ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦੀ ਸਿਮਰਨਪ੍ਰੀਤ ਕੌਰ ਨੇ ਸਿਰਫ ਸਕੂਲ ਸਟਾਫ ਦੀ ਪ੍ਰੇਰਨਾ ਨਾਲ ਹੀ 6.5 ਬੈਂਡ ਲੈ ਕੇ ਪ੍ਰਾਪਤ ਕੀਤਾ ਕਨੇਡਾ ਦਾ ਵੀਜ਼ਾ।

ਸ਼ਾਹ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀ ਵਲਾਹ ਦੀ ਸਿਮਰਨਪ੍ਰੀਤ ਕੌਰ ਨੇ ਸਿਰਫ ਸਕੂਲ ਸਟਾਫ ਦੀ ਪ੍ਰੇਰਨਾ ਨਾਲ ਹੀ 6.5 ਬੈਂਡ ਲੈ ਕੇ ਪ੍ਰਾਪਤ ਕੀਤਾ ਕਨੇਡਾ ਦਾ ਵੀਜ਼ਾ।

ਚੋਹਲਾ ਸਾਹਿਬ 28 ਮਾਰਚ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)   ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਹਰਬੰਸ ਸਿੰਘ ਇੰਟਰਨੈਸ਼ਨਲ ਪਬਲਿਕ ਸਕੂਲ ਰਾਣੀਵਲਾਹ ਜੋ ਹਮੇਸ਼ਾ ਹੀ ਆਪਣੀਆਂ ਚੰਗੀਆਂ ਪ੍ਰਾਪਤੀਆਂ ਲਈ ਚਰਚਾਵਾਂ ਵਿੱਚ ਰਹਿੰਦਾ ਹੈ ਕਿਉਕਿ ਉਸ ਸੰਸਥਾ ਵਿੱਚ ਪੜ੍ਹਨ ਵਾਲੇ ਵਿਦਿਆਰਥੀ ਆਪਣੀਆਂ ਵਿਲੱਖਣ ਪ੍ਰਾਪਤੀਆਂ ਨਾਲ ਸਕੂਲ ਦਾ ਮਾਣ ਵਧਾਉਣ ਵਿਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ ਜਿਸਦੀ ਤਾਜ਼ਾ ਉਦਾਹਰਨ ਸਿਮਰਨਪ੍ਰੀਤ ਕੌਰ ਪੁੱਤਰੀ ਪਲਵਿੰਦਰ ਸਿੰਘ ਨੇ ਮਾਰਚ 2021 ਵਿੱਚ ਜਿੱਥੇ ਬਾਰਵੀਂ ਕਲਾਸ ਸਾਇੰਸ ਵਿਸ਼ੇ ਵਿੱਚ ਪਹਿਲੇ ਦਰਜੇ ਵਿੱਚ ਰਹਿਣ ਦਾ ਮਾਣ ਪ੍ਰਾਪਤ ਕੀਤਾ ਸੀ ਉਥੇ ਹੀ ਉਸ ਨੇ ਬਿਨਾਂ ਕਿਸੇ ਆਈਲੈਟਸ ਸੈਂਟਰ ਦੇ ਸਿਰਫ਼ ਸਕੂਲ ਦੇ ਸਟਾਫ ਦੀ ਪ੍ਰੇਰਣਾ ਨਾਲ ਹੀ ਆਈਲੈਂਟਸ ਵਿੱਚੋਂ 6.5 ਬੈਂਡ ਪ੍ਰਾਪਤ ਕਰਕੇ ਕੈਨੇਡਾ ਦੇ  polytechnic University surry ਵਿਚ ਕੰਪਿਊਟਰ information system ਵਿਚ ਦਾਖਲਾ ਲੈ ਕੇ ਆਪਣਾ ਵੀਜ਼ਾ ਪ੍ਰਾਪਤ ਕੀਤਾ ਤੇ ਇਹ ਖੁਸ਼ੀ ਸਾਂਝੀ ਕਰਨ ਲਈ ਆਪਣੇ ਪਿਤਾ ਨਾਲ ਸਕੂਲ ਪਹੁੰਚੀ ਤਾਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ.ਗੁਲਵਿੰਦਰ ਸਿੰਘ ਸੰਧੂ, ਐਜੂਕੇਸ਼ਨ ਡਾਇਰੈਕਟਰ ਮੈਡਮ ਨਵਦੀਪ ਕੌਰ ਸੰਧੂ ਅਤੇ ਪ੍ਰਿੰਸੀਪਲ ਸ.ਨਿਰਭੈ ਸਿੰਘ ਸੰਧੂ ਨੇ ਸਾਰੇ ਪਰਿਵਾਰ ਅਤੇ ਵਿਦਿਆਰਥਣ ਨੂੰ ਵਧਾਈ ਦਿੱਤੀ ਤੇ ਵਿਦਿਆਰਥਣ ਦੀ ਅਗਲੀ ਪੜਾਈ ਲਈ ਸ਼ੁਭ ਇੱਛਾਵਾਂ ਦਿੱਤੀਆਂ ਉਨ੍ਹਾਂ ਕਿਹਾ ਕਿ ਇਹ ਵਿਦਿਆਰਥਣ ਸ਼ੁਰੂ ਤੋਂ ਹੀ ਹਰ ਕੰਮ ਵਿੱਚ ਪੂਰੀ ਦਿਲਚਸਪੀ ਨਾਲ ਭਾਗ ਲੈਂਦੀ ਹੈ ਜਿਸ ਕਰਕੇ ਸਾਨੂੰ ਇਸ ਤੇ ਪੂਰਾ ਮਾਣ ਹੈ ਕਿ ਇਹ ਆਪਣੇ ਮਾਪਿਆਂ ਤੇ ਸਕੂਲ ਦਾ ਅੱਗੇ ਜਾ ਕੇ  ਹੋਰ  ਨਾਮ ਰੋਸ਼ਨ ਕਰੇਗੀ। ਬਾਕੀ ਸਕੂਲ ਦੇ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਬਣੇਗੀ। ਉਨ੍ਹਾਂ ਸਟਾਫ ਬਾਰੇ ਕਿਹਾ ਕਿ ਸਾਨੂੰ ਆਪਣੇ ਸਾਰੇ ਸਟਾਫ ਤੇ ਪੂਰਾ ਮਾਣ ਹੈ ਜੋ ਵਿਦਿਆਰਥੀਆਂ ਦੇ ਸਹੀ ਰਾਹ ਦਸੇਰੇ ਹਨ ਜਿਨ੍ਹਾਂ ਦੀ ਮਿਹਨਤ ਸਦਕਾ ਵਿਦਿਆਰਥੀ ਆਪਣੀਆਂ ਮੰਜ਼ਿਲਾਂ ਪ੍ਰਾਪਤ ਕਰ ਰਹੇ ਹਨ।