ਸਾਵਧਾਨੀਆਂ ਵਰਤਕੇ ਅਸੀਂ ਕਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਾਂ : ਡਾ: ਰਸਬੀਰ ਸਿੰਘ

ਸਾਵਧਾਨੀਆਂ ਵਰਤਕੇ ਅਸੀਂ ਕਰੋਨਾ ਮਹਾਂਮਾਰੀ ਤੋਂ ਬਚ ਸਕਦੇ ਹਾਂ : ਡਾ: ਰਸਬੀਰ ਸਿੰਘ

ਚੋਹਲਾ ਸਾਹਿਬ 5 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ )
ਪੂਰੀ ਦੁਨੀਆਂ ਵਿੱਚ ਤਿੰਨ ਚਾਰ ਮਹੀਨਿਆਂ ਦੌਰਾਨ ਕਰੋਨਾ ਵਾਇਰਸ ਮਹਾਂਮਾਰੀ ਬੜ੍ਹੀ ਤੇਜ਼ੀ ਨਾਲ ਫੈਲੀ ਹੈ ਹੁਣ ਤੱਕ ਸਵਾ ਸੌ ਕਰੋੜ ਤੋਂ ਵੱਧ ਲੋਕਾਂ ਨੂੰ ਆਪਣੀ ਪਕੜ ਵਿੱਚ ਕਰੋਨਾ ਮਹਾਂਮਾਰੀ ਨੇ ਲੈ ਲਿਆ ਹੈ ਅਤੇ ਕਰੀਬ 6 ਲੱਖ ਤੋਂ ਵੱਧ ਲੋਕ ਕਰੋਨਾ ਵਾਇਰਸ ਮਹਾਂਮਰੀ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ ਹਨ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹੋਮਿਓਪੈਥਿਕ ਡਾਕਟਰ ਰਸਬੀਰ ਸਿੰਘ ਸੰਧੂ ਨੇ ਕੀਤਾ ।ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਹੁਣ ਸਾਡਾ ਅਗਾਊਂ ਸਾਵਧਾਨੀਆਂ ਵਰਤਕੇ ਹੀ ਬਚਾਅ ਹੋ ਸਕਦਾ ਹੈ।ਉਹਨਾਂ ਕਿਹਾ ਕਿ ਸਾਨੂੰ ਬਿਨਾਂ ਕਿਸੇ ਕੰਮ ਤੋਂ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ ਹੈ ਅਤੇ ਜਰੂਰੀ ਕੰਮ ਜਾਣ ਵੇਲੇ ਆਪਣਾ ਮੂੰਹ ਮਾਸਕ ਨਾਲ ਢੰਕ ਲੈਣਾ ਚਾਹੀਦਾ ਹੈ ਅਤੇ ਆਪਣੇ ਹੱਥਾਂ ਨੂੰ ਵਾਰ ਵਾਰ ਸਾਬਣ ਜਾਂ ਸੈਨੇਟਾਇਜ਼ਰ ਨਾਲ ਸਾਫ ਕਰਦੇ ਰਹਿਣਾ ਚਾਹੀਦਾ ਹੈ।ਉਹਨਾਂ ਕਿਹਾ ਕਿ ਸਾਨੂੰ ਪੂਰਾ ਸਰੀਰ ਢੱਕਣ ਵਾਲੇ ਕਪੜੇ ਪਾਉਣੇ ਚਾਹੀਦੇ ਹਨ ਅਤੇ ਜੇਕਰ ਸਾਨੂੰ ਖਾਂਸੀ,ਨਜ਼ਲਾ,ਜੁਕਾਮ ਜਾਂ ਸਾਹ ਲੈਣ ਵਿੱਚ ਮੁਸ਼ਕਲ ਪੇਸ਼ ਆ ਰਹੀ ਹੈ ਤਾਂ ਸਾਨੂੰ ਤੁਰੰਤ ਨੇੜ੍ਹੇ ਦੇ ਸਿਹਤ ਕੇਂਦਰ ਵਿਖੇ ਪਹੁੰਚਕੇ ਆਪਣੀ ਜਾਂਚ ਕਰਵਾਉਣੀ ਚਾਹੀਦੀ ਹੈ।ਉਹਨਾਂ ਕਿਹਾ ਕਿ ਜੇਕਰ ਅਸੀਂ ਹੁਣ ਵੀ ਜਾਗਰੂਕ ਨਾ ਹੋਏ ਅਤੇ ਸਾਵਧਾਨੀਆਂ ਕਰਤਨੀਆਂ ਸ਼ੁਰੂ ਨਾ ਕੀਤੀਆਂ ਤਾਂ ਸਾਡਾ ਪੰਜਾਬ ਵੀ ਦਿੱਲੀ,ਮੰੁਬਈ,ਗੁਜਰਾਤ ਵਾਂਗ ਕਰੋਨਾ ਵਾਇਰਸ ਦੀ ਰਾਜਧਾਨੀ ਬਣਕੇ ਰਹਿ ਜਾਵੇਗਾ।ਉਹਨਾਂ ਕਿਹਾ ਕਿ ਸਾਨੂੰ ਏ.ਸੀ.ਤੋਂ ਬਿਨਾਂ ਰਹਿਣ ਦੀ ਆਦਤ ਪਾਉਣੀ ਚਾਹੀਦੀ ਹੈ ਅਤੇ ਲੋੜ ਪੈਣ ਤੇ 35 ਡਿਗਰੀ ਤੋਂ ਵੱਧ ਤਾਪਮਾਨ ਨਹੀਂ ਕਰਨਾ ਚਾਹੀਦਾ।ਉਹਨਾਂ ਕਿਹਾ ਕਿ ਸਾਨੂੰ ਧੁੱਪ ਨਿਕਲਣ ਸਮੇਂ ਸਾਰੀਆਂ ਖਿੜਕੀਆਂ ਖੋਲਣੀਆਂ ਚਾਹੀਦੀਆਂ ਹਨ ਅਤੇ ਤਾਜਾ ਸਬਜੀਆਂ ਅਤੇ ਫਲਾਂ ਦੀ ਵਰਤੋਂ ਕਰਨੀ ਚਾਹੀਦੀ ਹੈ।