
ਸੁਖਕਰਨ ਕੌਰ ਨੂੰ ਤਰੱਕੀ ਮਿਲਣ `ਤੇ ਦਿੱਤੀ ਵਿਦਾਇਗੀ ਪਾਰਟੀ।
Thu 30 Jul, 2020 0
ਚੋਹਲਾ ਸਾਹਿਬ 30 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਸੀ.ਐਚ.ਸੀ.ਸਰਹਾਲੀ ਵਿਖੇ ਜੂਨੀਅਰ ਸਹਾਇਕ ਦੀ ਪੋਸਟ ਤੇ ਤਾਇਨਾਤ ਸੁਖਕਰਨ ਕੌਰ ਨੂੰ ਸੀਨੀਅਰ ਸਹਾਇਕ ਦੀ ਤਰੱਕੀ ਮਿਲਣ ਤੇ ਸਮੂਹ ਸਟਾਫ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ।ਇਸ ਸਮੇਂ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੁਖਕਰਨ ਕੌਰ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਈ ਹੈ।ਉਹਨਾਂ ਕਿਹਾ ਕਿ ਸੁਖਕਰਨ ਕੌਰ ਨੇ ਲਗਪਗ 18 ਸਾਲ ਸੀ.ਐਚ.ਸੀ.ਸਰਹਾਲੀ ਹਸਪਤਾਲ ਵਿਖੇ ਬੇਦਾਗ ਡਿਊਟੀ ਕਰਕੇ ਮਿਸਾਲ ਪੈਦਾ ਕੀਤੀ ਹੈ।ਇਸ ਸਮੇਂ ਡਾ: ਕਰਨਵੀਰ ਸਿੰਘ ਅਤੇ ਗੁਰਭੇਜ਼ ਸਿੰਘ ਰੇਡੀਓਗ੍ਰਾਫਰ ਨੇ ਸਾਂਝੇ ਰੂਪ ਵਿੱਚ ਕਿਹਾ ਕਿ ਸੁਖਕਰਨ ਨੇ ਹਮੇਸ਼ਾਂ ਹਰ ਮੁਲਾਜ਼ਮ ਦਾ ਕੰਮ ਸਹੀ ਢੰਗ ਨਾਲ ਅਤੇ ਸਮੇਂ ਸਿਰ ਪੂਰਾ ਕੀਤਾ ਹੈ।
ਇਸ ਸਮੇਂ ਹਰਦੀਪ ਸਿੰਘ ਸੰਧੂ ਬਲਾਕ ਐਜੂਕੇਟਰ ਅਫਸਰ ਨੇ ਕਿਹਾ ਕਿ ਸੁਖਕਰਨ ਕੌਰ ਇੱਕ ਇਮਾਨਦਾਰੀ ਦੀ ਮਿਸਾਲ ਹੈ ਜਿੰਨਾਂ ਦੀ ਜੂਨੀਅਰ ਸਹਾਇਕ ਤੋਂ ਸੀਨੀਅਰ ਸਹਾਇਕ ਦੀ ਤਰੱਕੀ ਹੋਣ ਤੇ ਪੋਸਟ ਤੇ ਸੀ.ਐਚ.ਸੀ.ਖੇਮਕਰਨ ਬਦਲੀ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਅਜਿਹੇ ਖੁਸ਼ਦਿਲ ਇਨਸਾਨਾਂ ਦੀ ਹਰ ਜਗਾ ਜਰੂਰਤ ਹੁੰਦੀ ਹੈ ਜੋ ਬਿਨਾ ਕਿਸੇ ਨੂੰ ਤੰਗ ਪ੍ਰੇਸ਼ਾਨ ਕੀਤਿਆਂ ਸਾਰੇ ਕੰਮ ਕਰ ਦਿੰਦੇ ਹਨ।ਇਸ ਸਮੇਂ ਡਾ: ਜਤਿੰਦਰ ਸਿੰਘ ਗਿੱਲ ਅਤੇ ਸਮੂਹ ਸਟਾਫ ਵੱਲੋਂ ਮੈਡਮ ਸਖਕਰਨ ਕੌਰ ਨੂੰ ਸਨਮਾਨਿਤ ਕੀਤਾ ਗਿਆ।ਇਸ ਸਮੇਂ ਪ੍ਰਧਾਨ ਅਵਤਾਰ ਸਿੰਘ,ਅਰੁਣ ਕੁਮਾਰ ਸੀਨੀਅਰ ਸਹਾਇਕ,ਫਾਰਮੇਸੀ ਅਫਸਰ ਮਨੋਜ਼ ਕੁਮਾਰ,ਫਾਰਮੇਸੀ ਅਫਸਰ ਪ੍ਰਮਜੀਤ ਸਿੰਘ,ਅਪਥਾਲਮਿਕ ਅਫਸਰ ਜ਼ਸਵਿੰਦਰ ਸਿੰਘ,ਮਨਦੀਪ ਸਿੰਘ,ਵਿਸ਼ਾਲ ਕੁਮਾਰ,ਪਰਮਿੰਦਰ ਸਿੰਘ,ਨਰਿੰਦਰ ਕੁਮਾਰ,ਐਲ.ਟੀ.ਜਸਬੀਰ ਸਿੰਘ,ਐਲ.ਐਚ.ਵੀ.ਸਵਿੰਦਰ ਕੌਰ,ਨਰਸਿੰਗ ਸਿਸਟਰ ਗੁਰਮੀਤ ਕੌਰ,ਰਜਵੰਤ ਕੌਰ ਸਟਾਫ ਨਰਸ,ਕਵਲਜੀਤ ਕੌਰ ਸਟਾਫ ਨਰਸ,ਏ.ਐਨ.ਐਮ.ਮਨਦੀਪ ਕੌਰ,ਜ਼ਸਵਿੰਦਰ ਕੌਰ ਸੀ.ਓ,ਰਮਨਦੀਪ ਕੌਰ ਅਰੋਗਿਆ ਮਿੱਤਰਾ,ਮਨਜਿੰਦਰ ਕੌਰ ਸਟਾਫ ਨਰਸ,ਪ੍ਰਮਜੀਤ ਕੌਰ ਐਲ.ਟੀ.,ਕਸ਼ਮੀਰ ਕੌਰ ਐਲ.ਟੀ.,ਜ਼ਸਪਿੰਦਰ ਸਿੰਘ ਹਾਂਡਾ,ਸਤਨਾਮ ਸਿੰਘ ਮੁੰਡਾ ਪਿੰਡ,ਸੁਖਦੀਪ ਸਿੰਘ ਔਲਖ,ਬਲਰਾਜ ਸਿੰਘ ਗਿੱਲ,ਸਟਾਫ ਨਰਸ ਪਰਮਿੰਦਰਬੀਰ ਕੌਰ,ਜ਼ਸਬੀਰ ਸਿੰਘ ਲੱਡੂ,ਗੁਰਵਿੰਦਰ ਸਿੰਘ,ਸਮੀਰ ਸਾਹਿਬ ਆਦਿ ਹਾਜ਼ਰ ਸਨ।
Comments (0)
Facebook Comments (0)