ਸਰਪੰਚ ਮਹਿੰਦਰ ਸਿੰਘ ਚੰਬਾ ਨੇ ਆਪਣੇ ਪਿੰਡ ਦੇ ਕਿਸਾਨ ਯੋਧਿਆਂ ਨੂੰ ਕੀਤਾ ਸਨਮਾਨ

ਸਰਪੰਚ ਮਹਿੰਦਰ ਸਿੰਘ ਚੰਬਾ ਨੇ ਆਪਣੇ ਪਿੰਡ ਦੇ ਕਿਸਾਨ ਯੋਧਿਆਂ ਨੂੰ ਕੀਤਾ ਸਨਮਾਨ

ਚੋਹਲਾ ਸਾਹਿਬ 1 ਜਨਵਰੀ  ( ਪਰਮਿੰਦਰ ਚੋਹਲਾ ,ਰਕੇਸ਼ ਬਾਵਾ  ) ਕੇਦਰ ਸਰਕਾਰ ਵੱਲੋਂ ਕਿਸਾਨਾਂ ਤੇ ਮਜਦੂਰਾਂ ਖਿਲਾਫ ਜਾਰੀ ਆਰਡੀਨੈਂਸ ਨੂੰ ਰੱਦ ਕਰਾਉਣ ਲਈ ਪੂਰੇ ਭਾਰਤ ਅਤੇ ਖਾਸ ਕਰਕੇ ਪੰਜਾਬ ਦੇ ਕਿਸਾਨਾਂ ਮਜਦੂਰਾਂ ਨੇ ਮੌਤ ਦੀ ਪ੍ਰਵਾਹ ਨਾ ਕਰਦਿਆਂ ਆਖਰ 13 ਮਹੀਨੇ ਚੱਲੇ ਜਨ ਅੰਦੋਲਨ ਤੋ ਬਾਅਦ ਕੇਂਦਰ ਦੀ ਹੰਕਾਰੀ ਸਰਕਾਰ ਦੇ ਗੋਡੇ ਡਿਗਾ  ਕੇ ਆਪਣਾ ਮੋਰਚਾ ਫਤਿਹੇ ਕਰ ਲਿਆ ਇਸ ਜਨ ਅੰਦੋਲਨ ਵਿਚ ਇੱਥੇ ਨੇੜਲੇ ਪਿੰਡ ਚੰਬਾ ਕਲਾ ਦੇ ਬੇਸਮਾਰ ਕਿਸਾਨਾਂ ਨੇ ਆਪਣੇ ਹੀ ਪਿੰਡ ਦੇ ਜੰਮ ਪਲ ਤੇ ਮਾਝੇ ਦੇ ਸੀਨੀਅਰ ਕਿਸਾਨ ਆਗੂ ਪਹਿਲਵਾਨ ਅਜੀਤ ਸਿੰਘ ਚੰਬਾ ਪ੍ਰਧਾਨ ਬਾਬਾ ਭਾਈ ਅਦਲੀ ਜੋਨ ਹਰਜਿੰਦਰ ਸਿੰਘ ਚੰਬਾ ਜੋਨ ਖਜਾਨਚੀ ਅਤੇ ਕਰਮ ਸਿੰਘ ਸਾਹ ਪ੍ਰਧਾਨ ਦੀ ਰਹਿਨਮਈ ਹੇਠ ਅਨੇਕਾਂ ਵਾਰ ਸਰਦੀ ਗਰਮੀ ਜਾ ਕੇ ਜਨ ਅੰਦੋਲਨ ਹਿੱਸਾ ਲਿਆ ਆਪਣੇ ਪਿੰਡ ਦੇ ਦਰਜਨਾਂ ਕਿਸਾਨ ਜਿਨ੍ਹਾਂ ਬਲਵੀਰ ਸਿੰਘ ਬੀਰ ,ਜਥੇਦਾਰ ਨਿਰਮਲ ਸਿੰਘ,ਦਲਬੀਰ ਸਿੰਘ ਮੰਮਣਕੇ ,ਮੁਖਤਿਆਰ ਸਿੰਘ, ਕੁਲਵੰਤ ਸਿੰਘ , ਰਸਪਾਲ ਸਿੰਘ ,ਲੱਖਾ ਸਿੰਘ ,ਸਹਿਬਜੀਤ ਸਿੰਘ ਬਾਬੇ ਤਪੇ , ਬੀਬਾ ਰਜਵੰਤ ਕੌਰ ,ਕੰਵਲਜੀਤ ਕੌਰ ਮਹਿਲਾ ਕਿਸਾਨ ਆਗੂ ਆਦਿ ਨੂੰ ਉਨ੍ਹਾਂ ਦੀ ਕੁਰਬਾਨੀ ਤੇ ਸਿਰੜ ਨੂੰ ਵੇਖ ਦਿਆ ਹੋਇਆ ਪਿੰਡ ਦੇ ਅਗਾਹਵਧੂ ਸਰਪੰਚ ਮਹਿੰਦਰ ਸਿੰਘ ਚੰਬਾ ਨੇ ਆਪਣੇ ਘਰ ਵਿਖੇ ਬੁਲਾ ਕੇ ਸੰਘਰਸ਼ੀ ਕਿਸਾਨ ਯੋਧਿਆਂ ਨੂੰ ਨਿਆਰਿਆ ਤੇ ਜੈਕਾਰਿਆਂ ਦੀ ਗੂੰਜ ਸੁਦਰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸਰਪੰਚ ਚੰਬਾ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੂੰ ਪਿੰਡ ਦੇ ਸੰਘਰਸ਼ੀ ਯੋਧਿਆਂ ਤੇ ਮਾਣ ਹੈ ਜਿਨ੍ਹਾਂ ਇਸ ਜਨ ਅੰਦੋਲਨ ਵਿਚ ਸੰਘਰਸ਼ ਕਰਕੇ ਜਾਲਮ ਹਕੂਮਤ ਦਾ ਸਿਰ ਨੀਵਾਂ ਕੀਤਾ ਉਨਾਂ ਕਿਸਾਨੀ  ਯੋਧਿਆਂ ਵੱਲ ਇਸਾਰਾ ਕਰਦੇ ਹੋਏ ਕਿਹਾ ਕਿ ਤੁਹਾਡੀ ਕੀਤੀ ਕੁਰਬਾਨੀ ਰਹਿੰਦੀ ਦੁਨੀਆਂ ਤੱਕ ਸੰਸਾਰ ਯਾਦ ਰੱਖੂ ਤੇ ਆਉਣ ਵਾਲੀਆਂ ਪੀੜੀਆਂ ਤੁਹਾਡੇ ਤੇ ਮਾਣ ਮਹਿਸੂਸ ਕਰਨਗੀਆਂ ਇਸ ਮੌਕੇ ਦਿੱਲੀ ਜਨ ਅੰਦੋਲਨ ਵਿਚ ਹਿਸਾ ਪਾਉਣ ਵਾਲਿਆਂ ਤੋ ਇਲਾਵਾ ਜਿਨ੍ਹਾਂ ਹੋਰਨਾ ਸੰਘਰਸ਼ਾਂ ਵਿਚ ਵੀ ਆਪਣਾ ਯੋਗਦਾਨ ਪਾਇਆ ਜਿੰਨਾ ਪਰਕਾਸ਼ ਸਿੰਘ ,ਕਾਰਜ ਸਿੰਘ ,ਗੁਰਪਾਲ ਸਿੰਘ ,ਰਜਵੰਤ ਸਿੰਘ ,ਹਰਬੰਸ ਸਿੰਘ ,ਬਲਵੀਰ ਸਿੰਘ ,ਕੁਲਬੀਰ ਸਿੰਘ ,ਜੱਜ ਸਿੰਘ ,ਗੁਰਸੇਵਕ ਸਿੰਘ ਆਦਿ ਨੂੰ ਵੀ ਸਰਪੰਚ ਮਹਿੰਦਰ ਸਿੰਘ ਚੰਬਾ ਨੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਆਖਰੀ ਕਿਸਾਨ ਆਗੂ ਅਜੀਤ ਸਿੰਘ ਚੰਬਾ ਨੇ ਸਰਪੰਚ ਮਹਿੰਦਰ ਸਿੰਘ ਚੰਬਾ ਧੰਨਵਾਦ ਕਰਦੇ ਹੋਏ ਕਿਹਾ ਇਨ੍ਹਾਂ ਦੀ ਡੂੰਘੀ ਸੋਚ ਨੇ ਸੰਘਰਸ਼ੀ ਯੋਧਿਆਂ ਦੀ ਕੁਰਬਾਨੀ ਦਾ ਸਹੀ ਮੂਲ ਪਾ ਕੇ ਸਭ ਨੂੰ ਸਨਮਾਨਿਤ ਕੀਤਾ