
ਪੰਜਾਬ ਕਾਂਗਰਸ ਸਰਕਾਰ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵਿਰੁੱਧ ਬਦਲਾਖ਼ੋਰੀ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ: ਰਵਿੰਦਰ ਸਿੰਘ ਬ੍ਰਹਮਪੁਰਾ
Thu 23 Aug, 2018 0
ਤਰਨ ਤਾਰਨ 23 ਅਗਸਤ 2018:
ਅੱਜ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਗੁਰਦੁਆਰਾ ਪਾਤਸ਼ਾਹੀ ਪੰਜਵੀ ਪਿੰਡ ਕੱਦ ਗਿੱਲ ਵਿਖੇ ਸੰਗਤ ਦੇ ਵੱਡੇ ਇਕੱਠ ਨੂੰ ਸੰਬੋਧਨ ਕੀਤਾ ਗਿਆ। ਇਸ ਇਕੱਠ ਦੀ ਇਕਾਗਰਤਾ ਪਿੱਛੇ ਰੱਖੜ ਪੁੰਨਿਆ ਦੇ ਪਾਵਨ ਦਿਹਾੜੇ ਦੇ ਮੌਕੇ 26 ਅਗਸਤ ਨੂੰ ਸ਼ੋਮਣੀ ਅਕਾਲੀ ਦਲ ਦੀ ਕਾਨਫਰੰਸ ਪ੍ਰਤੀ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਜਿਸ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਅਗਵਾਈ 'ਚ ਵਿਸ਼ਾਲ ਕਾਫ਼ਲਾ ਸ਼ਮੂਲੀਅਤ ਕਰੇਗਾ।ਉਨ੍ਹਾਂ ਇਸ ਇਕੱਠ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਕਾਂਗਰਸ ਪਾਰਟੀ ਦੁਆਰਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਜਨਤਾ ਨਾਲ ਵੱਡੇੇ ਵੱਡੇ-ਵੱਡੇ ਵਾਅਦੇ ਕੀਤੇ ਗਏ ਸਨ ਅਤੇ ਅੱਜ ਜਦੋਂ ਰਾਜ ਵਿੱਚ ਆਉਣ ਤੋਂ ਬਾਅਦ ਕਾਂਗਰਸ ਸਰਕਾਰ ਹਰੇਕ ਖੇਤਰ ਵਿੱਚ ਅਸਫ਼ਲ ਸਾਬਤ ਹੋੲੀ ਹੈ। ਕਾਂਗਰਸ ਸਰਕਾਰ ਨੇ ਪੰਜਾਬ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕੀਤਾ ਸੀ ਪਰ ਪੰਜਾਬ ਵਿਚ ਬੇਰੁਜ਼ਗਾਰੀ ਪਹਿਲਾਂ ਨਾਲੋਂ ਵੀ ਵਧਾ ਦਿੱਤੀ ਹੈ ਅਤੇ ਪੰਜਾਬ ਵਿੱਚ ਨੋਜਵਾਨ ਨਸ਼ਿਆਂ ਨਾਲ ਆਏਂ ਦਿਨ ਮਰ ਰਹੇ ਹਨ, ਜਿਸ ਲਈ ਪੰਜਾਬ ਕਾਂਗਰਸ ਸਰਕਾਰ ਪੂਰੀ ਤਰ੍ਹਾਂ ਨਾਲ ਜ਼ਿੰਮੇਵਾਰ ਹੈ।ਇਸ ਕਾਂਗਰਸ ਸਰਕਾਰ ਨੇ ਆਪਣੇ ਚੌਣ ਮਨੋਰਥ ਵਿੱਚ ਕਿਸਾਨਾਂ ਨਾਲ ਬਹੁਤ ਵੱਡਾ ਵਾਅਦਾ ਕੀਤਾ ਸੀ ਜੋ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜ਼ੇ ਮੁਆਫ਼ ਕਰ ਦਿੱਤੇ ਜਾਣਗੇ ਪਰ ਇਹ ਕਾਂਗਰਸ ਸਰਕਾਰ ਇਸ ਖੇਤਰ ਵਿੱਚ ਵੀ ਅਸਫ਼ਲ ਰਹੀ ਹੈ ਜਿਸ ਕਾਰਨ ਆਏਂ ਦਿਨ ਪੰਜਾਬ ਦਾ ਅੰਨਦਾਤਾ ਖੁਦਕੁਸ਼ੀਆ ਕਰ ਰਿਹੇ ਹਨ ਅਤੇ ਸ਼ੋਮਣੀ ਅਕਾਲੀ ਦਲ - ਭਾਜਪਾ ਦੀ ਸਰਕਾਰ ਸਮੇਂ 200 ਯੁਨੀਟ ਬਿਜਲੀ ਦਾ ਬਿੱਲ ਪੱਛੜੀ ਸ਼੍ਰੇਣੀ ਦੇ ਲੋਕਾਂ ਨੂੰ ਮੁਆਫ਼ ਕੀਤਾ ਗਿਆ ਸੀ ਜੋ ਅੱਜ ਕਾਂਗਰਸ ਦੇ ਰਾਜ ਵਿੱਚ ਪੂਰੀ ਤਰ੍ਹਾਂ ਨਾਲ ਖ਼ਤਮ ਕਰ ਦਿੱਤਾ ਗਿਆ ਜੋ ਕਿ ਇਹ ਸਾਫ਼ ਤੌਰ ਤੇ ਸਪੱਸ਼ਟ ਕਰਦਾ ਹੈ ਕਿ ਕਾਂਗਰਸ ਨੂੰ ਲੋਕਾਂ ਪ੍ਰਤੀ ਕੋਈ ਸਨੇਹ ਨਹੀਂ ਹੈ।ਉਨ੍ਹਾਂ ਆਖਿਆ ਕਿ ਪੰਜਾਬ ਕਾਂਗਰਸ ਸਰਕਾਰ ਅਤੇ ਕਾਂਗਰਸੀ ਆਗੂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਖਿਲਾਫ ਸਿਆਸੀ ਬਦਲਾਖੋਰੀ ਦੀਆਂ ਗਤੀਵਿਧੀਆਂ ਨੂੰ ਬੰਦ ਕਰ ਦੇਣ, ਜ਼ੇਕਰ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਜ਼ਿਆਦਤੀਆਂ ਨੂੰ ਰੋਕਿਆ ਨਹੀਂ ਗਿਆ ਤਾਂ ਪੰਜਾਬ ਦੀ ਜਨਤਾ ਕਾਂਗਰਸ ਸਰਕਾਰ ਨੂੰ ਆਉਣ ਵਾਲੇ ਸਮੇਂ ਵਿੱਚ ਮਾਫ਼ ਨਹੀਂ ਕਰੇਗੀ। ਬ੍ਰਹਮਪੁਰਾ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦੇ ਵਕਤ ਯਕੀਨ ਦਿਵਾਇਆ ਕਿ ਸ਼ੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਸੁਰੱਖਿਆ ਅਤੇੇ ਹਿਫ਼ਾਜ਼ਤ ਲਈ ਹਰ ਸੰਭਵ ਮੱਦਦ ਅਤੇ ਲੋੜ ਪੈਣ ਤੇ ਸੰਘਰਸ਼ ਤਕ ਕਰ ਦਿੱਤਾ ਜਾਵੇਗਾ। ਕਾਂਗਰਸੀ ਨੇਤਾਵਾਂ ਅਤੇ ਵਰਕਰਾਂ ਵੱਲੋਂ ਜੇਕਰ ਕਿਸੇ ਵੀ ਵਰਕਰ ਤੇ ਦਬਾਅ ਪਾਇਆ ਗਿਆ ਤਾਂ ਸਮਾਂ ਆਉਣ ਤੇ ਇਹਨਾਂ ਕਾਂਗਰਸੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮੌਕੇ ਸ੍ਰ. ਗੁਰਮੇਜ ਸਿੰਘ, ਸ੍ਰ. ਕੋਮਲਦੀਪ ਸਿੰਘ, ਸਰਪੰਚ ਸ੍ਰ. ਮਲਕੀਤ ਸਿੰਘ, ਸ੍ਰ. ਕਸ਼ਮੀਰ ਸਿੰਘ ਮੈਂਬਰ, ਸਾਬਕਾ ਸਰਪੰਚ ਸ੍ਰ. ਹਰਦੀਪ ਸਿੰਘ, ਸ੍ਰ. ਹਰਵੰਤ ਸਿੰਘ ਖੱਬੇ ਡੋਗਰਾ, ਸ੍ਰ. ਪਰਮਜੀਤ ਸਿੰਘ ਨੰਬਰਦਾਰ, ਸ੍ਰ. ਕੁਲਵਿੰਦਰ ਸਿੰਘ ਨੋਨੇ, ਸ੍ਰ. ਹੀਰਾ ਸਿੰਘ ਨੋਨੇ, ਸ੍ਰ. ਜਸਵੰਤ ਸਿੰਘ ਜੱਟਾ ਅਤੇ ਸ੍ਰ. ਲਖਵਿੰਦਰ ਸਿੰਘ ਆਦਿ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
Comments (0)
Facebook Comments (0)