
ਮੋਹਨਪੁਰ `ਤੇ ਬ੍ਰਹਮਪੁਰਾ ਪਿੰਡਾਂ ਦੇ ਛੱਪੜਾਂ ਵਿੱਚ ਗਬੂੰਜੀਆ ਮੱਛੀ ਛੱਡੀ
Tue 9 Jun, 2020 0
ਕੈਪਸ਼ਨ : ਐਸ.ਆਈ.ਮਨਜੀਤ ਸਿੰਘ ਸਿਹਤ ਵਿਭਾਗ ਦੀ ਟੀਮ ਨਾਲ ਗਬੂੰਜੀਆ ਮੱਛਰੀ ਛੱਪੜਾਂ ਵਿੱਚ ਪਾਉਂਦੇ ਹੋਏ।
ਮੱਛਰ ਦਾ ਲਾਰਵਾ ਖਤਮ ਕਰਦੀ ਹੈ ਗਬੂੰਜੀਆ ਮੱਛੀ : ਇੰਸਪੈਕਟਰ ਮਨਜੀਤ ਸਿੰਘ
ਚੋਹਲਾ ਸਾਹਿਬ 9 ਜੂਨ (ਪਰਮਿੰਦਰ ਚੋਹਲਾ / ਰਾਕੇਸ਼ ਬਾਵਾ)
ਸਿਵਲ ਸਰਜਨ ਤਾਰਨ ਤਾਰਨ ਡਾ: ਅਨੂਪ ਕੁਮਾਰ ਅਤੇ ਜਿਲਾ ਮਲੇਰੀਆ ਅਫਸਰ ਤਰਨ ਤਾਰਨ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡਾ: ਜਤਿੰਦਰ ਸਿੰਘ ਗਿੱਲ ਸੀਨੀਅਰ ਮੈਡੀਕਲ ਅਫਸਰ ਇੰ:ਸੀ.ਐਚ.ਸੀ.ਸਰਹਾਲੀ ਦੀ ਯੋਗ ਅਗਵਾਈ ਹੇਠ ਹੈਲਥ ਇੰਸਪੈਕਟਰ ਮਨਜੀਤ ਸਿੰਘ ਵੱਲੋਂ ਸਿਹਤ ਵਿਭਾਗ ਦੀ ਟੀਮ ਨਾਲ ਇਥੋਂ ਨਜ਼ਦੀਕ ਪਿੰਡ ਮੋਹਨਪੁਰ ਅਤੇ ਬ੍ਰਹਮਪੁਰਾ ਵਿਖੇ ਛੱਪੜਾਂ ਵਿੱਚ ਗਬੂੰਜੀਆ ਮੱਛੀ ਛੱਡੀ ਗਈ।ਇਸ ਸਮੇਂ ਜਾਣਕਾਰੀ ਦਿੰਦੇ ਹੋਏ ਡਾ: ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਜੂਨ ਮਹੀਨਾ ਮਲੇਰੀਆ ਵਿਰੋਧੀ ਮਹੀਨੇ ਵਜੋਂ ਮਨਾਇਆ ਜਾ ਰਿਹਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਮਲੇਰੀਆ ਦੇ ਲੱਛਣਾਂ ਅਤੇ ਬਚਾਅ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ।ਇਸ ਸਬੰਧੀ ਜਾਣਕਾਰੀ ਦਿੰੇਦੇ ਹੋਏ ਐਸ.ਆਈ.ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਉਹਨਾਂ ਵੱਲੋਂ ਮੋਹਨਪੁਰ ਅਤੇ ਬ੍ਰਹਮਪੁਰਾ ਪਿੰਡ ਦੇ ਛੱਪੜਾਂ ਵਿੱਚ ਗਬੂੰਜੀਆ ਮੱਛੀ ਛੱਡੀ ਗਈ ਹੈ ਇਹ ਮੱਛੀ ਮਲੇਰੀਆ ਫੈਲਾਉਣ ਵਾਲੇ ਮੱਛਰਾਂ ਦੇ ਨਾਲ ਨਾਲ ਮੱਛਰਾਂ ਦੇ ਲਾਰਵੇ ਨੂੰ ਵੀ ਖਤਮ ਕਰਦੀ ਹੈ ਅਤੇ ਮੱਛਰਾਂ ਦਾ ਲਾਰਵਾ ਪੈਦਾ ਹੋਣ ਦੀ ਰੋਕਦੀ ਹੈ।ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀ.ਐਚ.ਓ.ਸਨਦੀਪ ਕੌਰ,ਫਾਰਮੇਸੀ ਅਫਸਰ ਸ਼ਮਸ਼ੇਰ ਸਿੰਘ,ਪ੍ਰਦੀਪ ਸਿੰਘ ਹੈਲਥ ਵਰਕਰ,ਜੀ.ਓ.ਜੀ.ਦਲਯੋਧ ਸਿੰਘ ਮੋਹਨਪੁਰ,ਹੈਲਥ ਇੰਸਪੈਕਟਰ ਬਿਹਾਰੀ ਲਾਲ,ਗੁਰਵੰਤ ਸਿੰਘ ਆਦਿ ਹਾਜ਼ਰ ਸਨ।
Comments (0)
Facebook Comments (0)