ਕੇਂਦਰ ਸਰਕਾਰ ਵੱਲੋਂ ਕੀਤਾ ਤੇਲ ਕੀਮਤਾਂ ਵਿੱਚ ਵਾਧਾ ਨਿੰਦਣਯੋਗ : ਹਰਮਨ ਸੇਖੋਂ

ਕੇਂਦਰ ਸਰਕਾਰ ਵੱਲੋਂ ਕੀਤਾ ਤੇਲ ਕੀਮਤਾਂ ਵਿੱਚ ਵਾਧਾ ਨਿੰਦਣਯੋਗ : ਹਰਮਨ ਸੇਖੋਂ

ਚੋਹਲਾ ਸਾਹਿਬ 5 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ)
ਯੂਥ ਵਿੰਗ ਜਿਲ੍ਹਾ ਪ੍ਰਧਾਨ ਹਰਮਨ ਸੇਖੋਂ ਦੀ ਪ੍ਰਧਾਨਗੀ ਹੇਠ ਅੱਜ ਇਥੋਂ ਨਜ਼ਦੀਕ ਪਿੰਡ ਚੰਬਾ ਕਲਾਂ ਵਿਖੇ ਹਲਕਾ ਖਡੂਰ ਸਾਹਿਬ ਤੋਂ ਯੂਥ ਪ੍ਰਧਾਨ ਖਜਾਨ ਸਿੰਘ ਚੰਬਾ ਦੇ ਗ੍ਰਹਿ ਵਿਖੇ ਮੀਟਿੰਗ ਹੋਈ।ਇਸ ਮੀਟਿੰਗ ਵਿੱਚ ਭਰਵੇਂ ਇੱਕਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਪ੍ਰਧਾਨ ਹਰਮਨ ਸੇਖੋਂ ਨੇ ਕਿਹਾ ਕਿ ਇੱਕ ਤਾਂ ਕਰੋਨਾ ਵਾਇਰਸ ਮਹਾਂਮਾਰੀ ਕਾਰਨ ਕਿਸਾਨ,ਗਰੀਬ,ਮਜਦੂਰ ਲੋਕਾਂ ਦਾ ਕੰਚੂਮਰ ਨਿਕਲਿਆ ਪਿਆ ਹੈ ਅਤੇ ਬੇਰੁਜਗਾਰੀ ਦਿਨੋਂ ਦਿਨ ਵੱਧ ਰਹੀ ਹੈ ਉੱਪਰੋਂ ਕੇਂਦਰ ਸਰਕਾਰ ਨੇ ਅੱਤਿਆਚਾਰ ਕਰਦੇ ਹੋਏ ਤੇਲ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਤੇਲ ਕੀਮਤਾਂ ਵਿੱਚ ਲਿਆ ਵਾਧਾ ਤੁਰੰਤ ਵਾਪਿਸ ਲਵੇ ਅਤੇ ਆਮ ਜਨਤਾ ਦਾ ਧਿਆਨ ਰੱਖਦੇ ਹੋਏ ਉਹਨਾਂ ਨੂੰ ਲੋੜੀਂਦੀਆਂ ਸਹੂਲਤਾਂ ਮੁਫਤ ਮੁਹਈਆ ਕਰਵਾਵੇ।ਇਸ ਸਮੇਂ ਯੂਥ ਪ੍ਰਧਾਨ ਖਜਾਨ ਸਿੰਘ ਚੰਬਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤੇਲ ਕੀਮਤਾਂ ਵਿੱਚ ਕੀਤੇ ਵਾਧੇ ਦੇ ਵਿਰੋਧ ਵਿੱਚ ਅੱਜ ਮੋਦੀ ਸਰਕਾਰ ਦਾ ਪੁਤਲਾ ਵੀ ਫੂਕਿਆ ਗਿਆ ਹੈ ਜਿਸ ਵਿੱਚ ਇਲਾਕੇ ਦੇ ਨੌਜਵਾਨਾਂ ਨੇ ਵੱਧ ਚੜ੍ਹਕੇ ਹਿੱਸਾ ਲਿਆ ਹੈ।ਉਹਨਾਂ ਕਿਹਾ ਕਿ ਹੁਣ ਖੇਤੀ ਦਾ ਸਮਾਂ ਅਤੇ ਕਿਸਾਨਾਂ ਨੇ ਖੇਤੀ ਕਰਨ ਲਈ ਟ੍ਰੈਕਟਰ ਆਦਿ ਦੀ ਵਰਤੋਂ ਕਰਨੀ ਹੈ ਪਰ ਸਰਕਾਰ ਨੇ ਤੇਲ ਵਿੱਚ ਵਾਧਾ ਕਰ ਦਿੱਤਾ ਹੈ ਜਿਸ ਕਾਰਨ ਵਾਹੀ ਕਰਨੀ ਹੋ ਔਖੀ ਅਤੇ ਮਹਿੰਗੀ ਹੋ ਗਈ ਹੈ।ਉਹਨਾਂ ਕਿਹਾ ਕਿ ਜਿੰਨਾ ਲੋਕਾਂ ਦਾ ਰੋਜਗਾਰ ਹੀ ਤੇਲ ਤੇ ਚੱਲਦਾ ਹੈ ਉਹ ਗਰੀਬ ਲੋਕ ਹੁਣ ਕਿਧਰ ਜਾਣਗੇ ।ਉਹਨਾਂ ਕਿਹਾ ਕਿ ਤੇਲ ਵਿੱਚ ਕੀਤੇ ਵਾਧੇ ਦਾ ਬੋਝ ਕਿਸਾਨ ਅਤੇ ਆਮ ਜਨਤਾ ਤੇ ਪਿਆ ਹੈ।ਇਸ ਸਮੇਂ ਇਲਾਕੇ ਦੇ ਮੋਹਤਬਰ ਅਤੇ ਨੌਜਵਾਨ ਆਗੂ ਹਾਜ਼ਰ ਸਨ।