ਸੋਚੋ ਉਸ ਵਿਅਕਤੀ ਦਾ ਕੀ ਹਾਲ ਹੋਇਆ ਹੋਵੇਗਾ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਘਰ ਵਿਚ ਇਕ ਨਹੀਂ ਬਲਕਿ 45 ਖ਼ਤਰਨਾਕ ਸੱਪ ਮੌਜੂਦ ਹਨ
Sun 24 Mar, 2019 0ਘਰ ਵਿਚ ਜੇਕਰ ਇਕ ਸੱਪ ਦੇ ਹੋਣ ਦਾ ਪਤਾ ਲੱਗ ਜਾਵੇ ਤਾਂ ਘਬਰਾਹਟ ਅਤੇ ਡਰ ਨਾਲ ਹਰ ਕਿਸੇ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ ਪਰ ਜ਼ਰਾ ਸੋਚੋ ਉਸ ਵਿਅਕਤੀ ਦਾ ਕੀ ਹਾਲ ਹੋਇਆ ਹੋਵੇਗਾ ਜਦੋਂ ਉਸ ਨੂੰ ਪਤਾ ਚੱਲਿਆ ਕਿ ਉਸ ਦੇ ਘਰ ਵਿਚ ਇਕ ਨਹੀਂ ਬਲਕਿ 45 ਖ਼ਤਰਨਾਕ ਸੱਪ ਮੌਜੂਦ ਹਨ। ਇਹ ਘਟਨਾ ਅਮਰੀਕਾ ਦੇ ਟੈਕਸਾਸ ਵਿਚ ਰਹਿ ਰਹੇ ਇਕ ਵਿਅਕਤੀ ਨਾਲ ਵਾਪਰੀ ਦਰਅਸਲ ਇਕ ਦਿਨ ਉਸ ਦੀ ਕੇਬਲ ਤਾਰ ਖ਼ਰਾਬ ਹੋ ਗਈ ਤਾਂ ਉਹ ਕੇਬਲ ਠੀਕ ਕਰਨ ਲਈ ਘਰ ਦੇ ਹੇਠਾਂ ਬਣੇ ਬੇਸਮੈਂਟ ਵਿਚ ਗਿਆ ਪਰ ਹੇਠਾਂ ਦਾ ਖ਼ੌਫ਼ਨਾਕ ਮੰਜ਼ਰ ਦੇਖ ਕੇ ਉਸ ਦੇ ਹੋਸ਼ ਉੱਡ ਗਏ।
ਹੇਠਾਂ ਦੋ-ਤਿੰਨ ਰੈਟਿਲ ਸੱਪ ਬੈਠੇ ਸਨ।ਇਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। ਜਿਸ ਨੂੰ 20 ਲੱਖ ਤੋਂ ਵੀ ਜ਼ਿਆਦਾ ਵਾਰ ਦੇਖਿਆ ਜਾ ਚੁੱਕਿਆ ਹੈ। ਇਸ ਤੋਂ ਬਾਅਦ ਉਸ ਨੇ ਤੁਰੰਤ ਸੱਪ ਹਟਾਉਣ ਵਾਲੀ ਟੀਮ ਬਿੱਗ ਕੰਟਰੀ ਸਨੇਕ ਰਿਮੂਵਲ ਨੂੰ ਬੁਲਾਇਆ ਪਰ ਜਦੋਂ ਟੀਮ ਨੇ ਹੇਠਾਂ ਜਾ ਕੇ ਜਾਂਚ ਪੜਤਾਲ ਕੀਤੀ ਤਾਂ ਉਥੇ ਵੱਡੀ ਗਿਣਤੀ ਵਿਚ ਰੈਟਿਲ ਸਨੇਕ ਨਜ਼ਰ ਆਏ ਟੀਮ ਨੇ ਕੁੱਲ 45 ਸੱਪਾਂ ਨੂੰ ਫੜ ਕੇ ਦੂਰ ਜੰਗਲ ਵਿਚ ਛੱਡ ਦਿਤਾ। ਇਹ ਪਹਿਲੀ ਵਾਰ ਨਹੀਂ ਹੋਇਆ ਜਦੋਂ ਟੈਕਸਾਸ ਵਿਚ ਇਸ ਤਰ੍ਹਾਂ ਵੱਡੀ ਗਿਣਤੀ ਵਿਚ ਸੱਪ ਮਿਲੇ ਹੋਣ ਇਸ ਤੋਂ ਪਹਿਲਾਂ ਸਾਲ 2018 ਵਿਚ ਇਕ ਘਰ ਤੋਂ 30 ਸੱਪ ਮਿਲੇ ਸਨ।
Comments (0)
Facebook Comments (0)