
ਵੱਖ-ਵੱਖ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 4 ਗ੍ਰਿਫ਼ਤਾਰ 5 ਫ਼ਰਾਰ
Wed 27 Mar, 2019 0
ਅੰਮ੍ਰਿਤਸਰ :
ਪੁਲਿਸ ਕਮਿਸ਼ਨਰ ਐਸ.ਐਸ. ਸ੍ਰੀਵਾਸਤਵ ਨੇ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੰਗੀਨ ਅਪਰਾਧਾਂ 'ਚ ਸਰਗਰਮ ਅਪਰਾਧੀ ਕਾਬੂ ਕੀਤੇ ਹਨ। ਉਨ੍ਹਾਂ ਦਸਿਆ ਕਿ ਪਵਨ ਨਗਰ ਏਰੀਏ ਵਿਚ ਇਕ ਐਕਟਿਵਾ ਸਵਾਰ ਔਰਤ ਦਾ ਪਿੱਛਾ ਕਰ ਕੇ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਵਲੋ ਉਸ ਦਾ ਪਰਸ ਖੋਹ ਕੇ ਫ਼ਰਾਰ ਹੋ ਗਏ ਸਨ ਜੋ ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰਿਆ ਵਿਚ ਆਉਣ ਕਰ ਕੇ ਅਤੇ ਇਲੈਕਟ੍ਰਨਿਕ ਮੀਡੀਆ ਵਲੋਂ ਇਸ ਵਾਰਦਾਤ ਨੂੰ ਨਿਊਜ ਚੈਨਲਾ 'ਤੇ ਵਿਖਾਉਣ ਕਰ ਕੇ ਇਨ੍ਹਾਂ ਦੀ ਮਦਦ ਨਾਲ ਇੰਸਪੈਕਟਰ ਸੁਖਵਿੰਦਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ਼ ਅੰਮ੍ਰਿਤਸਰ ਨੂੰ ਵੱਡੀ ਸਫਲਤਾ ਮਿਲੀ। ਤੁੰਗਪਾਈ ਚੌਕ ਵਿਚ ਮੋਟਰਸਾਈਕਲ 'ਯਾਮਾ' ਰੰਗ ਕਾਲਾ 'ਤੇ ਸਵਾਰ ਲੜਕਿਆਂ ਨੂੰ ਇੰਚਾਰਜ ਸੀ.ਆਈ.ਏ ਸਟਾਫ਼ ਅਤੇ ਮੁੱਖ ਅਫ਼ਸਰ ਥਾਣਾ ਮੋਹਕਮਪੁਰਾ ਸਮੇਤ ਪੁਲਿਸ ਪਾਰਟੀ ਵਲੋ ਸਾਝੇ ਅਪਰੇਸ਼ਨ ਦੌਰਾਨ ਕਾਬੂ ਕਰ ਲਿਆ। ਇਨ੍ਹਾਂ ਦੀ ਪਛਾਣ ਮਲਕੀਤ ਸਿੰਘ ਉਰਫ ਰੂਬਲ ਅਤੇ ਸਰਬਜੀਤ ਸਿੰਘ ਉਰਫ ਸੋਨੂੰ ਵਜੋਂ ਹੋਈ। ਵਾਰਦਾਤ ਵਿਚ ਵਰਤਿਆ ਮੋਟਰਸਾਈਕਲ, ਇਕ ਦਾਤਰ ਸਮੇਤ ਹੁਲੀਆ ਬਦਲਣ ਵਾਲਾ ਪਰਨਾ ਅਤੇ ਇਕ ਖੋਹਸ਼ੁਦਾ ਮੋਬਾਈਲ ਫ਼ੋਨ ਸੈਮਸੰਗ ਬਰਾਮਦ ਕਰ ਕੇ ਪੁਛਗਿਛ ਕੀਤੀ ਗਈ। ਪੁਛਗਿਛ 'ਚ 4 ਹੋਰ ਮੋਬਾਈਲ ਬਰਾਮਦ ਕੀਤੇ ਗਏ। ਇਨ੍ਹਾਂ ਨੇ ਮੰਨਿਆ ਕਿ ਹਰਪ੍ਰੀਤ ਸਿੰਘ ਉਰਫ ਹੈਪੀ ਨਾਲ ਮਿਲ ਕੇ ਅੰਮ੍ਰਿਤਸਰ ਸ਼ਹਿਰ ਦੇ ਏਰੀਏ ਵਿਚੋਂ ਸੁੰਨਸਾਨ ਏਰੀਏ ਵਿਚ ਕਰੀਬ 10 ਲੁੱਟ/ਖੋਹਾਂ ਦੀਆਂ ਵਾਰਦਾਤਾ ਕੀਤੀਆਂ ਹਨ।
Comments (0)
Facebook Comments (0)