17 ਜਨਵਰੀ ਨੂੰ ਕੋਈ ਗਜ਼ਟਿਡ ਛੁੱਟੀ ਨਹੀ

17 ਜਨਵਰੀ ਨੂੰ ਕੋਈ ਗਜ਼ਟਿਡ ਛੁੱਟੀ ਨਹੀ

ਚੰਡੀਗੜ੍ਹ, 16 ਜਨਵਰੀ - ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਮਿਲੀ ਸੂਚਨਾ ਅਨੁਸਾਰ ਸੰਘਰਸ਼ ਪ੍ਰਥਮ ਕੂਕਾ ਸੰਘਰਸ਼ ਅੰਦੋਲਨ ਦੇ ਮੌਕੇ 'ਤੇ 17 ਜਨਵਰੀ ਨੂੰ ਫੇਕ ਗਜ਼ਟਿਡ ਛੁੱਟੀ ਦੀ ਅਧਿਸੂਚਨਾ ਸੋਸ਼ਲ ਮੀਡੀਆ ਰਾਹੀ ਜਾਰੀ ਕਰ ਦਿੱਤੀ ਗਈ ਸੀ। ਜਿਸ ਕਾਰਨ ਪੂਰੇ ਪੰਜਾਬ ਅੰਦਰ ਸਰਕਾਰੀ ਦਫ਼ਤਰਾਂ ਅੰਦਰ ਅਸਮੰਜਸ ਵਾਲਾ ਮਾਹੌਲ ਪੈਦਾ ਹੋ ਗਿਆ ਹੈ। ਇਸ ਦੇ ਚੱਲਦਿਆਂ ਵਿਭਾਗ ਵੱਲੋਂ ਸੂਬੇ ਦੇ ਸਰਕਾਰੀ ਦਫ਼ਤਰਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਅਤੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ 17 ਜਨਵਰੀ ਨੂੰ ਕੋਈ ਗਜ਼ਟਿਡ ਛੁੱਟੀ ਨਹੀ ਹੈ। ਸਰਕਾਰੀ ਦਫ਼ਤਰ ਆਮ ਦਿਨਾਂ ਵਾਂਗ ਖੁੱਲ੍ਹਣਗੇ।