ਦੇਸ਼ ਭਗਤਾਂ ਦੇ ਪਿੰਡ ਦਦੇਹਰ ਸਾਹਿਬ ਦੀ ਬਿਜਲੀ ਸ਼ਹਿਰੀ ਫੀਡਰ ਨਾਲ ਜ਼ੋੜਨ ਦੀ ਮੰਗ
Thu 30 Jul, 2020 0ਚੋਹਲਾ ਸਾਹਿਬ 30 ਜੁਲਾਈ (ਰਾਕੇਸ਼ ਬਾਵਾ / ਪਰਮਿੰਦਰ ਸਿੰਘ )
ਭਾਰਤੀ ਕਮਿਊਨਿਸਟ ਪਾਰਟੀ ਦੇ ਜਿਲ੍ਹਾ ਕਾਰਜਕਾਰੀ ਕਮੇਟੀ ਦੇ ਮੈਂਬਰ ਕਾਮਰੇਡ ਬਲਵਿੰਦਰ ਸਿੰਘ ਦਦੇਹਰ ਸਾਹਿਬ ਨੇ ਦੱਸਿਆ ਕਿ ਪਿੰਡ ਦਦੇਹਰ ਸਾਹਿਬ ਨੇ ਦੇਸ਼ ਦੀ ਆਜ਼ਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ।ਜਿਸ ਪਿੰਡ ਦੇ ਪੰਜ ਗਦਰੀ ਬਾਬੇ ਸ਼ਹੀਦ ਸਾਧੂ ਸਿੰਘ,ਆਜਾਦ ਹਿੰਦ ਫੌਜ਼ ਵਿੱਚ ਸੀ ਜਿਨਾਂ ਨੂੰ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ ਸੀ।ਪਰ ਇਹ ਪਿੰਡ ਕਈ ਸਹੂਲਤਾਂ ਤੋਂ ਵਾਂਝਾ ਹੈ।ਉਹਨਾਂ ਪ੍ਰਸ਼ਾਸ਼ਨ ਪਾਸੋਂ ਮੰਗ ਕੀਤੀ ਕਿ ਪਿੰਡ ਦਦੇਹਰ ਸਾਹਿਬ ਨੂੰ ਸ਼ਹਿਰੀ ਫੀਲਡ ਨਾਲ ਜੋੜਿਆ ਜਾਵੇ।ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ 2007 ਵਿੱਚ ਰਣਜੀਤ ਸਿੰਘ ਬ੍ਰਹਮਪੁਰਾ ਸਾਹਿਬ ਨੇ ਦੇਸ਼ ਭਗਤ ਬਾਬਾ ਵਿਸਾਖਾ ਸਿੰਘ ਜੀ ਦੇ ਨਾਮ ਤੇ ਉਹਨਾਂ ਦੇ ਤਪ ਅਸਥਾਨ ਤੋ਼ ਲੈਕੇ ਉਹਨਾਂ ਦੇ ਜਨਮ ਸਥਾਨ ਤੱਕ ਸ਼ੜਕ ਬਣਵਾਈ ਸੀ ਉਸ ਸ਼ੜਕ ਦੀ ਕਿਸੇ ਨੇ ਵੀ ਸਾਰ ਨਹੀਂ ਲਈ।ਦਸੰਬਰ ਮਹੀਨੇ ਵਿੱਚ ਦੇਸ਼ ਭਗਤਾਂ ਦੇ ਨਾਮ ਪਰ ਮੇਲਾ ਮਨਾਇਆ ਜਾਂਦਾ ਹੈ ਜਿਸ ਵਿੱਚ ਦੇਸ਼ਾ ਵਿਦੇਸ਼ਾ ਤੋਂ ਸੰਗਤਾਂ ਪਹੁੰਚਦੀਆਂ ਹਨ।ਉਹਨਾਂ ਕਿਹਾ ਕਿ ਸੰਗਤਾਂ ਸ਼ਰਧਾ ਨਾਲ ਇੱਕ ਗੁਰਦੁਆਰਾ ਸਾਹਿਬ ਤੋਂ ਦੂਸਰੇ ਗੁਰਦੁਆਰਾ ਸਾਹਿਬ ਤੱਕ ਨੰਗੇ ਪੈਰੀਂ ਪਹੁੰਚਦੀਆਂ ਹਨ ਜਿਸ ਕਾਰਨ ਸੰਗਤਾਂ ਦੇ ਪੈਰਾਂ ਵਿੱਚ ਟੁੱਟੀ ਸ਼ੜਕ ਦੇ ਰੋੜੇ ਵੱਜਦੇ ਹਨ ਜਿਸ ਕਾਰਨ ਕਾਫੀ ਮੁਸ਼ਕਲਾਂ ਆਉਂਦੀਆਂ ਹਨ।ਉਹਨਾਂ ਪ੍ਰਸ਼ਾਸ਼ਨ ਪਾਸੋ਼ ਮੰਗ ਕੀਤੀ ਕਿ ਇੱਕ ਦਾ ਪਿੰਡ ਦੀ ਟੁੱਟੀ ਸ਼ੜਕ ਬਣਾਈ ਜਾਵੇ ਅਤੇ ਦੂਸਰਾ ਪਿੰਡ ਦੀ ਬਿਜਲੀ ਦੀ ਸਪਲਾਈ ਸ਼ਹਿਰੀ ਫੀਲਡ ਨਾਲ ਜ਼ੋੜੀ ਜਾਵੇ।
Comments (0)
Facebook Comments (0)