ਸ਼ੇਅਰ ਬਾਜ਼ਾਰ 'ਚ ਹੋ ਸਕਦਾ ਹੈ ਵੱਡਾ ਧਮਾਕਾ : ਮਾਹਰ

ਸ਼ੇਅਰ ਬਾਜ਼ਾਰ 'ਚ ਹੋ ਸਕਦਾ ਹੈ ਵੱਡਾ ਧਮਾਕਾ : ਮਾਹਰ

ਨਵੀਂ ਦਿੱਲੀ (ਭਾਸ਼ਾ) :- ਉਰਜਿਤ ਪਟੇਲ ਦੇ ਅਸਤੀਫੇ ਤੋਂ ਬਾਅਦ ਮਾਹਿਰਾਂ ਨੇ ਬਾਜ਼ਾਰ ਵਿਚ ‘ਆਰਥਿਕ ਧਮਾਕਾ’ ਦੀ ਚਿਤਾਵਨੀ ਦਿਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਿਵੇਸ਼ਕਾਂ ਲਈ ਬਹੁਤ ਵੱਡਾ ਝਟਕਾ ਹੈ। ਇਸ ਨਾਲ ਉਨ੍ਹਾਂ ਦਾ ਵਿਸ਼ਵਾਸ ਡਗਮਗਾਏਗਾ। ਨਿਵੇਸ਼ ਪ੍ਰਬੰਧਨ ਫਰਮ ਦੇ ਨਿਦੇਸ਼ਕ ਅਨੁਰਾਗ ਭਾਟੀਆ ਨੇ ਕਿਹਾ ਕਿ ਇਹ ਆਰਬੀਆਈ, ਸਰਕਾਰ ਅਤੇ ਮਾਲੀ ਹਾਲਤ (ਆਰਥਿਕਤਾ) ਲਈ ਠੀਕ ਨਹੀਂ ਹੈ। ਮੰਗਲਵਾਰ ਨੂੰ ਜਦੋਂ ਬਾਜ਼ਾਰ ਖੁਲੇਗਾ ਤਾਂ ਚੋਣ ਨਤੀਜਿਆਂ ਦੇ ਨਾਲ ਹੀ ਪਟੇਲ ਦੇ ਅਸਤੀਫੇ ਦਾ ਅਸਰ ਵਿਖੇਗਾ।

Urjit Patel

ਸਟਾਕ ਐਕਸਚੇਂਜ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਸਕਦੀ ਹੈ। ਇਹ ਬਾਜ਼ਾਰ ਲਈ ਕਾਫ਼ੀ ਅਸਥਿਰ ਦਿਨ ਹੋਣ ਵਾਲਾ ਹੈ। ਜ਼ਿਕਰਯੋਗ ਹੈ ਕਿ ਆਰਬੀਆਈ ਦੇ ਗਵਰਨਰ ਉਰਜਿਤ ਪਟੇਲ ਨੇ ਸੋਮਵਾਰ ਨੂੰ ਅਸਤੀਫਾ ਦੇ ਦਿਤਾ। ਪਿਛਲੇ ਕਈ ਮਹੀਨਿਆਂ ਤੋਂ ਆਰਬੀਆਈ ਦੀ ਖੁਦਮੁਖਤਿਆਰੀ ਸਮੇਤ ਵੱਖਰੇ ਮੁੱਦਿਆਂ 'ਤੇ ਰਿਜ਼ਰਵ ਬੈਂਕ ਦੀ ਸਰਕਾਰ ਨਾਲ ਤਕਰਾਰ ਚੱਲ ਰਹੀ ਸੀ। ਪਟੇਲ ਦੇ ਅਸਤੀਫੇ ਤੋਂ ਬਾਅਦ ਚਰਚਾ ਸੀ ਕਿ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ ਵਿਰਲ ਆਚਾਰੀਆ ਨੇ ਵੀ ਅਸਤੀਫਾ ਦੇ ਦਿਤਾ ਹੈ। ਹਾਲਾਂਕਿ ਵਿੱਤ ਮੰਤਰਾਲਾ ਅਤੇ ਰਿਜ਼ਰਵ ਬੈਂਕ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ।

Former RBI Governor Raghuram RajanFormer RBI Governor Raghuram Rajan

ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਇਸ ਅਸਤੀਫੇ ਨੂੰ ਦੇਸ਼ ਲਈ ਚਿੰਤਾਜਨਕ ਦੱਸਿਆ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਬਕਾ ਗਵਰਨਰ ਰਘੁਰਾਮ ਰਾਜਨ ਨੇ ਸਰਕਾਰ ਨਾਲ ਵਿਵਾਦ ਦੇ ਚਲਦੇ ਦੂਜਾ ਕਾਰਜਕਾਲ ਲੈਣ ਤੋਂ ਮਨ੍ਹਾ ਕਰ ਦਿਤਾ ਸੀ, ਜਿਸ ਤੋਂ ਬਾਅਦ ਐਨਡੀਏ ਸਰਕਾਰ ਨੇ ਤਤਕਾਲੀਨ ਡਿਪਟੀ ਗਵਰਨਰ ਪਟੇਲ  ਨੂੰ ਸਤੰਬਰ, 2016 ਵਿਚ ਗਵਰਨਰ ਨਿਯੁਕਤ ਕੀਤਾ ਸੀ। ਉਰਜਿਤ ਪਟੇਲ ਨੇ ਵੀ ਕਾਰਜਕਾਲ ਖਤਮ ਹੋਣ ਦੇ ਕਰੀਬ 9 ਮਹੀਨੇ ਪਹਿਲਾਂ ਹੀ ਅਹੁਦਾ ਛੱਡਣ ਦਾ ਫੈਸਲਾ ਕਰ ਲਿਆ।