ਜਿਹੜਾ ਹੰਝੂ ਵੀ ਆਵੇ,ਉਹ ਚੱਜ ਦਾ ਹੋਵੇ-------‘ਜਨਾਬ ਫ਼ਿਰੋਜ਼ ਸਾਹਿਬ’

ਜਿਹੜਾ ਹੰਝੂ ਵੀ ਆਵੇ,ਉਹ ਚੱਜ ਦਾ ਹੋਵੇ-------‘ਜਨਾਬ ਫ਼ਿਰੋਜ਼ ਸਾਹਿਬ’

ਜਿਹੜਾ ਹੰਝੂ ਵੀ ਆਵੇ.....ਉਹ ਚੱਜ ਦਾ ਹੋਵੇ
ਰੂਹ ਭਿੱਜ ਜਾਂਦੀ ਹੋਵੇ... ਤੇ ਦਿਲ ਰੱਜਦਾ ਹੋਵੇ

ਓਨੀ ਹੀ ਰੱਤ ਨੁੱਚੜਦੀ...ਅਖ਼ਬਾਰ ਚੋਂ, ਭਾਵੇਂ
ਚੌਥੇ, ਪਰਸੋਂ,ਕਲ੍ਹ ਦਾ ਜਾਂ ਫੇਰ.. ਅੱਜ ਦਾ ਹੋਵੇ

ਇੱਕ ਬੰਦੇ ਨੂੰ ਆਵੇ ਨਾ ਇਤਬਾਰ...ਜ਼ਰਾ ਵੀ
ਤੇ ਇੱਕ ਬੰਦਾ....ਸੌਂਹ ਖਾ ਖਾ ਨਾ ਰੱਜਦਾ ਹੋਵੇ

ਧੌਣ ਨਾ ਸ਼ਾਇਦ ਵੱਢੀ ਜਾਵੇ. .. ਤੇਗ਼ ਤੇਰੀ ਤੋਂ
ਲਾਜ਼ਿਮ ਨਈਂ ਉਹ ਵ੍ਹਰ ਜਾਵੇ ਜੋ ਗੱਜਦਾ ਹੋਵੇ

ਫੁੱਲ ਦੀ ਸਭ ਤੋਂ ਵੱਧ ਕੇ ..ਪਹਿਰੇਦਾਰੀ ਕਰਦੈ
ਜਿਹੜਾ ਕੰਡਾ.... ਸੱਭ ਤੋਂ ਪਹਿਲੋਂ ਵੱਜਦਾ ਹੋਵੇ

ਮੂੰਹਾਂ ਤੇ ਅੱਖਾਂ ਤੇ ਪੱਟੀ ........ ਨਾ ਬਣ ਜਾਵੇ
ਯਾਰ ਫ਼ਿਰੋਜ਼ਾ.... ਲੀੜਾ ਤਨ ਹੀ ਕੱਜਦਾ ਹੋਵੇ

‘ਜਨਾਬ ਫ਼ਿਰੋਜ਼ ਸਾਹਿਬ’