੀ ਹੈ

ਇੰਦੌਰ : ਡਾਇਰੈਕਟਰ ਆਫ ਰੈਵੇਨਿਊ ਇੰਟੈਲਿਜੈਂਸ ਦੀ ਇੱਕ ਹਫਤੇ ਦੀ ਮੁਹਿੰਮ ਦੌਰਾਨ ਇੰਦੌਰ ਵਿਚ ਇਕ ਨਾਜ਼ਾਇਜ ਪ੍ਰਯੋਗਸ਼ਾਲਾ ਫੜੀ ਗਈ ਹੈ। ਇਸ ਵਿਚ ਫੇਂਟਾਨਿਲ ਨਾਮ ਦਾ ਘਾਤਕ ਸਿੰਥੇਟਿਕ ਓਪੀਆਇਡ ਬਰਾਮਦ ਕੀਤਾ ਗਿਆ ਹੈ। ਡਿਫੈਂਸ ਰਿਸਰਚ ਐਂਡ ਡਿਵਲਪਮੈਂਟ ਸਟੈਬਲਿਸ਼ਮੈਂਟ ਦੇ ਸਾਇੰਸਦਾਨੀਆਂ ਦੀ ਮਦਦ ਨਾਲ ਚਲਾਈ ਗਈ ਇਸ ਮੁਹਿਮ ਦੌਰਾਨ 9 ਕਿਲੋ ਫੇਂਟਾਨਿਲ ਬਰਾਮਦ ਕੀਤੀ  ਗਈ ਹੈ। ਪਤਾ ਲਗਾ ਹੈ ਕਿ ਇਸ ਘਾਤਕ ਡਰੱਗ ਦੀ ਇਨੀ ਮਾਤਰਾ ਵਿਚ 40-50 ਲੱਖ ਲੋਕਾਂ ਨੂੰ ਮਾਰਨ ਦੀ ਤਾਕਤ ਹੈ।

ਇਸ ਨਾਜ਼ਾਇਜ ਪ੍ਰਯੋਗਸ਼ਾਲਾ ਨੂੰ ਇਕ ਸਥਾਨਕ ਵਪਾਰੀ ਅਤੇ ਅਮਰੀਕਾ ਵਿਰੋਧੀ ਪੀਐਚਡੀ ਸਕਾਲਰ ਕੈਮਿਸਟ ਵੱਲੋਂ ਚਲਾਇਆ ਜਾ ਰਾ ਹੈ। ਭਾਰਤ ਵਿਚ ਫੇਂਟਾਨਿਲ ਜ਼ਬਤ ਕੀਤੇ ਜਾਣ ਦਾ ਇਹ ਪਹਿਲਾ ਮਾਮਲਾ ਹੈ। ਇਸ ਘਟਨਾ ਨੇ ਦਿਲੀ ਤੱਕ ਨੂੰ ਚਿੰਤਾਂ ਵਿਚ ਪਾ ਦਿਤਾ ਹੈ। ਕਿਉਂਕਿ ਕਿਸੀ ਵੀ ਕੈਮਿਕਲ ਯੁੱਧ ਜਿਹੀ ਹਾਲਤ ਵਿਚ ਇਸਦਾ ਇਸਤੇਮਾਲ ਵੱਡੇ ਪੱਧਰ ਤੇ ਨੁਕਸਾਨ ਪਹੁੰਚਾਉਣ ਲਈ ਕੀਤਾ ਜਾ ਸਕਦਾ ਸੀ। ਠੀਕ ਉਸੇ ਤਰਾਂ ਜਿਵੇਂ ਐਲਿਸਟੇਅਰ ਮੈਕਲੀਨ ਦੀ ਥ੍ਰਿਲਰ 'ਸਤਨ ਬਗ' ਦੇ ਪਲਾਟ ਵਿਚ ਵਿਖਾਇਆ ਗਿਆ ਸੀ। ਇਸ ਮਾਮਲੇ ਵਿਚ ਮੈਕਿਸਕਨ ਨਾਗਰਿਕ ਨੂੰ ਵੀ ਗਿਰਫਤਾਰ  ਕੀਤਾ ਗਿਆ ਹੈ।

ਡੀਆਰਆਈ ਦੇ ਡਾਇਰੈਕਟਰ ਜਨਰਲ ਡੀਪੀ ਦਾਸ ਨੇ ਦਸਿਆ ਕਿ ਫੇਂਟਾਨਿਲ ਹੈਰੋਇਨ ਤੋਂ 50 ਗੁਣਾਂ ਵਧ ਤਾਕਤਵਰ ਹੈ। ਇੱਥੇ ਤੱਕ ਕਿ ਇਸਦੇ ਕਣ ਨੂੰ ਸੁੰਘਣਾ ਵੀ ਜਾਨਲੇਵਾ ਹੋ ਸਕਦਾ ਹੈ। ਉਨਾਂ ਮੁਤਾਬਕ ਇਹ ਫੇਂਟਾਨਿਲ ਦੀ ਪਹਿਲੀ ਜ਼ਬਤ ਹੈ। ਉਨਾਂ ਇਸਨੂੰ ਡੀਆਈਆਰ ਵੱਲੋਂ ਕੀਤੀ ਗਈ ਲੈਂਡਮਾਰਕ ਜ਼ਬਤੀ ਦਸਿਆ ਹੈ। ਜਿਸ ਨਾਲ ਇਸ ਖ਼ਤਰਨਾਕ ਡਰੱਗ ਦੇ ਭਾਰਤ ਵਿਚ ਉਤਪਾਦਨ ਦੀਆਂ ਪਹਿਲੀਆਂ ਕੋਸ਼ਿਸ਼ਾਂ ਨੂੰ ਰੋਕਣ ਵਿਚ ਸਫਲਤਾ ਮਿਲੀ ਹੈ। ਫੇਂਟਾਨਿਲ ਦੇ ਫੜੇ ਜਾਣ ਨਾਲ ਸਾਇੰਸਦਾਨ ਵੀ ਬਹੁਤ ਪਰੇਸ਼ਾਨ ਹਨ। ਇਸ ਡਰੱਗ ਦੇ ਉਤਪਾਦਨ ਲਈ ਜਿਸ ਤਰਾਂ ਦੇ ਹੁਨਰ ਦੀ ਲੋੜ ਹੈ ,

lab testslab tests

ਉਹ ਕੇਵਲ ਇਕ ਟਰੇਂਡ ਸਾਇੰਸਦਾਨੀ ਹੀ ਕਰ ਸਕਦਾ ਹੈ। ਇਸਤੋਂ ਇਲਾਵਾ ਇਸਦਾ ਉਤਪਾਦਨ ਵਧ ਤਾਕਤ ਵਾਲੀ ਪ੍ਰਯੋਗਸ਼ਾਲਾ ਵਿਚ ਹੀ ਸੰਭਵ ਹੈ। ਦਸ ਦਿਤਾ ਜਾਵੇ ਕਿ ਫੇਂਟਾਨਿਲ ਡਰੱਗ ਦੀ ਸੀਮਤ ਵਰਤੋਂ ਨਾਲ ਬੇਹੋਸ਼ੀ ਦੀ ਦਵਾ ਅਤੇ ਦਰਦ ਮਾਰਨ ਵਾਲੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਹਨ। ਇਹ ਡਰੱਗ ਆਸਾਨੀ ਨਾਲ ਫੈਲ ਸਕਦਾ ਹੈ। ਜੇਕਰ ਚਮੜੀ ਰਾਂਹੀ ਜਾਂ ਗਲਤੀ ਨਾਲ ਸੁੰਘ ਲੈਣ ਤੇ ਇਸ ਸਰੀਰ ਦੇ ਅੰਦਰ ਚਲਾ ਜਾਵੇ ਤਾਂ ਇਸਦੀ ਕੇਵਲ 2 ਮਿਲੀਗ੍ਰਾਮ ਦੀ ਮਾਤਰਾ ਨਾਲ ਹੀ ਵਿਅਕਤੀ ਦੀ ਮੌਤ ਹੋ ਸਕਦੀ ਹੈ।

ਕੈਮਿਕਲ ਅਤੇ ਬਾਇਓਲੋਜਿਕਲ ਯੁਧ ਤੋਂ ਬਚਾਅ ਲਈ ਤਜ਼ਰੇਬਾਕਰ ਸਾਇੰਸਦਾਨੀਆਂ ਦੀ ਇਕ ਟੀਮ ਨੇ ਫੇਂਟਾਨਿਲ ਦੀ ਜ਼ਬਤੀ ਦੀ ਪੁਸ਼ਟੀ ਵੀ ਕਰ ਦਿਤੀ ਹੈ। ਮਾਰਫਿਨ ਤੋਂ 100 ਗੁਣਾ ਜ਼ਿਆਦਾ ਤਾਕਤਵਰ ਇਸ ਨਸ਼ੀਲੇ ਕੈਮਿਕਲ ਦੀ ਕੀਮਤ 110 ਕਰੋੜ ਰੁਪਏ ਹੈ। ਆਮ ਤੌਰ ਤੇ ਅਮਰੀਕੀ ਡਰੱਗ ਸਿੰਡਿਕੇਟ ਰਾਂਹੀ ਫੇਂਟਾਨਿਲ ਦੀ ਤਸਕਰੀ ਕੀਤੀ ਜਾਂਦੀ ਹੈ। ਨਸ਼ੇ ਦੇ ਸੌਦਾਗਰ ਇਸ ਨੂੰ ਦੂਸਰੇ ਕੈਮਿਕਲਾਂ ਦੇ ਨਾਲ ਰਲਾ ਕੇ ਗੋਲੀਆਂ ਦੀ ਸ਼ਕਲ ਵਿਚ ਉਚ ਕੀਮਤਾਂ ਤੇ ਵੇਚਦੇ ਹਨ। ਅਮਰੀਕੀ ਅਧਿਕਾਰੀਆਂ ਦੇ ਅਨੁਮਾਨ ਮੁਤਾਬਕ ਸੂਤਰਾਂ  ਨੇ ਦਸਿਆ ਕਿ 2016 ਵਿਚ ਫੇਂਟਾਨਿਲ ਦੀ ਓਵਰਡੋਜ਼ ਨਾਲ ਯੂਐਸ ਵਿਚ 20 ਹਜ਼ਾਰ ਲੋਕਾਂ ਦੀ ਮੌਤ ਹੋ ਗਈ ਸੀ।

Tests at labTests at lab

ਏਜੰਸੀ ਦੇ ਸੂਤਰਾਂ ਨੇ ਦਸਿਆ ਕਿ ਅਮਰੀਕੀ ਗਲੀਆਂ ਵਿਚ ਫੇਂਟਾਨਿਲ ਦੀਆਂ ਗੋਲੀਆਂ ਨੂੰ ਅਪਾਚੇ, ਚਾਈਨਾ ਗਰਲ ਅਤੇ ਚਾਈਨਾ ਟਾਊਨ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਹਾਲ ਹੀ ਵਿਚ ਮੈਕਿਸਕਨ ਡਰੱਗ ਕਾਰਟਲ ਨੇ ਇਸਦੇ ਉਤਪਾਦਨ ਦਾ ਕਾਰੋਬਾਰ ਚੀਨ ਤੋਂ ਚੁੱਕ ਕੇ ਭਾਰਤ ਵਿਚ ਬਦਲਣਾ ਸ਼ੁਰੂ ਕਰ ਦਿਤਾ ਹੈ। ਅਜਿਹਾ ਇਸ ਲਈ ਕਿਉਂਕਿ ਚੀਨ ਵਿਚ ਇਸਦੇ ਖਿਲਾਫ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਭਾਰਤੀ ਅਧਿਕਾਰੀ ਹੁਣ 4ANPP ਕੈਮਿਕਲ ਦੀ ਖਰੀਦ ਨੂੰ ਟਰੈਕ ਕਰ ਰਹੇ ਹਨ। ਜਿਸਦੀ ਵਰਤੋਂ ਘਾਤਕ ਫੇਂਟਾਨਿਲ ਬਣਾਉਣ ਵਿਚ ਕੀਤੀ ਜਾਂਦੀ ਹੈ। ਹਾਲੇ ਤੱਕ ਇਸਨੂੰ ਤਸਕਰੀ ਰਾਂਹੀ ਚੀਨ ਤੋਂ ਲਿਆਇਆ ਜਾਂਦਾ ਸੀ ਪਰ ਇਸਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਇਹ ਭਾਰਤ ਦੇ ਨਾਜ਼ਾਇਜ਼ ਬਾਜ਼ਾਰਾਂ ਤੱਕ ਕਿਵੇਂ ਪਹੁੰਚ ਗਿਆ? ਸੂਤਰਾਂ ਦਾ ਕਹਿਣਾ ਹੈ ਕਿ ਇਕ ਦੂਸਰੇ ਕੈਮਿਕਲ NPP ਦੀ ਵਰਤੋਂ ਕਰਕੇ ਵੀ ਫੇਂਟਾਨਿਲ ਬਣਾਇਆ ਜਾ ਸਕਦਾ ਹੈ ਪਰ ਇਸਦੇ ਲਈ ਪਹਿਲਾਂ ਤੋਂ ਹੀ ਲਿਆਕਤ ਹੋਣੀ ਚਾਹੀਦੀ ਹੈ।