ਸਤਨਾਮ ਸਿੰਘ ਚੋਹਲਾ ਦੀ ਅਗਵਾਈ ਚ ਹਲਕਾ ਚੋਹਲਾ ਸਾਹਿਬ ਤੋਂ ਵੱਡੀ ਗਿਣਤੀ ਚ ਕਾਫਲਾ ਪੰਥਕ ਰੋਸ ਵਜੋਂ ਅੰਮਿ੍ਤਸਰ ਪੁੱਜਾ

ਸਤਨਾਮ ਸਿੰਘ ਚੋਹਲਾ ਦੀ ਅਗਵਾਈ ਚ ਹਲਕਾ ਚੋਹਲਾ ਸਾਹਿਬ ਤੋਂ ਵੱਡੀ ਗਿਣਤੀ ਚ ਕਾਫਲਾ ਪੰਥਕ ਰੋਸ  ਵਜੋਂ ਅੰਮਿ੍ਤਸਰ ਪੁੱਜਾ

ਚੋਹਲਾ ਸਾਹਿਬ 2 ਜਨਵਰੀ ( ਰਾਕੇਸ਼ ਬਾਵਾ,ਪਰਮਿੰਦਰ ਚੋਹਲਾ) ਸਾਬਕਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਸ ਸਤਨਾਮ ਸਿੰਘ ਚੋਹਲਾ ਸਾਹਿਬ ਦੀ ਅਗਵਾਈ ਚ ਅੰਮਿ੍ਤਸਰ ਵਿਖੇ ਸ਼੍ਰੋਮਣੀ ਅਕਾਲੀ ਦਲ ਵਲੋਂ ਲਾਇਆ ਗਿਆ ਬੇਅਦਬੀਆਂ ਦੇ ਮੁੱਦੇ ਤੇ ਲਾਇਆ ਗਿਆ ਪੰਥਕ ਰੋਸ ਚ ਸ਼ਮੂਲੀਅਤ ਕਰਨ ਆਪਣੇ ਸੈਕੜੇ ਵਰਕਰਾਂ ਨਾਲ ਪੁੱਜੇ । ਇਸ ਮੌਕੇ ਸ ਚੋਹਲਾ ਨੇ ਕਿਹਾ ਕਿ ਸਿੱਖ ਕੌਮ ਲਈ ਪਾਵਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋ ਉੱਪਰ ਕੁਝ ਨਹੀ ਹੈ ਤੇ ਅੱਜ ਹਾਲਤ ਇਹ ਹੋ  ਗਈ ਹੈ ਕਿ ਸਿੱਖ ਕੌਮ ਨੂੰ ਬੇਅਦਬੀਆਂ ਲਈ ਆਪ ਹੀ ਮੋਰਚੇ ਲਾਉਣੇ ਪੈ ਰਹੇ ਹਨ । ਹਰ ਸਿੱਖ ਗੁਰੂ ਦੀਆਂ ਬੇਅਦਬੀਆਂ ਤੋਂ ਵਲੂਧਰਾ ਪਿਆ ਹੈ । ਸ ਚੋਹਲਾ ਨੇ ਸਪੱਸ਼ਟ ਕੀਤਾ ਕਿ ਸਿੱਖ ਕੌੌਮ ਨੂੰ ਨਿਆਂਪਾਲਿਕਾ ਤੋਂ ਕੋਈ ਆਸ ਨਹੀ ਕਿਉਕਿ ਕਈ ਵਰਿਆਂ ਤੋਂ ਗੁਰੂ ਦੀਆਂ ਬੇਅਦਬੀਆਂ ਹੋ ਰਹੀਆਂ ਹਨ ਪਰ ਅਜੇ ਤੱਕ ਕਿਸੇ ਵੀ ਦੋਸ਼ੀ ਨੂੰ ਸਜਾ ਨਹੀ ਮਿਲੀ । ਸਗੋਂ ਜੋ  ਵੀ ਬੇਅਦਬੀ ਕਰਦਾ ਹੈ ਬਹੁਤੇ ਕੇਸਾਂ ਚ ਇਹ ਆਖ ਦਿੱਤਾ ਜਾਂਦਾ ਹੈ ਕਿ ਇਹ ਮੰਦਬੁੱਧੀ ਹੈ । ਸਾਬਕਾ ਸਰਪੰਚ ਨੇ ਪ੍ਰਸ਼ਾਸਨ,ਪੁਲਿਸ ਤੇ  ਸਰਕਾਰਾਂ ਨੂੰ ਸਵਾਲ ਕੀਤਾ ਕਿ ਇਨਾਂ ਮੰਦਬੁੱਧੀਆਂ ਨੂੰ ਸਿੱਖਾਂ ਦੇ ਗੁਰੂਧਾਮ ਹੀ ਕਿਉ ਦਿਸਦੇ ਹਨ । ਅਸਲੀਅਤ ਚ ਸਰਕਾਰਾਂ ਦੀਆਂ ਨੀਅਤ ਚ ਖੋਟ ਹੈ ,ਇਤਿਹਾਸ ਵੀ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ ਨਾਲ ਹਮੇਸ਼ਾ ਹੀ ਸਮੇਂ ਦੀਆਂ ਸਰਕਾਰਾਂ ਨੇ ਘਟੀਆ ਰਵੱਈਆਂ ਅਖਤਿਆਰ ਕੀਤਾ ਤੇ ਨਫਰਤ ਭਰੀ ਸੋਚ ਨਾਲ ਪੰਜਾਬ ਨੂੰ ਤੱਕ ਦੇ ਹਨ ਤੇ ਰਹਿੰਦੀ ਕਸਰ ਪੰਜਾਬ ਦੇ ਲੀਡਰ ਕੇਂਦਰ ਦੀਆਂ ਸਰਕਾਰਾਂ ਨਾਲ ਮਿਲ ਕੇ ਸਤਾ ਪ੍ਰਾਪਤੀ ਲਈ ਸੂਬੇ ਦੇ ਖਿਲਾਫ ਫੈਸਲੇ ਲੈਣ ਤੇ ਗੁਰੇਜ਼ ਨਹੀ ਕਰਦੇ ਪਰ ਉਸ ਦਾ ਭੁਗਤਾਣ ਸਿੱਖ ਕੌਮ  ਭੁਗਤ ਰਹੀ ਹੈ । ਅੱਜ ਸੂਬੇ ਦੀ  ਕੀ ਹਾਲਤ ਹੈ ਕਿ ਸਭ ਦੇ ਸਾਹਮਣੇ ਹੈ ਨਾ ਕੋਈ ਖੇਤੀ ਨੀਤੀ,ਸਨਅਤੀ ਨੀਤੀ,ਆਰਥਿਕ,ਤਰੱਕੀ,ਵਿਕਾਸ,ਬੇਰੁਜਗਾਰੀ,ਅਨਪੜਤਾ,ਗਰੀਬੀ,ਨਸ਼ਾ,ਮਹਿੰਗਾਈ ਆਦਿ ਮਸਲਿਆਂ ਨਾਲ ਤਾਂ ਪੰਜਾਬ ਜੂਝ ਰਿਹਾ ਹੈ । ਇਸ ਮੌਕੇ ਸ ਚੋਹਲਾ ਨੇ ਅਪੀਲ ਕੀਤੀ ਕਿ ਗੁਰੂ ਦੀਆਂ ਬੇਅਦਬੀਆਂ ਲਈ ਲੋਕ ਜਾਗਰੂਕ ਹੋਣ ਤੇ ਪੰਜਾਬ ਤੇ  ਪੰਥ  ਵਿਰੋਧੀ  ਸ਼ਕਤੀਆਂ ਦਾ ਡੱਟ ਕੇ ਸਾਹਮਣਾ ਕਰੀਏ । ਉਨਾ ਬੇਅਦਬੀ ਕਰਨ ਵਾਲੇ ਦੋਸ਼ੀਆਂ ਖਿਲਾਫ ਮੰਗ ਕੀਤੀ  ਕਿ ਸਖਤ ਤੋ ਸਜਾ ਮਿਲਣੀ ਚਾਹੀਦੀ  ਹੈ ਤਾਂ ਜੋ ਕੋਈ ਵੀ ਬੇਅਦਬੀ  ਕਰਨ ਬਾਰੇ ਸੋਚੇ ਵੀ ਨਾ । ਇਸ ਮੌਕੇ ਸਤਨਾਮ ਸਿੰਘ ਚੋਹਲਾ,ਗੁਰਮੀਤ ਸਿੰਘ ਮੈਨੇਜਰ,ਡਾ: ਜਤਿੰਦਰ ਸਿੰਘ,ਮਨਜਿੰਦਰ ਸਿੰਘ ਲਾਟੀ,ਅਮਰਜੀਤ ਸਿੰਘ,ਜਗਰੂਪ ਸਿੰਘ ਪੱਖੋਪੁਰ,ਨਛੱਤਰ ਸਿੰਘ,ਬਿਕਰਮਜੀਤ ਸਿੰਘ ,ਸੋਨੂੰ ਸਿੰਘ,ਦਲਬੀਰ ਸਿੰਘ ਸਰਪੰਚ,ਸੁਖਚੈਨ ਸਿੰਘ, ਜਗਜੀਤ ਸਿੰਘ ,ਸਤਨਾਮ ਸਿੰਘ ,ਬਾਵਾ ਸਰਪੰਚ,ਕਸਮੀਰ ਸਿੰਘ,ਸੁਖਦੇਵ ਸਿੰਘ,ਗੁਰਪ੍ਰੀਤ ਸਿੰਘ ਆਦਿ ਹਾਜ਼ਰ।