ਪਟਿਆਲੇ ਦੇ ਗੱਭਰੂ ਨੇ PCS ‘ਚ ਵੀ ਮਾਰੀ ਬਾਜ਼ੀ, IFS ਪਹਿਲਾਂ ਹੀ ਕਲੀਅਰ
Sat 15 Jun, 2019 0ਪਟਿਆਲਾ: ਇੱਥੋਂ ਦੇ ਦੇਵਦਰਸ਼ਦੀਪ ਸਿੰਘ ਨੇ ਪੰਜਾਬ ਸਿਵਲ ਸਰਵਿਸਿਜ਼ ਦੀ ਪ੍ਰੀਖਿਆ ਵਿੱਚ ਅੱਵਲ ਸਥਾਨ ਹਾਸਲ ਕੀਤਾ ਹੈ। ਪੰਜਾਬ ਲੋਕ ਸੇਵਾ ਕਮਿਸ਼ਨ ਨੇ ਐਲਾਨੇ ਗਏ ਸਾਲ 2018 ਵਿੱਚ ਲਏ ਗਏ ਇਨ੍ਹਾਂ ਇਮਤਿਹਾਨਾਂ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਸਾਲ 2018 ਵਿੱਚ ਪੀਪੀਐਸਸੀ ਨੇ 72 ਵੱਖ-ਵੱਖ ਅਹੁਦਿਆਂ ਲਈ ਬਿਨੈ ਕਰਨ ਦੀ ਮੰਗ ਕੀਤੀ ਸੀ, ਜਿਸ ਲਈ 22 ਹਜ਼ਾਰ ਤੋਂ ਵੱਧ ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ ਸੀ।
ਪੀਸੀਐਸ ਦੇ ਇਮਤਿਹਾਨ ਵਿੱਚ ਮੁਹਾਲੀ ਦੇ ਜਗਨੂਰ ਸਿੰਘ ਗਰੇਵਾਲ ਨੇ ਦੂਜਾ ਤੇ ਚੰਡੀਗੜ੍ਹ ਦੇ ਪਰਲੀਨ ਕੌਰ ਕਾਲੇਕਾ ਨੇ ਤੀਜਾ ਸਥਾਨ ਹਾਸਲ ਕੀਤਾ ਹੈ। ਪਟਿਆਲਾ ਲਈ ਇਹ ਮਾਣ ਵਾਲੀ ਗੱਲ ਹੈ ਕਿ ਇਸ ਵਾਰ ਸ਼ਹਿਰ ਦੇ ਪੰਜ ਨੌਜਵਾਨਾਂ ਨੇ ਪੀਸੀਐਸ ਦੀ ਪ੍ਰੀਖਿਆ ਪਾਸ ਕੀਤੀ ਹੈ, ਜਿਨ੍ਹਾਂ ਵਿੱਚ ਦੀਪਾਂਕਰ ਗਰਗ (7ਵਾਂ ਸਥਾਨ), ਰੁਪਿੰਦਰ ਕੌਰ (8ਵਾਂ ਸਥਾਨ), ਦਿਵਿਆ ਸਿੰਗਲਾ (9ਵਾਂ ਸਥਾਨ) ਅਤੇ ਜਿਨਸੂ ਬਾਂਸਲ (11ਵਾਂ ਸਥਾਨ) ਸ਼ਾਮਲ ਹਨ।ਖ਼ਾਸ ਗੱਲ ਇਹ ਹੈ ਕਿ ਦੇਵਦਰਸ਼ਦੀਪ ਸਿੰਘ ਉੱਘੇ ਬਾਲ ਸਾਹਿਤਕਾਰ ਦਰਸ਼ਨ ਸਿੰਘ ਆਸ਼ਟ ਦਾ ਪੁੱਤਰ ਹੈ ਅਤੇ ਉਸ ਨੇ 2018 ਦੀ ਆਈਐਫਐਸ ਦੀ ਪ੍ਰੀਖਿਆ ਵਿੱਚੋਂ ਵੀ ਪੂਰੇ ਦੇਸ਼ ‘ਚੋਂ 12ਵਾਂ ਸਥਾਨ ਹਾਸਲ ਕੀਤਾ ਸੀ। ਦੇਵਦਰਸ਼ ਦੇ ਮਾਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪ੍ਰੋਫੈਸਰ ਹਨ। ਉਸ ਨੇ ਪੀਸੀਐਸ ਮੇਨਜ਼ ਪ੍ਰੀਖਿਆ ਵਿੱਚ 662.00 ਤੇ ਇੰਟਰਵਿਊ ਵਿੱਚੋਂ 124.50 ਅੰਕ ਹਨ ਤੇ ਉਨ੍ਹਾਂ ਅੰਕਾਂ ਦੀ ਪ੍ਰਤੀਸ਼ਤਤਾ 52.43 ਬਣੀ ਹੈ। ਦੇਵਦਰਸ਼ ਨੇ ਦੱਸਿਆ ਕਿ ਉਹ 2019 ਲਈ ਆਈਏਐਸ ਦੀ ਤਿਆਰੀ ਵੀ ਕਰ ਰਿਹਾ ਹੈ, ਪਰ ਉਸ ਦਾ ਸਭ ਤੋਂ ਵੱਧ ਝੁਕਾਅ ਆਈਐਫਐਸ ਵਜੋਂ ਸੇਵਾ ਕਰਨ ਵੱਲ ਹੈ।
Comments (0)
Facebook Comments (0)