ਲਾੜ੍ਹੇ ਨੇ ਬਰਾਤ ਵਾਲੀਆਂ ਗੱਡੀਆਂ ਤੇ ਲਗਾਏ ਕਿਸਾਨ-ਮਜਦੂਰ ਏਕਤਾ ਦੇ ਝੰਡੇ।

ਲਾੜ੍ਹੇ ਨੇ ਬਰਾਤ ਵਾਲੀਆਂ ਗੱਡੀਆਂ ਤੇ ਲਗਾਏ ਕਿਸਾਨ-ਮਜਦੂਰ ਏਕਤਾ ਦੇ ਝੰਡੇ।

ਚੋਹਲਾ ਸਾਹਿਬ 13 ਦਸੰਬਰ (ਰਾਕੇਸ਼ ਬਾਵਾ,ਪਰਮਿੰਦਰ ਚੋਹਲਾ)

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਦੇ ਵਿਰੋਧ ਵਿੱਚ ਸਮੁੱਚੇ ਭਾਰਤ ਦੇ ਕਿਸਾਨ,ਮਜਦੂਰ,ਦੁਕਾਨਦਾਰ, ਬਿਜਨਸਮੈਨ, ਸਰਕਾਰੀ,ਪ੍ਰਾਈਵੇਟ ਮੁਲਾਜ਼ਮ ਦਿੱਲੀ ਵਿਖੇ ਸ਼ਾਂਤਮਈ ਧਰਨੇ ਲਗਾ ਰਹੇ ਹਨ।ਇਸੇ ਦੌਰਾਨ ਵਿਆਹ ਵਾਲੇ ਮੁੰਡੇ ਵੱਲੋਂ ਅਨੋਖੇ ਢੰਗ ਨਾਲ ਸਘੰਰਸ਼ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਗੁਰਦੇਵ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਇਤਿਹਾਸਕ ਨਗਰ ਚੋਹਲਾ ਸਾਹਿਬ ਤੋਂ ਬਰਾਤ ਲੈਕੇ ਜਾ ਰਹੇ ਲਾੜੇ ਸੁਖਰਾਜ ਸਿੰਘ ਨੇ ਆਪਣੀਆਂ ਵਿਆਹ ਵਾਲੀਆਂ ਗੱਡੀਆਂ ਤੇ ਕਿਸਾਨ-ਮਜਦੂਰ ਏਕਤਾ ਦੇ ਝੰਡੇ ਲਗਾਕੇ ਸਘੰਰਸ਼ ਲਈ ਯਤਨਸ਼ੀਲ ਰਹਿਣ ਲਈ ਪ੍ਰੇਰਨਾ ਦਿੱਤੀ।ਇਸ ਸਮੇਂ ਪ੍ਰਧਾਨ ਦਿਲਬਰ ਸਿੰਘ,ਲਾੜੇ ਦਾ ਪਿਤਾ ਜਗਤਾਰ ਸਿੰਘ,ਪ੍ਰਧਾਨ ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।