ਸਿ਼ਵ ਮੰਦਿਰ ਚੋਹਲਾ ਸਾਹਿਬ ਵਿਖੇ ਮਨਾਈ ਜਾਵੇਗੀ ਮਹਾਂ ਸਿ਼ਵਰਾਤਰੀ।

ਸਿ਼ਵ ਮੰਦਿਰ ਚੋਹਲਾ ਸਾਹਿਬ ਵਿਖੇ ਮਨਾਈ ਜਾਵੇਗੀ ਮਹਾਂ ਸਿ਼ਵਰਾਤਰੀ।

ਚੋਹਲਾ ਸਾਹਿਬ 9 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਿ਼ਵ ਮੰਦਿਰ ਚੋਹਲਾ ਸਾਹਿਬ ਵਿਖੇ ਮਹਾਂ ਸਿ਼ਵਰਾਤਰੀ ਦਾ ਤਿਓਹਾਰ ਬੜ੍ਹੀ ਸ਼ਰਧਾ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਜੇ ਕੁਮਾਰ ਕੁੰਦਰਾ ਨੇ ਦੱਸਿਆ ਕਿ ਇਸ ਸਾਲ ਵੀ 11 ਮਾਰਚ ਨੂੰ ਸਿ਼ਵ ਮੰਦਿਰ ਚੋਹਲਾ ਸਾਹਿਬ ਵਿਖੇ ਮਹਾਂਸਿ਼ਵਰਾਤਰੀ ਦਾ ਤਿਓਹਾਰ ਬੜ੍ਹੀ ਸ਼ਰਧਾ ਭਾਵਨਾ ਅਤੇ ਧੂਮ ਧਾਮ ਨਾਲ ਮਨਾਇਆ ਜਾਵੇਗਾ।ਉਹਨਾਂ ਕਿਹਾ ਕਿ ਇਸ ਦਿਨ ਸਿ਼ਵ ਮਹਿਮਾ ਦਾ ਗੁਨਗਾਣ ਕੀਤਾ ਜਾਵੇਗਾ ਜਿਸਦਾ ਆਨੰਦ ਮਾਨਣ ਲਈ ਇਲਾਕੇ ਭਰ ਦੀਆਂ ਸੰਗਤਾਂ ਪਹੁੰਚਣਗੀਆਂ।ਉਹਨਾਂ ਕਿਹਾ ਕਿ ਇਸ ਸਬੰਧੀ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।ਉਹਨਾਂ ਕਿਹਾ ਕਿ ਸਾਰਾ ਦਿਨ ਅਤੇ ਰਾਤ ਲੰਗਰ ਅਤੁੱਟ ਵਰਤਾਏ ਜਾਣਗੇ।ਇਸ ਸਮੇਂ ਸਿ਼ਵ ਨਰੈਣ ਸ਼ੰਭੂ,ਪ੍ਰਮਜੀਤ ਜ਼ੋਸ਼ੀ,ਸੋਨੂੰ ਚਾਵਲਾ,ਰਾਕੇਸ਼ ਆਨੰਦ,ਪੰਡਤ ਕੁੰਦਨ ਜੀ,ਰਾਕੇਸ਼ ਬਿੱਲਾ,ਸੁਰਜੀਤ ਰਾਹੀ,ਤਰਸੇਮ ਨਈਅਰ,ਰਾਜਨ ਕੁੰਦਰਾ,ਪ੍ਰਦੀਪ ਹੈਪੀ,ਰਮਨਧੀਰ,ਵਿਪਨ ਨਈਅਰ ਗਿਫਟ ਵਾਲੇ,ਗਰਿੰਦਰ ਭਗਤ,ਬਲਦੇਵ ਰਾਜ ਸਟੈਨੋ,ਬੱਬੂ,ਰਾਜੂ,ਪ੍ਰਿਆਸ਼ੂ ਨਈਅਰ,ਰਾਜੀਵ ਕੁਮਾਰ ਲਾਲੀ,ਅਮਿਤ ਨਈਅਰ,ਬੱਬਲੂ ਮੁਨੀਮ,ਕਾਲਾ ਪ੍ਰਧਾਨ,ਬਲਬੀ ਸ਼ਾਹ,ਨਰੇਸ ਨਈਅਰ,ਅਸ਼ਵਨੀ ਆਨੰਦ,ਪ੍ਰਵੀਨ ਕੁਮਾਰ,ਕ੍ਰਿਸ਼ਨ ਆਨੰਦ,ਬਸੰਤ ਕੁਮਾਰ,ਨਰਿੰਦਰਪਾਲ,ਰਾਕੇਸ਼ ਨਈਅਰ ਆਦਿ ਮੀਟਿੰਗ ਵਿੱਚ ਹਾਜ਼ਰ ਸਨ।