*ਤਰਕਸ਼ੀਲ ਸੁਸਾਇਟੀ ਚੋਹਲਾ ਸਾਹਿਬ ਵਲੋਂ ਨਵੇਂ ਸਾਲ ਦਾ ਕਲੈਂਡਰ ਜਾਰੀ।*
Tue 15 Jan, 2019 0ਰਾਕੇਸ਼ ਬਾਵਾ,ਪਰਮਿੰਦਰ ਚੋਹਲਾ
ਚੋਹਲਾ ਸਾਹਿਬ 15 ਜਨਵਰੀ 2019
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਚੋਹਲਾ ਸਾਹਿਬ ਦੇ ਮੈਂਬਰਾਂ ਅਤੇ ਤਰਕਸ਼ੀਲ ਮੈਗਜ਼ੀਨ ਦੇ ਪਾਠਕਾਂ ਦੀ ਨਵੇਂ ਸਾਲ ਦੀ ਪਹਿਲੀ ਮੀਟਿੰਗ ਇਕਾਈ ਦੇ ਜਥੇਬੰਦਕ ਮੁਖੀ ਸੁਖਵਿੰਦਰ ਸਿੰਘ ਖਾਰਾ ਦੀ ਪ੍ਰਧਾਨਗੀ ਹੇਠ ਦੇਸ ਭਗਤ ਗਦਰੀ ਬਾਬਾ ਸੁੱਚਾ ਸਿੰਘ ਯਾਦਗਾਰ ਹਾਲ ਚੋਹਲਾ ਸਾਹਿਬ ਵਿਖੇ ਹੋਈ। ਇਕਾਈ ਦੇ ਸੱਭਿਆਚਾਰਕ ਵਿਭਾਗ ਦੇ ਮੁਖੀ ਸਾਥੀ ਮਹਿਲ ਸਿੰਘ ਨੇ ਨਵੇਂ ਸਾਲ ਦੀਆਂ ਮੁਬਾਰਕਾਂ ਦਿੰਦਿਆ ਕਿਹਾ ਕਿ ਸੁਸਾਇਟੀ ਵਲੋਂ ਇਸ ਸਾਲ ਪਹਿਲਾਂ ਵਾਂਗ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਹਿਮਾਂ ਭਰਮਾਂ, ਅੰਧਵਿਸ਼ਵਾਸ਼ਾਂ, ਪਖੰਡਵਾਦ,ਨਸ਼ਿਆਂ ਤੇ ਬਾਬਾਵਾਦ ਤੋਂ ਜਾਗਰੂਕ ਕਰਨ ਤੇ ਉਨਾਂ ਦੀ ਸੋਚ ਨੂੰ ਵਿਗਿਆਨਕ ਬਨਾਉਣ ਲਈ ਇਲਾਕੇ ਦੇ ਸਕੂਲਾਂ ਵਿਚ ਜਾਵੇਗੀ।ਇਸ ਮੌਕੇ ਮਾਝਾ ਜੋਨ ਆਗੂ ਮੁਖਵਿੰਦਰ ਸਿੰਘ ਚੋਹਲਾ ਨੇ ਪੰਜਾਬ ਸਰਕਾਰ ਵਲੋਂ ਬਰਤਾਨਵੀ ਸਾਮਰਾਜ ਤੋਂ ਦੇਸ ਨੂੰ ਮੁਕਤ ਕਰਾਉਣ ਲਈ ਆਪਣੀਆਂ ਜਿੰਦਗੀਆਂ ਵਾਰਨ ਵਾਲੇ ਸੂਰਬੀਰ ਯੋਧੇ ਸ਼ਹੀਦ ਭਗਤ ਸਿੰਘ,ਸ਼ਹੀਦ ਊਧਮ ਸਿੰਘ ਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੀਆਂ ਕੁਰਬਾਨੀਆਂ ਨੂੰ ਭੁਲਾ ਕੇ ਸਰਕਾਰੀ ਛੁੱਟੀਆਂ ਦੀ ਲਿਸਟ ਵਿਚੋਂ ਬਾਹਰ ਰਖਕੇ ਰਾਖਵੀਂ ਛੁੱਟੀਆਂ ਦੇ ਖਾਤੇ ਵਿਚ ਪਾਉਣ ਦੀ ਜੋਰਦਾਰ ਨਿਖੇਧੀ ਕੀਤੀ।ਉਨਾਂ ਕਿਹਾ ਕਿ ਇਨਾਂ ਸ਼ਹੀਦਾਂ ਦੇ ਜਨਮ ਤੇ ਸ਼ਹੀਦੀ ਦਿਨ ਤੇ ਤਰਕਸ਼ੀਲ ਸੁਸਾਇਟੀ ਲੋਕਾਂ ਨੂੰ ਉਨਾਂ ਦੀ ਵਿਚਾਰਧਾਰਾ ਨੂੰ ਤੋਂ ਜਾਣੂ ਕਰਵਾਉਦੀ ਰਹੇਗੀ।ਇਕਾਈ ਪ੍ਰਧਾਨ ਸੁਖਵਿੰਦਰ ਸਿੰਘ ਖਾਰਾ ਨੇ ਕਿਹਾ ਭਾਜਪਾ ਸ਼ਾਸਨ ਦੇ ਸਾਢੇ ਚਾਰ ਸਾਲ ਦੌਰਾਨ ਗਰੀਬੀ ਬੇਰੋਜ਼ਗਾਰੀ,ਮਹਿੰਗਾਈ,ਭਿਰਸ਼ਟਾਚਾਰ ਵਧਿਆ ਹੈ।ਸੁਸਾਇਟੀ ਆਗੂਆਂ ਵਲੋਂ ਪਿਛਲੇ ਸਾਲ ਮਹਾਂਰਾਸ਼ਟਰ ਵਿਚ ਗਿਰਫਤਾਰ ਕੀਤੇ ਗਏ ਮਨੁੱਖੀ ਅਧਿਕਾਰ ਕਾਰਕੁੰਨਾਂ,ਵਕੀਲ ਤੇ ਬੁੱਧੀਜੀਵੀਆਂ ਨੂੰ ਰਿਹਾ ਕਰਨ ਦੀ ਮੰਗ ਕੀਤੀ,ਉਨਾਂ ਦੀ ਗਿਰਫਤਾਰੀ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਲਈ ਕਲੈਂਡਰ ਜਾਰੀ ਕੀਤਾ ਗਿਆ।ਇਕ ਹੋਰ ਮਤੇ ਰਾਂਹੀ ਤਰਕਸ਼ੀਲ ਸੁਸਾਇਟੀ ਅੰਮ੍ਰਿਤਸਰ ਦੇ ਸਰਗਰਮ ਮੈਂਬਰ ਤੇ ਲੇਖਕ ਸੁਮੀਤ ਸਿੰਘ ਦੇ ਵਡੇ ਭਰਾ ਅਤੇ ਇਸੇ ਇਕਾਈ ਦੀ ਮੈਂਬਰ ਤੇ ਲੇਖਕ ਵਰਿੰਦਰ ਕੌਰ ਪੰਨੂ ਦੇ ਹੋਏ ਦਿਹਾਂਤ ਤੇ ਡੂੰਘਾ ਦੁੱਖ ਪ੍ਰਗਟ ਕੀਤਾ ਗਿਆ।ਮੀਟਿੰਗ ਵਿਚ ਕਾਮਰੇਡ ਬਲਵਿੰਦਰ ਸਿੰਘ ਬਿੱਟੂ,ਹਰਭਜਨ ਸਿੰਘ ਧੁੰਨ ਢਾਏ ਵਾਲਾ, ਜਥੇਦਾਰ ਸਤਨਾਮ ਸਿੰਘ, ਹਰਦਿਆਲ ਸਿੰਘ ਸਾਬਕਾ ਸਰਪੰਚ ਖਾਰਾ,ਸੁਖਚੈਨ ਸਿੰਘ ਖਾਰਾ,ਗੁਰਪਾਲ ਸਿੰਘ, ਅਮਰੀਕ ਸਿੰਘ ਚੋਹਲਾ ਖੁਰਦ,ਬਲਬੀਰ ਸਿੰਘ ਬਲੀ,ਕਾਰਜ ਸਿੰਘ ਬ੍ਰਹਮਪੁਰਾ, ਪਰਮਜੀਤ ਸਿੰਘ,ਕਾ ਰਜਿੰਦਰ ਸਿੰਘ,ਪਿਰੰਸੀਪਲ ਮਦਨ ਪਠਾਣੀਆ, ਹਰਦੇਵ ਸਿੰਘ ਆਦਿ ਹਾਜਰ ਸਨ।
Comments (0)
Facebook Comments (0)